ਪਟਿਆਲਾ

ਘਲੌੜੀ ਗੇਟ ਸਥਿਤ ਨਿਉ ਮਹਿੰਦਰਾ ਕਲੋਨੀ ਵਿੱਚ ਡਾਇਰੀਆ ਦੀ ਸਥਿਤੀ ਕਾਬੂ ਹੇਠ

ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਲਗਾਤਾਰ ਤੀਸਰੇ ਦਿਨ ਵੀ ਕੀਤਾ ਪ੍ਰਭਾਵਤ ਖੇਤਰ ਦਾ ਦੋਰਾ

ਸਿਹਤ ਜਾਂਚ ਕੈੰਪ ਅਤੇ ਘਰ ਘਰ ਸਰਵੇ ਕਰ ਰਹੀਆਂ ਟੀਮਾ ਦਾ ਕੀਤਾ ਨਿਰੀਖਣ

18 ਹੋਰ ਨਵੇਂ ਕੇਸ ਆਉਣ ਨਾਲ ਡਾਇਰੀਆ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ ਹੋਈ 94

ਪਟਿਆਲਾ 7 ਅਗਸਤ (ਮਧੂਸਾਰ ਬਿਊਰੋ) ਪਟਿਆਲਾ ਦੇ ਘਲੋੜੀ ਗੇਟ ਸਥਿਤ ਨਿਉ ਮਹਿੰਦਰਾ ਕਲੋਨੀ ਵਿੱਚ ਫੇਲੇ ਡਾਇਰੀਆ ਦੀ ਸਥਿਤੀ ਕਾਬੂ ਹੇਠ ਹੈ ਅਤੇ ਨਵੇਂ ਕੇਸ ਆਉਣ ਦੀ ਗਿਣਤੀ ਕਾਫੀ ਘੱਟ ਗਈ ਹੈ । ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਅੱਜ ਲਗਾਤਾਰ ਤੀਸਰੇ ਦਿਨ ਵੀ ਪ੍ਰਭਾਵਤ ਖੇਤਰ ਦਾ ਦੌਰਾ ਕਰਕੇ ਕਲੋਨੀ ਦੀ ਗੁੱਗਾ ਮਾੜੀ ਵਿੱਚ ਲਗਾਏ ਗਏ ਸਿਹਤ ਜਾਂਚ ਕੈਂਪ ਅਤੇ ਘਰ ਘਰ ਸਰਵੇ ਕਰ ਰਹੀਆਂ ਸਿਹਤ ਟੀਮਾਂ ਦਾ ਨਿਰੀਖਣ ਕੀਤਾ ਅਤੇ ਇਸ ਦੇ ਨਾਲ ਹੀ ਉਹਨਾਂ ਖੁਦ ਵੀ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਦਾ ਹਾਲ ਚਾਲ ਵੀ ਪੁਛਿਆ।ਇਸ ਮੋਕੇ ਉਹਨਾਂ ਨਾਲ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਜਿਲ੍ਹਾ ਐਪੀਡੋਮੋਲੋਜਿਸਟ(ਆਈ.ਡੀ.ਐਸ.ਪੀ) ਡਾ. ਦਿਵਜੌਤ ਵੀ ਸਨ। ਸਿਵਲ ਸਰਜਨ ਡਾ. ਰਾਜੂ ਧੀਰ ਨੇਂ ਦੱਸਿਆ ਕਿ ਅੱਜ ਲਗਾਏ ਗਏ ਸਿਹਤ ਜਾਂਚ ਕੈੰਪ ਵਿੱਚ ਆਪਣੀ ਸਿਹਤ ਜਾਂਚ ਕਰਵਾਉਣ ਆਏ ਮਰੀਜਾਂ ਵਿਚੋਂ 18 ਹੋਰ ਡਾਇਰੀਆ ਪ੍ਰਭਾਵਤ ਪਾਏ ਗਏ।ਜਿਹਨਾਂ ਨੰੁ ਦਵਾਈਆਂ ਦਿੱਤੀਆ ਗਈਆਂ। ਜਿਸ ਨਾਲ ਏਰੀਏ ਵਿੱਚ ਹੁਣ ਤੱਕ ਕੁੱਲ ਡਾਇਰੀਆ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ 94 ਹੋ ਗਈ ਹੈ।ਉਹਨਾਂ ਕਿਹਾ ਕਿ ਏਰੀਏ ਦੇ 19 ਮਰੀਜ ਜੋ ਕਿ ਡਾਇਰੀਆ ਕਾਰਣ ਵੱਖ ਵੱਖ ਹਸਪਤਾਲਾ ਵਿੱਚ ਦਾਖਲ ਸਨ, ਵਿਚੋਂ 11 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਆ ਗਏ ਹਨ ਅਤੇ ਹੁਣ ਕੇਵਲ 8 ਮਰੀਜ ਹੀ ਹਸਪਤਾਲਾ ਵਿੱਚ ਦਾਖਲ ਹਨ।ਉਹਨਾਂ ਲੋਕਾਂ ਨੂੰ ਕਿਹਾ ਕਿ ਬਿਮਾਰੀ ਤੋਂ ਘਬਰਾਉਣ ਦੀ ਨਹੀ ਬਲਕਿ ਇਹਤਿਆਤ ਵਰਤਣ ਦੀ ਜਰੂਰਤ ਹੈ ।ਉਹਨਾਂ ਕਿਹਾ ਕਿ ਕਿਸੇ ਕਿਸਮ ਦਾ ਬੁਖਾਰ ਜਾਂ ਉੱਲਟੀਆ ਟੱਟੀਆਂ ਦੀ ਸ਼ਿਕਾਇਤ ਹੋਣ ਤੇਂ ਤੁਰੰਤ ਸਿਹਤ ਜਾਂਚ ਕੈੰਪ ਵਿੱਚ ਪੰਹੁਚ ਕੇ ਦਵਾਈ ਲੈਣੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਏਰੀਏ ਦੀ ਗੁੱਗਾ ਮਾੜੀ ਵਿੱਚ ਲਗਿਆ ਸਿਹਤ ਜਾਂਚ ਕੈਂਪ ਅਗਲੇ ਕੁੱਝ ਦਿਨਾਂ ਤੱਕ ਵੀ ਜਾਰੀ ਰਹੇਗਾ।

