ਪੰਜਾਬਪਟਿਆਲਾ

ਪੰਜਾਬ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਦਾ ਹਰ ਪੱਖੋਂ ਸਮਰਥਨ ਕਰਨ ਦਾ ਕੀਤਾ ਐਲਾਨ : ਨਰੇਸ਼ ਸਿੰਗਲਾ

ਪਟਿਆਲਾ, 18 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਦੀ ਅਗਵਾਈ ਹੇਠ ਅੱਜ ਇਕ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਲੁਧਿਆਣਾ, ਕੋਟਕਪੁਰਾ, ਬਠਿੰਡਾ, ਸਮਾਣਾ, ਰਾਜਪੁਰਾ, ਜਲੰਧਰ ਆਦਿ ਤੋਂ ਵੱਡੀ ਗਿਣਤੀ ਵਿਚ ਵਪਾਰੀਆਂ ਨੇ ਭਾਗ ਲਿਆ। ਇਸ ਮੌਕੇ ਐਮ. ਪੀ. ਪ੍ਰਨੀਤ ਕੌਰ ਵਲੋਂ ਰੇਡੀਮੇਡ ਗਾਰਮੈਂਟਸ ਦੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਏ ਜਾਣ ਦੇ ਇਵਜ਼ ਵਿੱਚ ਅੱਜ ਇੱਥੇ ਇਕ ਸਮਾਗਮ ਕਰਕੇ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ,ਪੰਜਾਬ ਵਪਾਰ ਸੈਲ ਦੇ ਕੋਚੇਅਰਮੈਨ ਅਤੁੱਲ ਜੋਸ਼ੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਨੇ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਪੱਖੋਂ ਆਪਣਾ ਸਮਰਥਨ ਤੇ ਭਰਪੂਰ ਸਹਿਯੋਗ ਦਿੱਤੇ ਜਾਣ ਦਾ ਐਲਾਨ ਵੀ ਰਸਮੀ ਤੌਰ ਉੱਤੇ ਕੀਤਾ। ਪ੍ਰਨੀਤ ਕੌਰ ਨੇ ਗਾਰਮੈਂਟਸ ਵਪਾਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ  ਨੇ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿਚ ਦਿੱਤੀ ਮਾੜੀ ਮਾਲੀ ਹਾਲਤ ਦੇ ਬਾਵਜੂਦ ਪੰਜਾਬ ਨੂੰ ਬੁਲੰਦੀਆਂ ਉੱਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।

