ਨਿਹੰਗ ਸਿੰਘਾਂ ਦੇ ਗੜ੍ਹਗੱਜ ਬੋਲੇ ਪੰਜਾਬੀ ਭਾਸ਼ਾ ਦਾ ਅਮੀਰੀਕਰਨ ਪ੍ਰੋ: ਗੁਰਦੇਵ ਸਿੰਘ ਢਿਲੋਂ
ਪਟਿਆਲ 7 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ: ਗਿ: ਹਰਪ੍ਰੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਗਿ: ਰਘੁਬੀਰ ਸਿੰਘ ਵੱਲੋਂ ਪਿਛਲੇ ਦਿਨੀ ਨਿਹੰਗ ਸਿੰਘਾਂ ਦੇ ਖਾਲਸਾਈ ਬੋਲੇ ਬੇਰ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰਲੀਜ ਕੀਤੀ ਗਈ।ਇਸ ਪੁਸਤਕ ਦੇ ਲੇਖਕ ਸ੍ਰ. ਦਿਲਜੀਤ ਸਿੰਘ ਬੇਦੀ ਹਨ।ਇਹ ਪੁਸਤਕ ਚਤਰ ਸਿੰਘ ਜੀਵਨ ਸਿੰਘ ਬਜ਼ਾਰ ਮਾਈ ਸੇਵਾ ਅੰਮ੍ਰਿਤਸਰ ਵਾਲਿਆਂ ਤੋਂ ਮਿਲ ਸਕਦੀ ਹੈ।“ਵਿਗਿਆਨਕ ਚੇਤਨਾ ਦੇ ਪਸਾਰ ਨਾਲ ਸਮਾਜਿਕ ਸੱਭਿਆਚਾਰਕ ਕਦਰਾਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਪਰਨ ਵਾਲੀਆਂ ਤਬਦੀਲੀਆਂ ਵਿਕਾਸਮੁੱਖਤਾ ਵੱਲ ਵਧਣ ਦੀਆਂ ਸੂਚਕ ਹਨ। ਇਨ੍ਹਾਂ ਵਿੱਚੋਂ ਹੀ ਸੱਭਿਆਚਾਰ ਦੀ ਨਵ ਸਿਰਜਣਾ ਹੋਣੀ ਹੁੰਦੀ ਹੈ। ਸਭਿਆਚਾਰ ਨਵੇਂ ਵਿਹਾਰਾਂ ਨੂੰ ਅਪਣਾਉਂਦਾ ਤੇ ਪੁਰਾਣਿਆਂ ਨੂੰ ਤਿਆਗਦਾ ਜਾਂਦਾ ਹੈ।
ਮੈਂ ਏਥੇ ਪ੍ਰਿੰ. ਨਰਿੰਦਰ ਸਿੰਘ ਸੋਚ ਦੇ ਲੇਖ ਨੂੰ ਏਥੇ ਇੱਕ ਹਵਾਲੇ ਵਜੋਂ ਪੇਸ਼ ਕਰਨਾ ਲਾਜ਼ਮੀ ਸਮਝਦਾ ਹਾਂ।