ਪਟਿਆਲਾ

ਸਿਹਤ ਕੇਂਦਰ ਕੌਲੀ ਵੱਲੋਂ ਬੱਚਿਆਂ ’ਚ ਪੇਟ ਦੇ ਕੀੜਿਆਂ ਦੀ ਰੋਕਥਾਮ ਸਬੰਧੀ ਦਿਵਸ ਮਨਾਇਆ

-ਪੇਟ ਦੇ ਕੀੜਿਆਂ ਦੇ ਖਾਤਮੇ ਲਈ 1-19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਖੁਆਉਣੀ ਯਕੀਨੀ ਬਣਾਈ ਜਾਵੇ-ਡਾ: ਰੰਜ਼ਨਾ ਸ਼ਰਮਾ

ਪਟਿਆਲਾ,25ਅਗਸਤ(ਅਮਰੀਕਇੰਦਰਸਿੰਘਮਧੂਸਾਰਬਿਊਰੋ) ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਬੱਚਿਆਂ ਦੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆਜਿਸ ਵਿਚ ਵਿਸ਼ੇਸ਼ ਤੌਰ ’ਤੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜਨਾ ਸ਼ਰਮਾ, ਨੋਡਲ ਅਫਸਰ ਡਾ: ਮੁਹੰਮਦ ਸਾਜ਼ਿਦ, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ (ਆਈ.ਈ.ਸੀ/ਬੀ.ਸੀ.ਸੀ), ਫਾਰਮਾਸਿਸਟ ਸੁਰਭੀ ਅਗਰਵਾਲ, ਦੀਪ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਆਲਮਪੁਰ ਦਾ ਦੌਰਾ ਕਰਕੇ ਬੱਚਿਆਂ ਨੂੰ ਅਲਬੈਡਾਜੋਲ ਦੀ ਗੋਲੀ ਖਵਾ ਕੇ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ।

ਐਸ.ਐਮ.ਓ ਡਾ: ਰੰਜਨਾ ਸ਼ਰਮਾ ਵੱਲੋਂ ਮੁਹਿੰਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਗੋਲੀ ਖੁਆ ਕੇ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਸਾਡੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਨਹੀ ਹੋਣਗੇ ਤੇ ਉਨਾਂ ਦੀ ਪੜਾਈ ’ਤੇ ਅਸਰ ਪਵੇਗਾ ਅਤੇ ਬੱਚਿਆਂ ਦੀ ਖੇਡਣ ਵਿੱਚ ਵੀ ਰੁੱਚੀ ਨਹੀ ਰਹੇਗੀ। ਇਸ ਲਈ ਕੋਈ ਵੀ ਬੱਚਾ ਅਲਬੈਂਡਾਜ਼ੋਲ ਦੀ ਖੁਰਾਕ ਲੈਣ ਤੋਂ ਵਾਂਝਾ ਨਹੀ ਰਹਿਣਾ ਚਾਹੀਦਾ।

ਡਾ: ਮੁਹੰਮਦ ਸਾਜ਼ਿਦ ਨੇ ਦੱਸਿਆ ਕਿ ਬਲਾਕ ਕੌਲੀ ਅਧੀਨ ਪੈਂਦੇ 197 ਸਰਕਾਰੀ ਸਕੂਲਾਂ ਤੋਂ ਇਲਾਵਾ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ 63,982 ਬੱਚਿਆਂ, 266 ਆਂਗਨਵਾੜੀ ਅਤੇ ਸਕੂਲਾਂ ਵਿਚ ਨਾ ਪੜਦੀਆਂ ਆਂਗਣਵਾੜੀ ਕੇਂਦਰਾ ’ਚ ਰਜਿਸਟਰਡ ਕਿਸ਼ੋਰੀਆ ਅਤੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੌਕਥਾਮ ਲਈ ਅਲਬੈਂਡਾਜੋਲ ਦੀ ਖੁਰਾਕ ਦਿਤੀ ਜਾ ਰਹੀ ਹੈ ਤੇ ਬਾਕੀ ਰਹਿੰਦੇ ਬੱਚਿਆਂ ਨੂੰ 31 ਅਗਸਤ 2021 ਨੂੰ ਮੋਪ-ਅੱਪ ਰਾਊਂਡ ਵਿੱਚ ਗੋਲੀ ਖੁਆਈ ਜਾਵੇਗੀ।

ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਬੱਚਿਆਂ ਦੇ ਪੇਟ ’ਚ ਕੀੜੇ ਹੋਣ ਨਾਲ ਭੁੱਖ ਘਟਣੀ, ਸੁਭਾਅ ਚਿੜਚਿੜਾ ਹੋਣਾ, ਪੜਾਈ ’ਚ ਮਨ ਨਾ ਲੱਗਣਾ ਆਦਿ ਨਿਸ਼ਾਨੀਆਂ ਹਨ। ਉਨ੍ਹਾਂ ਸਕੂਲੀ ਬੱਚਿਆਂ ਨੂੰ ਖਾਣਾ ਖਾਣ ਤੋ ਪਹਿਲਾਂ ਹੱਥਾਂ ਦੀ ਸਫਾਈ ਕਰਨਾ, ਖੁੱਲੀਆ ਥਾਂਵਾ ਤੇ ਲੈਟਰੀਨ ਨਾ ਜਾਣ, ਪੀਣ ਲਈ ਸਾਫ ਪਾਣੀ ਦੀ ਵਰਤੋਂ, ਫੱਲ-ਸਬਜੀਆਂ ਨੂੰ ਧੋ ਕੇ ਵਰਤਣ ਲਈ ਦੱਸਿਆ ਗਿਆ। ਇਸ ਮੌਕੇ ਸਕੂਲ ਸਟਾਫ ਤੇ ਆਸ਼ਾ ਵਰਕਰਾਂ ਹਾਜਰ ਸਨ।

Leave a Reply

Your email address will not be published. Required fields are marked *