ਪਟਿਆਲਾ

ਸਰਹਿੰਦ ਰੋਡ ਦੇ ਪਾਰਕ ਬਨਣ ਦੀ ਸ਼ੁਰੂਆਤ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਅੱਜ ਸ਼ਾਹੀ ਸ਼ਹਿਰ ਪਟਿਆਲਾ ਦੀ ਦਿੱਲ ਖਿਚਵੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੀ ਸਾਰਥਕ ਸੋਚ ਸਦਕਾ ਅੱਜ ਸਰਹਿੰਦ ਰੋਡ ਪਟਿਆਲਾ ਵਿਖੇ ਵੱਖ—ਵੱਖ ਕਲੋਨੀਆਂ ਦੇ ਨਿਵਾਸੀਆਂ ਦੀ ਮੰਗ ਪੂਰੀ ਕਰਨ ਲਈ ਬਾਈਪਾਸ ਤੋਂ ਲੈ ਕੇ 775 ਮੀਟਰ ਲੰਬਾਈ ਅਤੇ 88 ਫੁੱਟ ਚੁੜਾਈ ਵਾਲੀ ਥਾਂ ਸਰਹਿੰਦ ਰੋਡ ਦੇ ਨਾਲ ਨਾਲ ਜੋ ਕਿ ਵਣ ਵਿਭਾਗ ਪੰਜਾਬ ਵੱਲੋਂ ਇੱਕ ਸ਼ਾਨਦਾਰ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।

ਇਹ ਪਾਰਕ ਕਮਲ ਕਲੋਨੀ, ਰਣਜੀਤ ਨਗਰ, ਰਣਜੀਤ ਵਿਹਾਰ, ਅਮਨ ਬਾਗ, ਪਿੰਡ ਝਿੱਲ, ਅੰਮ੍ਰਿਤ ਨਗਰ, ਨਵਜੀਤ ਨਗਰ ਆਦਿ ਕਲੋਨੀਆਂ ਦੇ ਨਿਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ। ਅੱਜ ਪਾਰਕ ਦੀ ਸ਼ੁਰੂਆਤ ਸਮੇਂ ਇਹਨਾਂ ਕਲੋਨੀ ਵਾਸੀਆਂ ਦਾ ਭਾਰੀ ਇਕੱਠ ਸੀ ਜਿਸ ਵਿੱਚ ਹਾਜਰ ਪਤਵੰਤੇ ਸੱਜਣ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਪਾਰਕ ਸ਼ੁਰੂ ਕਰਨ ਸਮੇਂ ਸ੍ਰੀ ਭੁਪਿੰਦਰ ਸਿੰਘ ਨੰਬਰਦਾਰ ਪਿੰਡ ਝਿੱਲ, ਪ੍ਰਿੰਸੀਪਲ ਪਰਸਰਾਮ, ਪ੍ਰਿੰਸੀਪਲ ਤੋਤਾ ਸਿੰਘ ਚਹਿਲ, ਡਾ. ਗੁਰਬਚਨ ਸਿੰਘ, ਸ੍ਰ. ਅਵਤਾਰ ਸਿੰਘ, ਸ੍ਰ. ਲਖਵਿੰਦਰ ਸਿੰਘ ਮਾਨ ਜੈਲਦਾਰ, ਸ੍ਰੀ ਪਵਨ ਕੁਮਾਰ ਪੁਰੀ, ਵਰਿੰਦਰ ਸਿੰਘ ਪੁਰੀ ਭੁਪਿੰਦਰ ਸਿੰਘ ਇੰਚਾਰਜ ਆਮ ਆਦਮੀ ਪਾਰਟੀ ਵਾਰਡ ਨੰਬਰ 15 ਪਟਿਆਲਾ ਅਤੇ ਦਾਰਾ ਸਿੰਘ ਖਰੌੜ,ਪ੍ਰਿੰਸੀਪਲ ਤੋਤਾ ਸਿੰਘ,ਪ੍ਰਿੰਸੀਪਲ ਪਰਸ ਰਾਮ ਆਦਿ ਸਮੇਤ ਵੱਡੀ ਗਿਣਤੀ *ਚ ਵੱਖ—ਵੱਖ ਕਲੋਨੀਆਂ ਦੇ ਨੁਮਾਇੰਦੇ ਹਾਜਰ ਹਨ।

Leave a Reply

Your email address will not be published. Required fields are marked *