ਪੰਜਾਬ

2 ਕਰੋੜ 20 ਲੱਖ 48 ਹਜਾਰ 121 ਦਾ ਪੀਪੀਪੀ ਦੇ ਤਹਿਤ ਰਜਿਸਟ੍ਰੇਸ਼ਣ

ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਦਿੱਤੀ ਮੁੱਖ ਮੰਤਰੀ ਨੇ ਜਾਣਕਾਰੀ

ਚੰਡੀਗੜ੍ਹ, 20 ਅਗਸਤ (ਮਧੂਸਾਰ ਬਿਊਰੋ)ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ 18 ਅਗਸਤ, 2021 ਤਕ 54 ਲੱਖ 73 ਹਜਾਰ 599 ਪਰਿਵਾਰਾਂ ਦੇ 2 ਕਰੋੜ 20 ਲੱਖ 48 ਹਜਾਰ 121 ਵਿਅਕਤੀਆਂ ਦੇ ਪਰਿਵਾਰ ਪਹਿਚਾਣ ਪੱਤਰ ਵਿਚ ਰਜਿਸਟ੍ਰੇਸ਼ਣ ਕਰ ਆਪਣੀ ਹਸਤਾਖਰ ਸਹਿਮਤੀ ਪ੍ਰਦਾਨ ਕੀਤੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਨੇ ਅੱਜ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਇਕ ਸੁਆਲ ਦੇ ਜਵਾਬ ਵਿਚ ਦਿੱਤੀ।

ਸਾਡਾ ਟੀਚਾ ਗਰੀਬਾਂ ਦਾ ਉਥਾਨਭ -ਸੀਐਮ

            ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦਾ ਆਰਥਕ ਉਥਾਨ ਕਰਨਾ ਹੈ। ਉਨ੍ਹਾਂ ਨੇ ਦਸਿਆ ਕਿ ਪਰਿਵਾਰ ਪਹਿਚਾਣ ਪੱਤਰ ਯੋਜਨਾ ਦੇ ਸਰਵੇ ਦੇ ਤਹਿਤ ਹੁਣ ਤਕ 50000 ਰੁਪਏ ਤਕ ਸਾਲਾਨਾ ਆਮਦਨ ਵਾਲੇ 30000 ਪਰਿਵਾਰ ਅਤੇ 1 ਲੱਖ ਰੁਪਏ ਤਕ ਸਾਲਾਨਾ ਆਮਦਨ ਐਲਾਨ ਕਰਨ ਵਾਲੇ ਪਰਿਵਾਰ ਚੋਣ ਕੀਤੇ ਗਏ ਹਨ। ਇੰਨ੍ਹਾਂ ਦੀ ਆਮਦਨੀ ਦੇ ਸਰੋਤ ਵਧਾਉਣ ਲਈ ਛੇ ਵਿਭਾਗਾਂ ਦੀ ਟੀਮ ਪਰਿਵਾਰਾਂ ਨਾਲ ਸੰਪਰਕ ਕਰ ਯੋਜਨਾ ਬਣਾ ਰਹੀ ਹੈ।

ਪਰਿਵਾਰ ਨੇ ਖੁਦ ਐਲਾਨ ਕੀਤੀ ਹੈ ਆਪਣੀ ਆਮਦਨ

            ਮੁੱਖ ਮੰਤਰੀ ਨੇ ਦਸਿਆ ਕਿ 18 ਅਗਸਤ 2021 ਤਕ 29 ਲੱਖ 84 ਹਜਾਰ 535 ਵਿਅਕਤੀਆਂ ਵਾਲੇ 9 ਲੱਖ 20 ਹਜਾਰ 569 ਪਰਿਵਾਰਾਂ ਨੇ ਰਜਿਸਟ੍ਰੇਸ਼ਣ  ਅਤੇ ਪਰਿਵਾਰ ਪਹਿਚਾਣ ਪੱਤਰ ਵਿਚ ਆਪਣਾ ਡਾਟਾ ਅਪਡੇਟ ਕੀਤਾ ਪਰ ਉਨ੍ਹਾਂ ਦੀ ਟ੍ਰਾਂਸਫਰ ਸਹਿਮਤੀ ਪ੍ਰਦਾਨ ਕਰਨਾ ਹੁਣ ਬਾਕੀ ਹੈ।

