ਦੇਸ਼-ਵਿਦੇਸ਼ਪਟਿਆਲਾ

ਵਿਦੇਸ਼ਾਂ ਵਿਚ ਵੀ ਲੱਠ ਗਾੜਣਗੇ ਹਰਿਆਣਾ ਦੇ ਯੁਵਾ

ਮੁੱਖ ਮੰਤਰੀ ਨੇ ਇੰਟਰਨੈਸ਼ਨਲ ਹਰਿਆਣਾ ਐਜੂਕੇਸ਼ਨ ਸੋਸਾਇਟੀ ਦੀ ਕੀਤੀ ਸ਼ੁਰੂਆਤ

ਲੰਦਨ, ਅਮੇਰਿਕਾ, ਆਸਟ੍ਰੇਲਿਆ ਤੋਂ ਜੁੜੀਆਂ ਗਈ ਨਾਮੀ ਹਸਤੀਆਂ

ਕੌਮਾਂਤਰੀ ਸਿਖਿਆ ਦੇ ਖੇਤਰ ਵਿਚ ਵੀ ਵਿਦਿਆਰਥੀਆਂ ਨੂੰ ਸਹਿਯੋਗ ਕਰ ਰਹੀ ਮਨੋਹਰ ਸਰਕਾਰ

ਮਾਂ ਬੋਲੀ ਦੇ ਨਾਲ ਵਿਦੇਸ਼ੀ ਭਾਸ਼ਾ ਵਿਚ ਸਿੱਖਣ ਯੁਵਾ- ਮੁੱਖ ਮੰਤਰੀ

ਚੰਡੀਗੜ੍ਹ, 6 ਸਤੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕੌਮਾਂਤਰੀ ਹਰਿਆਣਾ ਸਿਖਿਆ ਵਿਭਾਗ ਸਥਾਪਿਤ ਕੀਤੇ ਜਾਣ ਦੀ ਦਿਸ਼ਾ ਵਿਚ ਰਾਜ ਸਰਕਾਰ ਵਿਚਾਰ ਕਰੇਗੀ।

            ਮੁੱਖ ਮੰਤਰੀ ਨੇ ਅੱਜ ਹਰਿਆਣਾ ਭਵਨ, ਨਵੀਂ ਦਿੱਲੀ ਵਿਚ ਇੰਟਰਨੈਸ਼ਨਲ ਹਰਿਆਣਾ ਐਜੂਕੇਸ਼ਨ ਸੋਸਾਇਟੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕਿ ਸੂਬਾ ਸਰਕਾਰ ਹਰਿਆਦਾ ਦੇ ਨੌਜੁਆਨਾ ਦੀ ਵਿਦੇਸ਼ਾਂ ਵਿਚ ਪੜਨ ਤੇ ਨੌਕਰੀ ਕਰਨ ਦੇ ਸਪਨੇ ਨੂੰ ਸਾਕਾਰ ਕਰੇਗੀ। ਇਸ ਦੇ ਲਈ ਵਿਦੇਸ਼ ਸਹਿਯੋਗ  ਵਿਭਾਗ ਸਥਾਪਿਤ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ।

            ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਬੀਏ-ਐਮ ਦੀ ਡਿਗਰੀ ਦੇ ਨਾਲ ਪਾਸਪੋਰਟ ਦੇਣ ਵਾਲੀ ਸਾਡੀ ਪਹਿਲੀ ਸਰਕਾਰ ਹੈ। ਹੁਣ ਤਕ 3,000 ਨੌਜੁਆਨਾਂ ਦੇ ਪਾਸਪੋਰਟ ਬਣਵਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਸੂਬੇ ਦੇ ਨੌਜੁਆਨਾਂ ਨੂੰ ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖਣ ਲਈ ਵੀ ਕਿਹਾ। ਉਨ੍ਹਾਂ ਨੇ ਆਪਣੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੁਦ ਜੈਪਨੀਜ਼ ਭਾਸ਼ਾ ਸਿੱਖਣ ਦਾ ਕੋਰਸ ਵਿਚ ਏਡਮਿਸ਼ਨ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਨਾਲ ਸਭਿਆਚਾਰਕ ਆਦਾਨ-ਪ੍ਰਦਾਨ ਵੀ ਆਪਸੀ ਸਮਝ ਸਥਾਪਿਤ ਕੀਤੇ ਜਾਣ ਦਾ ਇਕ ਬਿਹਤਰ ਸਰੋਤ ਹੁੰਦਾ ਹੈ।

