ਪੰਜਾਬਪਟਿਆਲਾ

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਮੁਲਾਜਮਾਂ ਵੱਲੋਂ ਵਿਸਾਲ ਧਰਨਾ

ਮੁੱਖ ਮੰਤਰੀ ਨਾਲ 2 ਸਤੰਬਰ ਨੂੰ ਮੀਟਿੰਗ ਹੋਈ ਤੈਅ

ਪਟਿਆਲਾ, 24 ਅਗਸਤ  (ਰਮਨਦੀਪ/ਮਧੂਸਾਰ ਬਿਊਰੋ) ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਇਸ ਮੌਕੇ ਉਨਾ ਨਾਲ ਵੱਡੀ ਪੱਧਰ ਤੇ ਕਿਸਾਨ ਆਗੂਆਂ ਅਤੇ ਕਈ ਸਿਅਸੀ ਆਗੂਆਂ ਨੇ ਸਟੇਜ ਸਾਝੀ ਕੀਤੀ। ਇਸ ਦੋਰਾਨ ਸੂਬਾ ਆਗੂ ਸੁਖਜੀਤ ਸਿੰਘ ਨੂੰ ਜਿਲਾ ਪ੍ਰਸਾਸਨਿਕ ਆਗੂਆਂ ਨੇ ਕਿਹਾ ਕਿ ਉਹ ਮੋਤੀ ਮਹਿਲ ਵੱਲ ਦਾ ਪ੍ਰੋਗਰਾਮ ਰੱਦ ਕਰ ਦੇਣ ਤੇ ਮੁੱਖ ਮੰਤਰੀ ਨਾਲ ਮੀਟਿੰਗ ਤੇਅ ਕਰ ਦਿੱਤੀ ਜਾਏਗੀ। ਮੀਟਿੰਗ ਸਬੰਧੀ ਲਿਖਤੀ ਪੱਤਰ ਐੱਸਡੀਐੱਮ ਪਟਿਆਲਾ ਚਰਨਜੀਤ ਸਿੰਘ ਨੇ ਖੁਦ ਸਟੇਜ ’ਤੇ ਆ ਕੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੂੰ ਸੌਂਪਿਆ।

ਇਸ ਤੋਂ ਪਹਿਲਾਂ ਸੀਪੀਐਫ ਯੂਨੀਅਨ ਦੇ  ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਮੰਚ ਤੋਂ ਐਲਾਨ ਕੀਤਾ ਕਿ ਉਨ੍ਹਾਂ ਨੇ ਕਿਸੇ ਵੀ ਰਾਜਸੀ ਆਗੂ ਨੂੰ ਸੱਦਾ ਨਹੀਂ ਦਿੱਤਾ ਪਰ ਜੇ ਕੋਈ ਰਾਜਸੀ ਆਗੂ ਉਨ੍ਹਾਂ ਦੀ ਹਮਾਇਤ ਵਿੱਚ ਪੁੱਜਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਜੇ ਉਨ੍ਹਾਂ ਨੂੰ ਰਾਜਸੀ ਹਮਾਇਤ ਮਿਲਦੀ ਹੈ ਤਾਂ ਇਸ ਦਾ ਨੁਕਸਾਨ ਨਹੀਂ ਪਰ ਕਿਤੇ ਨਾ ਕਿਤੇ
ਫਾਇਦਾ ਹੀ ਹੋ ਸਕਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨਾਲ 2 ਸਤੰਬਰ ਦੀ ਮੀਟਿੰਗ ਤੈਅ ਹੋਣ ’ਤੇ ਮੁਲਾਜਮਾਂ ਨੇ ਨਿਊ ਮੋਤੀ ਮਹਿਲ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਮੁਲਾਜਮਾਂ ਦੀ ਮੰਗ ‘ਤੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਹੈ।
ਆਗੂਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਸਹਾਰੇ ਹੀ ਸਰਕਾਰ ਦੀਆਂ ਯੋਜਨਾਵਾਂ ਸਿਰੇ ਚੜਦੀਆਂ ਹਨ ਅਤੇ ਪ੍ਰਸ਼ਾਸਨ ਚੱਲਦਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੁਲਾਜ਼ਮ ਵਰਗ ਨੂੰ ਹੀ ਮਾਰਨ ‘ਤੇ ਤੁਲੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿੱਥੇ 2004 ‘ਚ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰ ਦਿੱਤੀ ਸੀ, ਉਥੇ ਹੀ ਠੇਕੇਦਾਰੀ ਪ੍ਰਣਾਲੀ ਲਾਗੂ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਰਸਤੇ ਹੀ ਬੰਦ ਕਰ ਦਿੱਤੇ ਸਨ।  ਉਨਾ ਕਿਹਾ ਕਿ ਕਾਂਗਰਸ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫ਼ਾਰਸ਼ਾਂ ਲਾਗੂ ਕਰਕੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ ਅਤੇ ਵਿਭਾਗਾਂ ਦੇ ਪੁਨਰਗਠਨ ਦੇ ਨਾਂਅ ‘ਤੇ ਆਸਾਮੀਆ ਖ਼ਤਮ ਕਰਕੇ ਲੱਖਾਂ ਨੌਜਵਾਨਾਂ ਤੋਂ ਸਰਕਾਰੀ ਨੌਕਰੀ ਦਾ ਹੱਕ ਖੋਹ ਲਿਆ ਹੈ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਵਿਧਾਇਕ, ਸਾਬਕਾ ਵਿਧਾਇਕ, ਸਾਬਕ ਸੰਸਦ ਮੈਂਬਰ ਬਤੌਰ ਵਿਧਾਨਕਾਰ ਕਈ- ਕਈ ਪੈਨਸ਼ਨਾਂ ਲੈ ਕੇ, ਬੇਲੋੜੇ ਸਲਾਹਕਾਰ ਰੱਖ ਕੇ ਅਤੇ ਵਾਧੂ ਭੱਤੇ ਲੈ ਕੇ ਖ਼ਜਾਨੇ ਨੂੰ ਲੁੱਟ ਰਹੇ ਹਨ। ਦੂਜੇ ਪਾਸੇ 30-30 ਸਾਲ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮ ਇੱਕ ਪੈਨਸ਼ਨ ਲੈਣ ਲਈ ਸੰਘਰਸ਼ ਕਰ ਰਹੇ ਹਨ। ਉਨਾਂ ਦੱਸਿਆ ਕਿ ਸੂਬੇ ‘ਚ ਕਰੀਬ 1 ਲੱਖ 50 ਹਜ਼ਾਰ ਕੱਚੇ, ਐਡਹਾਕ, ਠੇਕੇ ਅਤੇ ਆਊਟਸੋਰਸਿੰਗ ਕਰਮਚਾਰੀ ਹਨ, ਜੋ ਪਿਛਲੇ 10-12 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਹਨ, ਪਰ ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਵੀ ਇਨਾਂ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕਰ ਰਹੀ। ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸਨ ਪਾਲ, ਰੁਲਦੂ ਸਿੰਘ ਮਾਨਸਾ, ਦਿੱਲੀ ਦੇ ਆਪ ਵਿਧਾਇਕ ਅਜੈ ਦੱਤ, ਆਪ ਆਗੁ ਹਰਚੰਦ ਸਿੰਘ ਬਰਸਟ, ਕੁੰਦਨ ਗੋਗੀਆ, ਬਲਜਿੰਦਰ ਢਿਲੋਂ, ਪ੍ਰੀਤੀ ਮਲਹੋਤਰਾ, ਅਮਰੀਕ ਸਿੰਘ ਬੰਗੜ ਅਤੇ ਗੁਰਮੇਲ ਸਿੰਘ ਸਿੱਧੂ
ਸਮੇਤ ਹੋਰ ਆਗੂ ਹਾਜ਼ਰ ਸਨ।