            ਉਨ੍ਹਾਂ ਨੇ ਦਸਿਆ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਆਮਦਨ ਡਾਟਾ ਪਰਿਵਾਰ ਵੱਲੋਂ ਆਪਣੇ ਮੈਂਬਰਾਂ ਦੀ ਗਿਣਤੀ ਦੇ ਨਾਲ ਖੁਦ ਐਲਾਨ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਇਕੱਠਾ ਕੀਤਾ ਗਿਆ ਹੈ। ਇਸ ਤਰ੍ਹਾਂ ਐਲਾਨ ਡਾਟਾ ਨੂੰ ਵੱਖ ਤੋਂ ਕੇਂਦਰ ਸਰਕਾਰ ਵੱਲੋਂ ਜਾਂ ਰਾਜ ਸਰਕਾਰ ਵੱਲੋਂ ਰੱਖੇ ਜਾ ਰਹੇ ਉਪਲਬਧ ਡਾਟਾਬੇਸ ਦੇ ਨਾਲ ਡਿਜੀਟਲ ਰਾਹੀਂ ਅਤੇ ਖੇਤਰ ਵਿਚ ਵਿਸ਼ੇਸ਼ ਰੂਪ ਨਾਲ ਗਠਨ ਕਮੇਟੀਆਂ ਵੱਲੋਂ ਮੌਜੁਦਾ ਆਧਾਰ ਤੇ ਵੀ ਤਸਦੀਕ ਕੀਤਾ ਜਾਂਦਾ ਹੈ।

ਡਾਟਾ ਦੇ ਤਸਦੀਕ ਦੀ ਪ੍ਰਕ੍ਰਿਆ ਹੁਣੀ ਜਾਰੀ

            ਵਿਧਾਇਕ ਨੀਰਜ ਸ਼ਰਮਾ ਨੇ ਸੁਆਲ ਦਾ ਜਵਾਬ ਦਿੰਦੇ ਹੋਏ ਸੀਐਮ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਮਦਨ ਡਾਟਾ ਦੇ ਲਈ ਤਸਦੀਕ ਪ੍ਰਕ੍ਰਿਆ ਮੌਜੂਦਾ ਵਿਚ ਚਲ ਰਹੀ ਹੈ। 18 ਅਗਸਤ, 2021 ਤਕ ਪਰਿਵਾਰ ਪਹਿਚਾਣ ਪੱਤਰ ਵਿਚ 54,73,599 ਪਰਿਵਾਰਾਂ ਵੱਲੋਂ ਆਪਣੇ ਪਰਿਵਾਰ ਦੇ 2,20,48,121 ਵਿਅਕਤੀਆਂ ਦੀ ਆਮਦਨ ਸਵੈ੍ਰਐਲਾਨ ਕੀਤਾ ਹੈ, ਜਿਨ੍ਹਾਂ ਦੀ ਕੁੱਲ ਆਮਦਨ 1,35,721 ਕਰੋੜ ਰੁਪਏ ਹਨ। ਗਣਿਤ ਫਾਰਮੂਲੇ ਨਾਲ ਗਿਣਤੀ ਕਰਨ ਤਾਂ ਪ੍ਰਤੀ ਵਿਅਕਤੀ ਆਮਦਨ ਅਤੇ ਪ੍ਰਤੀ ਪਰਿਵਾਰ ਆਮਦਨ ਕ੍ਰਮਵਾਰ 61,558 ਰੁਪਏ ਅਤੇ 2,47,962 ਰੁਪਏ ਹੈ।

