Friday, October 9, 2026
Latest:
ਪੰਜਾਬਪਟਿਆਲਾ

ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਵਿਚਲੇ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ — ਲੁਬਾਣ

ਪਟਿਆਲਾ 05 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ)ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਬੋਰਡ ਦੇ ਮੁਲਾਜਮਾਂ ਦੀਆਂ ਮੰਗਾਂ ਤੇ ਮੀਟਿੰਗ ਬੋਰਡ ਦੇ ਮੈਂਬਰ ਸਕੱਤਰ ਇੰਜੀ: ਕਰੂਨੇਸ਼ ਗਰਗ ਜੀ ਨਾਲ ਲੰਮਾ ਸਮਾਂ ਚਲੀ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਬੋਰਡ ਦੇ ਪੁਨਰਗਠਨ ਕਰਨ ਸਮੇਂ ਬੋਰਡ ਦੀ ਸਥਾਪਨਾ ਸਮੇਂ ਰਚਨਾ ਕੀਤੀਆਂ ਅਮਲਾ ਦਰਜਾ ਤਿੰਨ, ਦਰਜਾ ਚਾਰ ਅਤੇ ਟੈਕਨੀਕਲ ਸਮੇਤ ਗਜਟਿਡ ਅਸਾਮੀਆਂ ਨੂੰ ਖਤਮ ਕਰਨ ਅਤੇ ਇਹਨਾਂ ਅਸਾਮੀਆਂ ਡਾਇੰਗ ਕੇਡਰ ਵਿੱਚ ਪਾਉਣ, ਜਿਸ ਵਿੱਚ 100 ਫੀਸਦੀ ਅਸਾਮੀਆਂ ਅਮਲਾ ਦਰਜਾ ਚਾਰ ਕਰਮਚਾਰੀਆਂ ਨਾਲ ਸਬੰਧਤ ਨੂੰ ਮੁੜ ਸੁਰਜੀਤ ਕਰਨ ਦੇ ਇਸ਼ੂ ਤੇ ਭਖਵੀਂ ਬਹਿਸ ਹੋਈ ਤੇ ਮੈਨੇਜਮੈਂਟ ਵਲੋਂ ਭਰੋਸਾ ਦਿੱਤਾ ਗਿਆ ਕਿ ਲੋੜੀਂਦਿਆਂ ਸਾਰੀਆਂ ਅਸਾਮੀਆਂ ਨੂੰ ਡਾਇੰਗ ਕੇਡਰ ਵਿਚੋਂ ਕੱਢਣ ਅਤੇ ਖਤਮ ਕੀਤੀਆਂ ਅਸਾਮੀਆਂ ਦੀ ਮੁੜ ਸੁਰਜੀਤ ਕਰਨ ਲਈ ਨਵੇਂ ਸਿਰੇ ਤੋਂ ਮਾਮਲਾ ਸਰਕਾਰ ਨੂੰ ਇਸ ਮੀਟਿੰਗ ਦੇ ਹਵਾਲੇ ਵਿੱਚ ਲਿਖਤੀ ਰੂਪ ਵਿੱਚ ਭੇਜਿਆ ਜਾਵੇਗਾ ਅਤੇ ਸਾਂਝੇ ਤੌਰ ਤੇ ਸਰਕਾਰ ਪਾਸ ਪੈਰਵੀ ਕੀਤੀ ਜਾਵੇਗੀ।

ਮੀਟਿੰਗ ਵਿੱਚ ਬੋਰਡ ਵਿਚਲੀਆਂ ਵੱਖ—ਵੱਖ ਕੈਟਾਗਰੀਜ ਦੀਆਂ ਤਰੱਕੀਆਂ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਚੋਥਾ ਦਰਜਾ ਮੁਲਾਜਮ ਜੋ ਵਿਦਿਯਕ ਯੋਗਤਾ ਰੱਖਦੇ ਹਨ ਪੰਜਾਬ ਸਰਕਾਰ ਦੇ ਤਾਜੇ ਪੱਤਰ ਨੂੰ ਮੁੱਖ ਰੱਖਕੇ ਸਹਿਮਤੀ ਹੋਈ, ਲੇਖਾ ਸ਼ਾਖਾ, ਕਾਨੂੰਨੀ ਸ਼ਾਖਾ ਅਤੇ ਵੱਖ—ਵੱਖ ਸ਼ਾਖਾਵਾਂ ਵਿਚਲੀਆਂ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਨਵੀਂ ਭਰਤੀ ਲਈ ਸਰਕਾਰ ਨੂੰ ਲਿਖਿਆ ਜਾਵੇਗਾ, ਇਸ ਤਰ੍ਹਾਂ ਫੀਲਡ ਅਟੈਂਡੈਂਟਾਂ ਅਗਲੇ ਆਹੁਦੇ ਦੀ ਤਰੱਕੀ ਦੇਣ ਲਈ ਮਾਮਲਾ ਮੁੜ ਵਿਚਾਰਨ ਤੇ ਸਹਿਮਤੀ ਹੋਈ। ਪਾਰਟ ਟਾਇਮ ਸਫਾਈ ਸੇਵਕ ਸਮੇਤ ਮਾਲੀ ਦੀਆਂ ਆਊਟ ਸੋਰਸ ਅਸਾਮੀਆਂ ਨੂੰ ਰੈਗੂਲਰ ਕਰਨ ਲਈ ਮੁੜ ਵਿਚਾਰ ਕਰਨ ਦਾ ਭਰੋਸਾ ਦਿੰਤਾ ਗਿਆ। ਇਸ ਤਰ੍ਹਾਂ ਜਥੇਬੰਦੀ ਨੂੰ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਲਈ ਮੈਨੇਜਮੈਂਟ ਨੇ ਭਰੋਸਾ ਦਿੱਤਾ, ਤਾਂ ਜੋ ਸਦਭਾਵਨਾ ਬਣੀ ਰਹੇ। ਅੰਤ ਵਿੱਚ ਕਰਮਚਾਰੀ ਆਗੂ ਦੀ ਬਦਲੀ ਵਾਪਸ ਕਰਨ ਤੇ ਸਹਿਮਤੀ ਹੋਈ।
ਸਦਭਾਵਨਾ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਮੈਨੇਜਮੈਂਟ ਦੀ ਤਰਫੋਂ ਸੀਨੀਅਰ ਲਾਅ ਅਫਸਰ ਸ੍ਰ. ਅਮਰੀਕ ਸਿੰਘ, ਪ੍ਰਬੰਧਕੀ ਅਫਸਰ ਸ੍ਰ. ਹਰਨੇਕ ਸਿੰਘ, ਜਥੇਬੰਦੀ ਵਲੋਂ ਕਾ. ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਸੁਖਵਿੰਦਰ ਸਿੰਘ, ਮਾਧੋ ਲਾਲ, ਦੀਪ ਚੰਦ ਹੰਸ, ਰਤਨ ਸਿੰਘ, ਬਲਜਿੰਦਰ ਸਿੰਘ, ਰਾਕੇਸ਼ ਕੁਮਾਰ, ਜਗਮੋਹਨ ਨੋਲੱਖਾ ਅਤੇ ਅਨਿਲ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *