ਪੰਜਾਬਪਟਿਆਲਾ

ਪੁਲਸ ਵਿਭਾਗ ‘ਚ ਨੌਕਰੀ ਲੈਣ ਲਈ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ

ਪਟਿਆਲਾ 7 (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਪੁਲਿਸ ਵਿਚ ਨੌਕਰੀ ਲੈਣ ਲਈ ਕਈ ਉਮੀਦਵਾਰ ਮੁੱਖ ਮੰਤਰੀ ਦੇ ਸ਼ਹਿਰ ਵਿਖ ਪਾਣੀ ਵਾਲੀ ਟੈਂਕੀ ’ਤੇ ਚੜ ਗਏ ਹਨ ਜਦੋਂਕਿ ਉਨਾਂ ਦੇ ਸਾਥੀਆਂ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਵਿਚ ਪੰਜ ਸਾਲ ਪਹਿਲਾਂ ਹੋਈ ਭਰਤੀ ਦੇ ਕਈ ਉਮੀਦਾਰ ਹਾਲੇ ਵੀ ਨੌਕਰੀ ਦੀ ਉਢੀਕ ਵਿਚ ਬੈਠੇ ਹਨ। ਵਿਭਾਗ ਵਲੋਂ ਦਸਤਾਵੇਜੀ ਜਾਂਚ ਤੋਂ ਬਾਅਦ 300 ਤੋਂ ਵੱਧ ਉਮੀਦਵਾਰਾਂ ਨੂੰ ‘ਉਢੀਕ ਸੂਚੀ’ ਵਿਚ ਰੱਖਿਆ ਹੋਇਆ ਹੈ।

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਾਲ 2016 ਵਿਚ ਪੰਜਾਬ ਪੁਲਿਸ ਵਿਚ ਭਰਤੀ ਖੋਲੀ ਗਈ ਸੀ, ਜਿਸ ਵਚ 7416 ਅਸਾਮੀਆਂ ਭਰੀਆਂ ਜਾਣੀਆਂ ਸਨ। ਇਨਾਂ ਵਿਚੋਂ 5581 ਅਸਾਮੀਆਂ ਭਰ ਲਈਆਂ ਗਈਆਂ ਪਰ 1835 ਅਸਾਮੀਆਂ ਨਹੀਂ ਭਰੀਆਂ ਗਈਆਂ। ਸਾਲ 2017 ਵਿਚ ਦਸਤਾਵੇਜੀ ਜਾਂਚ ਵੀ ਕੀਤੀ ਗਈ, ਕਈ ਵਾਰ ਐਸਪੀ ਤੇ ਡੀਐਸਪੀ ਦਫਤਰ ਵਿਚ ਜਾਂਚ ਦੌਰਾਨ ਜਲਦ ਨੌਕਰੀ ਜੁਆਇਨ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਅੱਜ ਤੱਕ ਉਮੀਦਵਾਰ ਨੌਕਰੀ ਦੀ ਉਢੀਕ ਹੀ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹੁਣ ਨਵੀਂ ਭਰਤੀ ਕੱਢੀ ਗਈ ਹੈ ਪਰ ਇਸ ਲਈ ਉਨਾ ਦੀ ਉਮਰ ਵੀ ਲੰਘ ਚੁੱਕੀ ਹੈ।

Leave a Reply

Your email address will not be published. Required fields are marked *