ਜਿਲ੍ਹਾ ਐਪੀਡੋਮੋਲੋਜਿਸਟ (ਆਈ.ਡੀ.ਐਸ.ਪੀ) ਡਾ. ਦਿਵਜੋਤ ਸਿੰਘ ਨੇਂ ਕਿਹਾ ਹੁਣ ਤੱਕ ਕਲੋਨੀ ਦੇ ਲੋਕਾਂ ਨੁੰ 825 ਦੇ ਕਰੀਬ ਓ.ਆਰ.ਐਸ. ਪੈਕਟਾ ਦੀ ਵੰਡ ਕਰਨ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਸ਼ੂਧ ਕਰਕੇ ਪੀਣ ਯੋਗ ਬਣਾਉਣ ਲਈ 8500 ਕਲੋਰੀਨ ਟੈਬਲੈਟ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ ।ਇਸ ਤੋਂ ਇਲਾਵਾ ਅੱਜ ਦੋ ਹੋਰ ਸਟੂਲ ਸੈਂਪਲ ਲੈ ਕੇ ਲ਼ੈਬਾਟਰੀ ਜਾਂਚ ਲਈ ਭੇਜੇ ਗਏ ਹਨ ਅਤੇ ਕੱਲ ਲਏ ਗਏ ਸੈਂਪਲਾ ਦੀਆਂ ਰਿਪੋਰਟ ਆਉਣੀਆਂ ਅਜੇ ਬਾਕੀ ਹਨ।ਉਹਨਾਂ ਕਿਹਾ ਕਿ ਮਿਉਸੀਂਪਲ ਕਾਰਪੋਰੇਸ਼ਨ ਵੱਲੋਂ ਲੋਕਾਂ ਨੂੰ ਟੈਂਕਰਾ ਰਾਹੀ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ ।ਸਿਹਤ ਟੀਮਾਂ ਜਿਹਨਾਂ ਵਿੱਚ ਆਸ਼ਾ ਅਤੇ ਆਂਗਣਵਾੜੀ ਵਰਕਰ ਸ਼ਾਮਲ ਹਨ ਵੱਲੋ ਘਰ ਘਰ ਸਰਵੇ ਕਰਕੇ ਲੋਕਾਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕਰਨ ਦੇ ਨਾਲ ਟੱਟੀਆਂ, ਉਲਟੀਆਂ ਅਤੇ ਬੁਖਾਰ ਵਾਲੇ ਕੇਸਾਂ ਦੀ ਸ਼ਿਕਾਇਤ ਵਾਲੇ ਮਰੀਜਾਂ ਨੂੰ ਤੁਰੰਤ ਕੈੰਪ ਵਿੱਚ ਜਾ ਕੇ ਆਪਣੀ ਸਿਹਤ ਜਾਂਵ ਕਰਵਾਉਣ ਅਤੇ ਦਵਾਈ ਲੈਣ ਲਈ ਭੇਜਿਆ ਜਾ ਰਿਹਾ ਹੈ ।

Leave a Reply

Your email address will not be published. Required fields are marked *