ਉਨ੍ਹਾਂ ਨੇ ਦੱਸਿਆ ਕਿ ਵਪਾਰੀ, ਸੂਬੇ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾਉਂਦੇ ਹਨ, ਇਸ ਲਈ ਸੂਬਾ ਸਰਕਾਰ ਨੇ ਵਪਾਰ ਤੇ ਕਾਰੋਬਾਰ ਨੂੰ ਆਸਾਨ ਅਤੇ ਇੰਸਪੈੱਕਟਰੀ ਰਾਜ ਤੋਂ ਮੁਕਤੀ ਦਿਵਾਉਣ ਲਈ ਅਹਿਮ ਕਦਮ ਉਠਾਏ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਵਾਪਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ। ਕੇਂਦਰ ਦੀ ਮੋਦੀ ਸਰਕਾਰ ਉੱਤੇ ਵਰ੍ਹਦਿਆਂ  ਪ੍ਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਜੀ.ਐਸ.ਟੀ ਤੇ ਫੇਰ ਨੋਟਬੰਦੀ ਅਤੇ ਮਗਰੋਂ ਕੋਵਿਡ ਵਿੱਚ ਮਾੜੇ ਪ੍ਰਬੰਧਾਂ ਨੇ ਦੇਸ਼ ਨੂੰ ਵਿੱਤ ਤੌਰ ਉੱਤੇ ਤਾਂ ਕਮਜ਼ੋਰ ਕੀਤਾ ਹੀ ਸਗੋਂ ਵਪਾਰੀਆਂ ਨੂੰ ਵੀ ਮਾੜੇ ਦਿਨ ਦਿਖਾ ਦਿੱਤੇ, ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ ਅਤੇ ਪ੍ਰਧਾਨ ਮਨਤਾਰ ਸਿੰਘ ਮੱਕੜ ਨੇ ਪ੍ਰਨੀਤ ਕੌਰ, ਅਤੁੱਲ ਜੋਸ਼ੀ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਦੱਸਿਆ ਕਿ ਪਹਿਲਾਂ ਐਡਵਾਂਸ ਜੀ.ਐੇਸ.ਟੀ ਤੇ ਦੁਕਾਨਾਂ ਉੱਤੇ ਕੇਂਦਰੀ ਸਰਕਾਰ ਦੇ ਅਧਿਕਾਰੀਆਂ ਅਤੇ ਬ੍ਰਾਂਡ ਦੇ ਨਾਮ ’ਤੇ ਛਾਪਾਮਾਰੀ ਨੇ ਪ੍ਰੇਸ਼ਾਨ ਕਰ ਰੱਖਿਆ ਸੀ ਪਰੰਤੂ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ ਨੇ ਉਨ੍ਹਾਂ ਰਾਹਤ ਦਿਵਾਈ ਹੈ, ਉਨ੍ਹਾਂ ਐਲਾਨ ਕੀਤਾ ਕਿ ਪਟਿਆਲਾ ਵਿਖੇ ਐਸੋਸੀਏਸ਼ਨ ਦੇ 300 ਮੈਂਬਰ ਪ੍ਰਨੀਤ ਕੌਰ ਦੇ ਵਰਕਰ ਬਣ ਕੇ ਵਿਚਰਨਗੇ। ਇਸ ਤੋਂ ਬਿਨਾਂ ਪੰਜਾਬ ਭਰ ਵਿਚ ਵੀ 1000 ਤੋਂ ਵਧੇਰੇ ਮੈਂਬਰ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ਨੂੰ ਹੁਣ ਕੋਈ ਮੁਸ਼ਕਿਲ ਨਹੀਂ ਆ ਰਹੀ।
ਪਟਿਆਲਾ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਪ੍ਰਨੀਤ ਕੌਰ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਪੰਜਾਬ ਵਪਾਰ ਸੈਲ ਦੇ ਕੋਚੇਅਰਮੈਨ ਅਤੁੱਲ ਜੋਸ਼ੀ ਨੇ ਕਿਹਾ ਕਿ  ਵਪਾਰੀਆਂ ਨੇ ਇਕਸੁਰਤਾ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।ਸਮਾਗਮ ਮੌਕੇ ਪੀ ਆਰ ਟੀਸੀ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਵੀ ਸੰਬੋਧਨ ਕੀਤਾ।ਸਮਾਗਮ ਮੌਕੇ ਪੰਜਾਬ ਐਨਰਜੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਅਨਿਲ ਮੰਗਲਾ, ਡਾਇਰੈਕਟਰ ਪਵਨ ਡਾਬੀ, ਐਸ.ਸੀ. ਸੈੱਲ ਚੇਅਰਮੈਨ ਸੋਨੂੰ ਸੰਗਰ, ਸੰਦੀਪ ਮਲਹੋਤਰਾ, ਅਨਾਜ ਖੋਸਲਾ, ਨਿਖਿਲ ਬਾਤਿਸ਼ ਸ਼ੇਰੂ, ਨਿਖਿਲ ਕਾਕਾ, ਪ੍ਰਭਜੋਤ ਸਿੰਘ ਖ਼ਾਲਸਾ, ਰਵਿੰਦਰ ਦੁੱਗਲ, ਬੌਬੀ ਕਾਂਸਲ, ਨਿਵ ਸਿੰਗਲਾ, ਰਵਿੰਦਰਪਾਲ ਸਿੰਘ ਬੰਟੀ, ਰਿਸੂ ਉਬਰਾਏ, ਰਾਜੀਵ ਖੰਨਾ, ਸੂਰਜ ਭਾਟੀਆ, ਕਾਕਾ ਜੀ, ਸੁਰਿੰਦਰ, ਗੁਰਜੀਤ ਸਿੰਘ ਬੰਟੀ, ਟੋਨੀ ਸ਼ਰਮਾ, ਰਜਿੰਦਰ ਸਿੰਘ, ਰਜਿੰਦਰ ਕੁਮਾਰ ਅਤੇ ਪੰਜਾਬ ਰੈਡੀਮੇਡ ਗਾਰਮੈਂਟਸ ਦੇ  ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *