ਪੰਜਾਬਪਟਿਆਲਾ

ਸਮਾਜ ਸੇਵਕ ਗੁਰਪਾਲ ਜੁਨੇਜਾ ਦੀ ਯਾਦ ਵਿਚ ਲਗਾਇਆ ਲੰਗਰ

ਪਟਿਆਲਾ, 24 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਵਰਗਵਾਸੀ ਗੁਰਪਾਲ ਜੁਨੇਜਾ ਦੀ ਯਾਦ ਵਿਚ ਅੱਜ ਛੋਲੇ ਕੁਲਚਿਆਂ ਦਾ ਲੰਗਰ ਮ ਅਪਰ ਮਾਲ ਵਿਖੇ ਲਗਾਇਆ ਗਿਆ। ਲੰਗਰ ਦਾ ਉਦਘਾਟਨ ਸਮਾਜ ਸੇਵਕ ਅਤੇ ਗੁਰਪਾਲ ਜੁਨੇਜਾ ਦੇ ਪਿਤਾ ਸ੍ਰੀ ਭਗਵਾਨਦਾਸ ਜੁਨੇਜਾ ਜੀ ਨੇ ਕੀਤਾ। ਇਸ ਮੌਕੇ ਸ੍ਰੀ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਗੁਰਪਾਲ ਜੁਨੇਜਾ ਨੇ ਹਮੇਸ਼ਾ ਗਰੀਬ ਅਤੇ ਜ਼ਰੂਰਤਮੰਦਾਂ ਦੀ ਸੇਵਾ ਵਿਚ ਆਪਣਾ ਜੀਵਨ ਲਗਾਇਆ ਸੀ। ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਕਿਸੇ ਚੀਜ਼  ਦੀ ਜ਼ਰੂਰਤ ਪਈ ਤਾਂ ਗੁਰਪਾਲ ਜੁਨੇਜਾ ਨੇ ਅੱਗੇ ਹੋ ਕੇ ਗਰੀਬ ਅਤੇ ਜਰੂਰਤਮੰਦਾਂ ਦੀ ਮਦਦ ਕੀਤੀ। ਇਹੀ ਕਾਰਨ ਅੱਜ ਵੀ ਸਹਿਰ ਨਿਵਾਸੀ ਉਨ੍ਹਾਂ ਨੂੰ ਯਾਦ ਕਰਦੇ ਹਨ। ਭਗਵਾਨ ਦਾਸ ਜੁਨੇਜਾ ਨੇ ਖੁਦ ਖੜ ਕੇ ਲੰਗਰ ਵਰਤਾਇਆ। ਇਸ ਮੌਕੇ ਸਰਕਲ ਪ੍ਰਧਾਨ ਅਕਾਸ ਬੋਕਸਰ, ਨਵਨੀਤ ਵਾਲੀਆ, ਰਾਕੇਸ਼ ਠਾਕੁਰ, ਕਪਿਲ ਬਾਂਸਲ, ਬੀ.ਕੇ.ਧੀਰ, ਬਲਵਿੰਦਰ ਸਿੰਘ, ਮੰਗਲ ਸਿੰਘ, ਅਨਿਲ ਸ਼ਰਮਾ, ਪ੍ਰਮੋਦ ਕੁਮਾਰ, ਸ਼ੁਰੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ

Leave a Reply

Your email address will not be published. Required fields are marked *