ਉਹ ਲਿਖਦੇ ਹਨ ਕਿ “ਭਾਸ਼ਾ ਵਿਸ਼ਲੇਸ਼ਣ ਇਕ ਝੰਗੀਦਾਰ ਬ੍ਰਿਛ ਹੈ, ਜਿਸ ਦੀਆਂ ਜੜ੍ਹਾਂ ਮਨੁੱਖੀ-ਮਨ ਵਿਚ ਹਨ ਅਤੇ ਟਾਹਣੇ, ਟਹਿਣੀਆਂ, ਫੁੱਲ, ਫਲ ਅਤੇ ਪੱਤੇ ਸਮਾਜ ਵਿਚ ਹਨ। ਮਨੁੱਖ ਦੇ ਮਨ ਉੱਤੇ ਆਸਾ, ਨਿਰਾਸ਼ਾ ਅਤੇ ਜਿੱਤ ਹਾਰ ਦਾ ਰਾਜ ਰਹਿੰਦਾ ਹੈ। ਭਾਸ਼ਾ ਦੇ ਬ੍ਰਿਛ ਉੱਪਰ ਵੀ ਬਸੰਤ ਜਾਂ ਪਤਝੜ ਰਹਿੰਦੀ ਹੈ। ਇਕ ਪਾਸੇ ਨਿਰਜਿੰਦ, ਸ਼ਕਤੀ-ਹੀਣ ਅਤੇ ਜੀਵਨ ਦੇ ਕਾਫਲੇ ਨਾਲੋਂ ਪਛਤੋ ਸ਼ਬਦ ਹੇਠਾਂ ਡਿੱਗ ਡਿੱਗ ਕੇ ਖਾਦ ਬਣਦੇ ਰਹਿੰਦੇ ਹਨ, ਦੂਜੇ ਪਾਸੇ ਮਾਨਸਿਕ ਤੇ ਸਮਾਜਕ ਉੱਨਤੀ ਦੇ ਨਾਲ ਨਾਲ ਵਾਤਾਵਰਣ ਦੇ ਸ਼ਕਤੀਸ਼ਾਲੀ ਪ੍ਰਭਾਵਾਂ ਨੂੰ ਲੈ ਕੇ ਇਸ ਬ੍ਰਿਛ ਉੱਪਰ ਨਵੇਂ ਅਰਥ, ਵਿਅੰਗ ਅਤੇ ਧੁਨੀਆਂ ਦੇ ਫੁੱਲ, ਫਲ ਅਤੇ ਪੱਤੇ ਲੱਗਦੇ ਰਹਿੰਦੇ ਹਨ। ਜਿਹੜੇ ਸ਼ਬਦ ਜੁਬਾਨ ਦੀ ਰੰਗ-ਭੂਮੀ ਉੱਪਰ ਨੱਚਦੇ ਨੱਚਦੇ ਥੱਕ ਟੁੱਟ ਕੇ ਡਿੱਗ ਪੈਂਦੇ ਹਨ, ਉਹ ਬੀਤਿਆ ਇਤਿਹਾਸ ਬਣ ਕੇ ਰਹਿ ਜਾਂਦੇ ਹਨ।ਇਹ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ (1974) ਦੇ ਪੰਨੇ 374 ਤੋਂ 77 ਤਕ ਮਿਲਦੇ ਹਨ। ਪ੍ਰੋ. ਪਿਆਰਾ ਸਿੰਘ ਪਦਮ ਨੇ ਵੀ ‘ਖਾਲਸਾਈ ਬੋਲੇ ਕੁਝ ਛਾਪੇ ਸਨ।ਇਨ੍ਹਾਂ ਦਾ ਮੁੱਢ ਸ੍ਰੀ ਦਸਮ ਗ੍ਰੰਥ ਵਿਚਲੀ ਸ਼ਸਤਰਨਾਮਾ ਰਚਨਾ ਮੰਨਿਆ ਜਾ ਸਕਦਾ ਹੈ ਜਿਸ ਵਿਚ ਤਲਵਾਰ, ਤੀਰ, ਤੁਪਕ ਆਦਿ ਸ਼ਸਤਰਾਂ ਦੇ ਪਰਿਆਇ ਦਿੱਤੇ ਗਏ ਹਨ।ਖਾਲਸਾਈ ਬੋਲੇ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਦੇ ਸਮੇਂ ਵਿਚ ਬਣਨੇ ਆਰੰਭ ਹੋਏ।