            ਮੁੱਖ ਮੰਤਰੀ ਨੇ ਹਰਿਆਣਾ ਦੇ ਨੌਜੁਆਨਾਂ ਦੇ ਲਈ ਇੰਟਰਨੈਸ਼ਨਲ ਹਰਿਆਣਾ ਐਜੂਕੇਸ਼ਨ ਸੋਸਾਇਟੀ ਵੱਲੋਂ ਸ਼ੁਰੂ ਕੀਤੇ ਗਏ ਆਨਲਾਇਨ ਸਿਖਲਾਈ ਪੋ੍ਰਗ੍ਰਾਮ ਦੇ ਲਈ ਲੰਦਨ ਦੇ ਯੁਵਾ ਰੋਹਿਤ ਅਹਿਲਾਵਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਹੋਏ ਆਪਣੇ ਸਮਾਜ ਦੀ ਚਿੰਤਾ ਕਰਨ ਵਾਲਿਆਂ ਦੀ ਫੌਜ ਖੜੀ ਹੋ ਜਾਵੇਗੀ ਤਾਂ ਹਰਿਆਣਾ ਦੇ ਨੌਜੁਆਨ ਵਿਦੇਸ਼ਾਂ ਵਿਚ ਜਲਦੀ ਲੱਠ ਗੱਡ ਦੇਣਗੇ।

            ਬ੍ਰਿਟੇਨ ਦੇ ਸਾਂਸਦ ਵੀਰੇਂਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਹੋਈ ਇਕ ਪੁਰਾਣੀ ਮੁਲਾਕਾਤ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਆਨਲਾਇਨ ਸਿਖਲਾਈ ਪੋ੍ਰਗ੍ਰਾਮ ਦੀ ਵੀ ਸ਼ਲਾਘਾ ਕੀਤੀ। ਸੰਯੁਕਤ ਰਾਜ ਅਮੇਰਿਕਾ ਦੇ ਕੈਲੀਫੋਰਨਿਆ ਨਾਲ ਜੁੜੇ ਡਾ. ਰਾਜਵੀਰ ਦਹਿਆ ਨੇ ਆਪਣੇ ਸੰਬੋਧਨ ਵਿਚ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਵਿਦਿਅਕ ਸੰਸਥਾਨਾਂ ਵਿਚ ਦਾਖਲੇ ਦੀ ਵਿਆਪਕ ਸੰਭਾਵਨਾਵਾਂ ਬਾਰੇ ਉਪਯੋਗੀ ਵੇਰਵਾ ਪੇਸ਼ ਕੀਤਾ।

            ਹਰਿਆਣਾ ਐਜੂਕੇਸ਼ਨ ਸੋਸਾਇਟੀ ਦੇ ਸੰਸਥਾਪਕ ਰੋਹਿਤ ਅਹਿਲਾਵਤ ਨੇ ਆਪਣੇ ਸੰਬੋਧਨ ਵਿਚ ਸੋਸਾਇਟੀ ਦੇ ਉਦੇਸ਼ਾਂ ਦੇ ਬਾਰੇ ਵਿਚ ਦਸਿਆ। ਬ੍ਰਿਟੇਨ ਤੋਂ ਜੁੜੀ ਰੇਖਾ ਧਨਖੜ ਨੇ ਮੁੱਖ ਮੰਤਰੀ ਦੇ ਕਰ ਕਮਲਾਂ ਨਾਲ ਸੋਸਾਇਟੀ ਦਾ ਪਹਿਲਾ ਰਜਿਸਟ੍ਰੇਸ਼ਣ ਕਰਵਾਇਆ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ, ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਵਿਭਾਗ ਦੇ ਕੋਰਡੀਨੇਟਰ ਪਵਨ ਚੌਧਰੀ, ਲੰਦਨ ਤੋਂ ਕਿਰਨ ਗੁਲਿਆ, ਨਿਸ਼ਾ ਅਹਿਲਾਵਤ ਤੋਂ ਇਲਾਵਾ, ਦੇਸ਼ ਵਿਦੇਸ਼ ਦੀ ਅਨੇਕਾਂ ਹਸਤੀਆਂ ਜੁੜੀਆਂ।

Leave a Reply

Your email address will not be published. Required fields are marked *