ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ ਸ਼੍ਰੋਮਣੀ ਅਕਾਲੀ ਦਲ – ਰਾਜੂ ਖੰਨਾ।
ਰਮੀਤ ਸਿੰਘ ਚੱਡਾ ਦੇ ਹੱਕ ਵਿੱਚ ਟੀਮ ਸਮੇਤ ਚੋਣ ਪ੍ਰਚਾਰ ਵਿੱਚ ਡੱਟੇ ਰਾਜੂ ਖੰਨਾ।
ਅਮਲੋਹ, 19 ਅਗਸਤ, ਮਧੂਸਾਰ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ 22 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਨਗੇ। ਕਿਉਂਕਿ ਜੋ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਉਸ ਦੀ ਕੀਤੇ ਵੀ ਮਿਸਾਲ ਨਹੀ ਮਿਲਦੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਰਾ ਦਿੰਦੇ ਹੋਏ ਦਿੱਲੀ ਦੇ ਵਾਰਡ ਨੰਬਰ 08 ਤੋ ਚੋਣ ਲੜ ਰਹੇ ਰਮੀਤ ਸਿੰਘ ਚੱਡਾ ਦੇ ਹੱਕ ਵਿੱਚ ਅਪਣੀ ਟੀਮ ਨਾਲ ਧੂਆਂ ਧਾਰ ਪ੍ਰਚਾਰ ਕਰਨ ਉਪਰੰਤ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਜਿਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਕਾਰਜ ਕੀਤੇ ਗਏ ਉਥੇ ਸਿੱਖਾਂ ਤੇ ਹੋਰ ਰਹੇ ਜ਼ੁਲਮਾਂ ਖਿਲਾਫ ਵੀ ਵੱਖ ਵੱਖ ਸੂਬਿਆਂ ਵਿੱਚ ਮਾਮਲੇ ਅਪਣੇ ਹੱਥ ਵਿੱਚ ਲੈ ਕੇ ਸਿੱਖਾ ਨੂੰ ਇਨਸਾਫ ਦਿਵਾਇਆ। ਉਹਨਾਂ ਕਿਹਾ ਕਿ ਜਿਥੇ ਦਿੱਲੀ ਕਿਸਾਨੀ ਸਘੰਰਸ ਵਿੱਚ ਸਰਸਾ ਵੱਲੋਂ ਲੰਗਰਾਂ ਦੀ ਸੇਵਾ-ਸੰਭਾਲ ਵੱਡੇ ਪੱਧਰ ਤੇ ਕੀਤੀ ਜਾ ਰਹੀ।ਉਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਸਮੇਂ ਲੋੜਵੰਦਾਂ ਦੀ ਸਹਾਇਤਾ ਤੇ ਲੰਗਰ ਦੀ ਸੇਵਾ ਵੀ ਘਰ ਘਰ ਤੱਕ ਪਹੁੰਚਾਈ। ਉਹਨਾਂ ਕਿਹਾ ਕਿ ਜੋ ਦਿੱਲੀ ਵਿਖੇ ਹਸਪਤਾਲ ਬਣਾ ਕੇ ਸੰਗਤਾ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਵੀ ਸਰਸਾ ਟੀਮ ਦੇ ਕਾਬਿਲੇ ਤਾਰੀਫ ਸੇਵਾ ਕਾਰਜ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਸੇਵਾ ਕਾਰਜਾਂ ਨੂੰ ਦੇਖਦੇ ਹੋਏ ਦਿੱਲੀ ਦੀਆ ਸੰਗਤਾ ਵੱਲੋ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ। ਜਿਸ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹੋਣੀ ਯਕੀਨੀ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਇਹਨਾਂ ਦਿੱਲੀ ਚੋਣਾਂ ਵਿੱਚ ਉਹਨਾਂ ਦੀ ਪ੍ਰਚਾਰ ਕਰਨ ਲਈ ਡਿਊਟੀ ਲਗਾਈ ਗਈ ਹੈ। ਜਿਸ ਤਹਿਤ ਉਹ ਆਪਣੀ ਟੀਮ ਨਾਲ ਪ੍ਰਚਾਰ ਵਿੱਚ ਜੁੱਟੇ ਹੋਏ ਹਨ। ਅੱਜ ਪ੍ਰਚਾਰ ਸਮੇਂ ਉਹਨਾਂ ਨਾਲ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਰਨਲ ਸਕੱਤਰ ਹਰਮੀਤ ਸਿੰਘ ਕਾਲਕਾ, ਵਿਕਰਮ ਸਿੰਘ ਰੋਹਨੀ, ਅੰਮ੍ਰਿਤਪਾਲ ਸਿੰਘ ਯੂਥ ਪ੍ਰਧਾਨ ਦਿੱਲੀ, ਉਰਵਿੰਦਰ ਸਿੰਘ ਚਾਵਲਾ ਸਰਕਲ ਪ੍ਰਧਾਨ, ਕੁਲਦੀਪ ਸਿੰਘ ਜੋਇੰਟ ਸਕੱਤਰ, ਨਰਿੰਦਰਪਾਲ ਸਿੰਘ ਚੱਢਾ, ਯੂਥ ਆਗੂ ਅਮਨ ਸਿੰਘ ਲਾਡਪੁਰ, ਪ੍ਰਧਾਨ ਰਣਧੀਰ ਸਿੰਘ ਧੀਰਾ, ਪਰਮਿੰਦਰ ਸਿੰਘ ਚਿੰਟੂ, ਹਰਪਿੰਦਰ ਸਿੰਘ ਭੂਰਾ, ਸਵਿੰਦਰ ਸਿੰਘ ਕੋਹਲੀ, ਕਰਨ ਸਿੰਘ ਸੂਦਨ, ਹਰਮਿੰਦਰਪਾਲ ਸਿੰਘ ਸਨੀ, ਕੁਲਦੀਪ ਸਿੰਘ , ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸਮੱਰਥਕ ਹਾਜਰ ਸਨ।

