ਬੇਹਤਰੀਨ ਸੇਵਾਵਾਂ ਬਦਲੇ ਏ.ਐਸ.ਆਈ. ਗੋਪਾਲ ਸ਼ਰਮਾ ਸਨਮਾਨਤ
ਪਟਿਆਲਾ (ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵਿਚ ਆਪਣੀਆਂ ਚੰਗੀਆਂ ਅਤੇ ਬੇਹਤਰੀਨ ਸੇਵਾਵਾਂ ਬਦਲੇ ਏਐਸਆਈ ਗੋਪਾਲ ਸ਼ਰਮਾ ਨੂੰ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਕਮਿਸ਼ਨਰ ਪੂਰਮਦੀਪ ਵੱਲੋਂ 15 ਅਗਸਤ ਵਾਲੇ ਦਿਨ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਤਿਹਾਸਕ ਦਿਨ ਜਿਨਾਂ ਵਿਅਕਤੀਆਂ ਦਾ ਸਨਮਾਨ ਕੀਤਾ ਜਾਂਦਾ ਉਨਾਂ ਦਾ ਸਮਾਜਕ ਕੰਮਾਂ ਅਤੇ ਆਪਣੀਆਂ ਸੇਵਾਵਾਂ ਦੌਰਾਨ ਨਿਭਾਈਆਂ ਸੇਵਾਵਾਂ ਲਈ ਸਨਮਾਨਤ ਕੀਤਾ ਜਾਂਦਾ ਇਸ ਕਰਕੇ ਏਐਸਆਈ ਗੋਪਾਲ ਸ਼ਰਮਾ ਲਈ ਵੀ ਇਤਿਹਾਸਕ ਹੋ ਨਿਬੜਿਆ, ਜਿਨਾਂ ਨੂੰ ਹਮੇਸ਼ਾ ਚੰਗੀਆਂ ਸੇਵਾਵਾਂ ਲਈ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਗੋਪਾਲ ਸ਼ਰਮਾ ਹੋਰਨਾਂ ਮੁਲਾਜ਼ਮਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਹਨ ਅਤੇ ਦੂਸਰੇ ਮੁਲਾਜ਼ਮਾਂ ਨੂੰ ਵੀ ਗੋਪਾਲ ਸ਼ਰਮਾ ਵਾਲਾ ਮਾਰਗ ਦਰਸ਼ਕ ਬਣਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮਾਜ ਦੀ ਸੇਵਾ ਵਿਚ ਆਪਣਾ ਚੰਗਾ ਯੋਗਦਾਨ ਪਾਉਣ ਵਾਲਿਆਂ ਨੂੰ ਹਮੇਸ਼ਾ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਜਾਂਦਾ ਕੀਤਾ ਜਾਂਦਾ ਰਹੇਗਾ।