ਚੀਮਾ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਮੁੱਦਾ ਚੋਣ ਮੈਨੀਫ਼ੈਸਟੋ ‘ਚ ਸ਼ਾਮਲ ਕਰਨ ਦਾ ਵਾਅਦਾ
ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਅਤੇ
ਪੈਨਸ਼ਨਰਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਦਾ ਮੁੱਦਾ ਆਪ ਆਪਣੇ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕਰੇਗੀ। ਉਨਾ ਕਿਹਾ ਕਿ  ਇਸ ਤੋਂ ਇਲਾਵਾ 2022 ‘ਚ ਸੱਤਾ ਚ ਆਉਣ ਉਪਰੰਤ ਮੁਲਾਜ਼ਮ ਵਰਗ ਦੀ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਸਮੇਤ ਸਾਰੀਆਂ ਜਾਇਜ਼ ਅਤੇ
ਲੰਬਿਤ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕਰੇਗੀ। ਹਰਪਾਲ ਸਿੰਘ ਚੀਮਾ ਪਟਿਆਲੇ ਵਿਖੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ‘ਪੁਰਾਣੀ ਪੈਨਸ਼ਨ‘ ਬਹਾਲੀ ਲਈ ਕੀਤੀ ਸੂਬਾ ਪੱਧਰੀ ਰੋਸ ਰੈਲੀ ‘ਚ ਸ਼ਿਰਕਤ ਕਰਨ ਪੁੱਜੇ ਸਨ।

ਕਿਸਾਨ ਆਗੂ ਉਗਰਾਹਾ ਅਤੇ ਰੁਲਦੂ ਮਾਨਸਾ ਵੱਲੋਂ ਸਿਆਸੀਕਰਨ ਨੂੰ ਲੈ ਕੇ ਧਰਨੇ ਦਾ ਬਾਈਕਾਟ
ਮੁਲਾਜਮ ਧਰਨੇ ਵਿਚ ਜਿਉਂ ਹੀ ਆਪ ਆਗੂ ਸਟੇਜ ਤੇ ਚੜੇ ਤਾਂ ਤੁਰੰਤ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਰੁਲਦੂ
ਸਿੰਘ ਮਾਨਸਾ ਨੇ ਧਰਨੇ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਉਨਾ ਕਿਹਾ ਕਿ ਜੇਕਰ ਇਹ ਮੁਲਾਜਮ ਕਿਸਾਨਾ ਦਾ ਸਾਥ ਲੈਦਾ ਚਾਹੁਦੇ ਹਨ ਤਾਂ ਅਸੀਂ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਸਾਝੀ ਨਹੀਂ ਕਰਨ ਦੇਵਾਂਗੇ। ਇਸ ਲਈ ਹੁਣ ਇਨਾ ਨੇ ਤੈਅ ਕਰਨਾ ਹੈ ਕਿ ਸਾਡਾ ਪੂਰਾ ਸਮਰਥਨ ਲੈਣਾ ਹੈ ਜਾ ਬਾਹਰੋ ਸਮਰਥਨ ਲੈ ਕੇ ਕੰਮ ਚਲਾਊਣਾ ਹੈ।   

Leave a Reply

Your email address will not be published. Required fields are marked *