            ਇਸੀ ਦੌਰਾਨ ਜਾਣਕਾਰੀ ਦਿੰਦੇ ਹੋਏ ਸੀਐਮ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵੈ੍ਰਐਲਾਨ ਆਮਦਨ ਨੂੰ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਬਣਾਏ ਅਤੇ ਰੱਖੇ ਜਾ ਰਹੇ ਹੋਰ ਉਪਲਬਧ ਡਾਟਾਬੇਸ ਤੋਂ ਡਿਜੀਟਲ ਰਾਹੀਂ ਅਤੇ ਵਿਸ਼ੇਸ਼ ਰੂਪ ਨਾਲ ਗਠਨ ਕਮੇਟੀਆਂ ਵੱਲੋਂ ਭੌਤਿਕ ਤਸਦੀਕ ਰਾਹੀਂ ਤਸਦੀਕ ਕੀਤਾ ਜਾਂਦਾ ਹੈ। ਆਮਦਨ ਦਾ ਤਸਦੀਕ ਵਿੱਤ ਮੰਤਰਾਲੇ, ਭਾਰਤ ਸਰਕਾਰ ਵੱਲੋਂ ਮਿੱਤੀ 15 ਦਸੰਬਰ, 2020 ਨੂੰ ਜਾਰੀ ਨੋਟੀਫਿਕੇਸ਼ਨ ਗਿਣਤੀ 90/2020ਐਸ਼04545 (ਈ) ਦੇ ਅਨੁਸਾਰ ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਦੇ ਇੰਕਮਟੈਕਸ ਡਾਟਾ ਬੇਸ ਦੇ ਨਾਲ ਡਿਜੀਟਲ ਰਾਹੀਂ ਵੀ ਤਸਦੀਕ ਕੀਤਾ ਜਾਂਦਾ ਹੈ।

            ਸੀਐਮ ਨੇ ਦਸਿਆ ਕਿ ਡਿਜੀਟਲ ਆਮਦਨ ਤਸਦੀਕ ਦੇ ਲਈ ਇਕ ਪ੍ਰਕ੍ਰਿਆ ਇਹ ਵੀ ਹੈ ਕਿ ਵਿਅਕਤੀਗਤ ਡਾਟਾ ਨੂੰ ਹੋਰ ਡਾਟਾਬੇਸ ਦੇ ਨਾਲ ਵੀ ਤਸਦੀਕ ਕੀਤਾ ਜਾਂਦਾ ਹੈ, ਜਿਵੇਂ ਕਿ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਦਾ ਐਚਆਰਐਮਐਸ ਦਾ ਡਾਟਾਬੇਸ, ਹਰਿਆਣਾ ਕਿਰਤ ਭਲਾਈ ਬੋਰਡ ਜੋ ਨਿਜੀ ਖੇਤਰ ਅਤੇ ਇਸੀ ਤਰ੍ਹਾ ਦੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਭੁਗਤਾਨ ਕੀਤੇ ਗਏ ਕਿਰਤ ਮਜਦੂਰ ਦਾ ਡਾਟਾ ਰੱਖਦਾ ਹੈ।

            ਸੀਐਮ ਨੇ ਕਿਹਾ ਕਿ ਭੌਤਿਕ ਖੇਤਰ ਦੇ ਤਸਦੀਕ ਇਕ ਸਾਫਟਵੇਅਰ ਐਪਲੀਕੇਸ਼ਨ ਰਾਹੀਂ ਕੀਤਾ ਜਾ ਰਿਹਾ ਹੈ। ਇਸ ਐਪਲੀਕੇਸ਼ਨ ਤੇ ਵਿਸ਼ੇਸ਼ ਰੂਪ ਨਾਲ ਗਠਨ ਟੀਮ, ਜਿਸ ਦਾ ਨਾਂਅ ਲੋਕਲ ਕਮੇਟੀ ਹੈ, ਉਹ ਕਾਰਜ ਕਰ ਰਹੀ ਹੈ। ਸਥਾਨਕ ਕਮੇਟੀ ਦੀ ਸਰੰਚਨਾ ਅਜਿਹੀ ਹੈ ਕਿ ਇਸ ਵਿਚ ਵੱਢ੍ਰਵੱਖ ਸਮਾਜਿਕ ਸਮੂਹਾਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸ ਵਿਚ ਇਕ ਸਰਕਾਰੀ ਕਰਮਚਾਰੀ ਸ਼ਾਮਿਲ ਹੁੰਦਾ ਹੈ ਜੋ ਟੀਮ ਲੀਡਰ ਦੇ ਰੂਪ ਵਿਚ ਕਾਰਜ ਕਰਦਾ ਹੈ ਅਤੇ ਇਸ ਤੋਂ ਇਲਾਵਾ, ਟੀਮ ਵਿਚ ਆਈਟੀ ਦਾ ਗਿਆਨ ਰੱਖਣ ਵਾਲਾ CRID  ਦੇ ਨਾਲ ਰਜਿਸਟਰਡ ਸਥਾਨਕ ਆਪਰੇਟਰ, ਇਕ ਸਵੈਸੇਵੀ, ਇਕ ਸਮਾਜਿਕ ਕਾਰਜਕਰਤਾ ਅਤੇ ਇਕ ਵਿਦਿਆਰਥੀ ਸ਼ਾਮਿਲ ਹੁੰਦਾ ਹੈ।

            ਹਰ ਸਥਾਨਕ ਕਮੇਟੀ ਦਾ ਹਰੇਕ ਮੈਂਬਰ ਪਰਿਵਾਰ ਦੇ ਹਰ ਮੈਂਬਰ ਦੀ ਆਮਦਨ ਦੇ ਆਂਕਲਨ ਦਾ ਬਿਊਰਾ ਦਿੰਦਾ ਹੈ। ਜਿੱਥੇ ਤਿੰਨ ਜਾਂ ਵੱਧ ਸਥਾਨਕ ਕਮੇਟੀ ਦੇ ਮੈਂਬਰਾਂ ਦਾ ਆਮਦਨ ਨਿਰਧਾਰਣ ਮੇਲ ਖਾਂਦਾ ਹੈ, ਉਸ ਨੂੰ ਤਸਦੀਕ ਆਮਦਨ ਦੇ ਰੂਪ ਵਿਚ ਕੀਤਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ ਜਿੱਥੇ ਅੰਤਰ ਹੁੰਦਾ ਹੈ, ਉੱਥੇ ਪਾਰਿਵਾਰਿਕ ਆਮਦਨ ਇਕ ਨਿਰਧਾਰਿਤ ਫਾਰਮੂਲੇ ਦੇ ਆਧਾਰ ਤੇ ਕੱਢੀ ਜਾਂਦੀ ਹੈ।

            ਸੀਐਮ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਡਾਟਾਬੇਸ ਸਾਰੇ ਸਰਕਾਰੀ ਯੋਜਨਾਵਾਂ, ਸਬਸਿਡੀ, ਸੇਵਾਵਾਂ ਅਤੇ ਲਾਭਾਂ ਦੇ ਵੰਡ ਦੇ ਲਈ ਮੇਟਾਡਾਟਾ ਦਾ ਕੰਮ ਕਰਦਾ ਹੈ। ਮੌਜੂਦਾ ਵਿਚ ਪੀਪੀਪੀ ਦੇ ਨਾਲ ਸਰਕਾਰੀ ਯੋਜਨਾਵਾਂ, ਸਬਸਿਡੀ, ਸੇਵਾਵਾਂ ਅਤੇ ਲਾਭਾਂ ਦਾ ਏਕੀਕਰਣ ਕੀਤਾ ਜਾ ਰਿਹਾ ਹੈ ਅਤੇ ਅਗਲੇ ਤਿੰਨ ਮਹੀਨਿਆਂ ਵਿਚ ਇਹ ਕਾਰਜ ਪੂਰਾ ਹੋਣ ਦੀ ਸੰਭਾਵਨਾਵਾਂ ਹਨ। ਏਕੀਕਿਰਣ ਤੇ, ਦਸਤਾਵੇਜਾਂ ਦੀ ਜਰੂਰਤ ਦੇ ਬਿਨ੍ਹਾਂ ਹੀ ਕਿਸੇ ਵੀ ਸਮੇਂ, ਕਿਤੇ ਵੀ, ਸਰਗਰਮ ਰੂਪ ਨਾਲ ਨਾਗਰਿਕ ਸੇਵਾਵਾਂ ਪ੍ਰਦਾਨ ਕਰਨਾ ਸੰਭਵ ਹੋਵੇਗਾ ਕਿਉਂਕਿ  ਪੀਪੀਪੀ ਡਾਟਾਬੇਸ ਦੇ ਨਾਲ ਉਪਲਬਧ ਙਾਟਾ ਪੂਰਵ੍ਰਤਸਦੀਕ ਹੁੰਦਾ ਹੈ।

ਡਾਟਾ ਪੁਰੀ ਤਰ੍ਹਾ ਸੁਰੱਖਿਅਤ

            ਡਾਟਾ ਦੀ ਵਰਤੋ ਕਿਸੇ ਹੋਰ ਉਦੇਸ਼ ਦੇ ਲਈ ਨਹੀਂ ਕੀਤੀ ਜਾਂਦੀ ਹੈ ਅਤੇ ਕਿਸੇ ਨਿਜੀ ਏਜੰਸੀ ਦੇ ਨਾਲ ਸਾਂਟੀ ਨਹੀਂ ਕੀਤੀ ਜਾਂਦੀ ਹੈ। ਪਰਿਵਾਰ ਪਹਿਚਾਣ ਪੱਤਰ ਡਾਟਾਬੇਸ ਵਿਚ ਡਾਟਾ ਸਰਕਾਰੀ ਕਲਾਊਡ  ਤੇ ਸੁਰੱਖਿਅਤ ਰੂਪ ਨਾਲ ਇਕੱਠਾ ਕੀਤਾ ਜਾਂਦਾ ਹੈ। ਪੋਰਟਲ ਸਿਰਫ ਅਥੋਰਾਇਜਡ ਵਰਤੋਕਰਤਾ ਦੇ ਆਧਾਰ ਤੇ ਕਾਰਜ ਕਰਦਾ ਹੈ ਅਤੇ ਇਸ ਤੇ ਇਕੱਠਾ ਕੀਤੇ ਡਾਟਾ ਤਕ ਕਿਸੇ ਨੂੰ ਖੁਲੀ ਪਹੁੰਚ ਪ੍ਰਦਾਨ ਨਹੀਂ ਕੀਤੀ ਗਈ ਹੈ। ਸਾਫਟਵੇਅਰ ਐਪਲੀਕੇਸ਼ਨ ਦਫਤਰ ਵੱਲੋਂ ਖੁਦ ਵਿਕਸਿਤ ਕੀਤੀ ਗਈ ਹੈ ਅਤੇ ਕਿਸੇ ਵੀ ਵੇਂਡਰ ਵਿਕਰੇਤਾ ਨੂੰ ਪੀਪੀਪੀ ਦੇ ਨਾਲ ਸ਼ਾਮਿਲ ਨਹੀਂ ਕੀਤਾ ਅਿਗਾ ਹੈ। ਮੌਜੂਦਾ ਵਿਚ ਪੋਰਟਲ ਦੀ ਨਿਗਰਾਨੀ CRID ਵੱਲੋਂ NIC ਵੱਲੋ. ਨਿਰਧਾਰਿਤ ਸਾਰੀ ਸੁਰੱਖਿਆ ਪੋ੍ਰਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ। ਡਾਟਾ ਨੂੰ ਨੁਕਸਾਨ ਤੋਂ ਬਚਾਉਣ, ਦੁਰਵਰਤੋ ਜਾਂ ਬਦਲਾਅ ਤੋਂ ਬਚਾਉਣ ਦੇ ਲਈ ਸਾਰੇ ਸੁਰੱਖਿਆ ਉਪਾਅ ਕੀਤੇ ਗਏ ਹਨ।

Leave a Reply

Your email address will not be published. Required fields are marked *