ਇਨ੍ਹਾਂ ਦੀ ਵਰਤੋਂ ਅਖਬਾਰਾਤ ਦਰਬਾਰ-ਇ-ਮੁਅੱਲਾ ਵਿਚ 9 ਜਨਵਰੀ 1711 ਦੀ ਰਿਪੋਰਟ ਵਿਚ ਭਾਈ ਕੇਸਰ ਸਿੰਘ ਛਿਬਰ ਦੇ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1769) ਵਿਚ ਹੋਈ ਹੈ।ਇਸ ਤੋਂ ਬਾਅਦ ਅਲਉਦਦੀਨ ਮੁਫਤੀ ਦੇ ਇਬਰਤਨਾਮਾ (1854), ਗਿ: ਗਿਆਨ ਸਿੰਘ ਦੇ ਤਵਾਰੀਖ ਗੁਰੂ ਖਾਲਸਾ, 1900 ਵਿੱਚ ਵੀ ਇਨ੍ਹਾਂ ਦੀ ਵਰਤੋਂ ਦੀਆਂ ਗਵਾਹੀਆਂ ਮਿਲਦੀਆਂ ਹਨ।ਖਾਲਸਾਈ ਬੋਲਿਆਂ ਦਾ ਜ਼ਿਆਦਾ ਸੰਬੰਧ 1716-1765 ਵਿਚਲੇ ਸਿੱਖ ਸੰਘਰਸ਼ ਦੇ ਸਮੇਂ ਨਾਲ ਹੈ। ਜਿਸ ਵੇਲੇ ਉਨ੍ਹਾਂ ਨੇ ਸਟੇਟ ਵਿਰੁੱਧ ਜੀਵਨ ਮਰਨ ਦੀ ਲੜਾਈ ਲੜੀ ਜਿਸ ਵਿਚੋਂ ਤਾਕਤਵਰ ਅਤੇ ਉਹ ਜੇਤੂ ਹੋ ਕੇ ਨਿਕਲੇ।ਇਸ ਸਮੇਂ ਦੇ ਘੱਲੂਘਾਰਿਆਂ ਤੋਂ ਇਲਾਵਾ ਸਿੱਖਾਂ ਦੇ ਕਤਲੇਆਮ ਤੇ ਸਿੱਖ ਨੇਤਾਵਾਂ ਦੀਆਂ ਬੇਅੰਤ ਸ਼ਹੀਦੀਆਂ ਹੋਈਆਂ। ਸਟੇਟ ਰਾਹੀਂ ਬੇਤਹਾਸਾ ਜ਼ੁਲਮ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਉਸ ਸਮੇਂ ਵਿਸ਼ੇਸ਼ ਸਥਿਤੀਆਂ ਵਿਚੋਂ ਲੰਘਣ ਲਈ ਮਜਬੂਰ ਕਰ ਦਿੱਤਾ। ਖਾਲਸਾਈ ਬੋਲੇ ਉਸ ਸਮੇਂ ਦੀ ਸਿੱਖ ਮਾਨਸਿਕਤਾ, ਸਿੱਖ ਰਹਿਣੀ, ਸਿੱ ਖ ਸੰਘਰਸ਼ ਦੀ ਗਾਥਾ ਪੇਸ਼ ਕਰਦੇ ਹਨ।ਇਨ੍ਹਾਂ ਦਾ ਇਥੇ ਅਧਿਐਨ ਕੀਤਾ ਜਾ ਰਿਹਾ ਹੈ।ਸਟੇਟ ਵੱਲੋਂ ਬਰਸਾਈ ਗਈ ਮੌਤ ਨੇ ਸਿੱਖ ਮਨਾਂ ਦੇ ਅਚੇਤਨ ਭਾਗਾਂ ਵਿਚ ਆਪਣੀ ਰਾਖੀ, ਅਣਖ, ਇਜ਼ਤ, ਧਰਮ ਆਸਥਾ, ਗਰੀਬਾਂ ਦੀ ਰੱਖਿਆ ਆਦਿ ਦਾ ਭਾਵ ਪੂਰੀ ਤਰਾਂ ਭਰ ਦਿੱਤੇ।ਉਹ ਜ਼ੁਲਮਾਂ, ਜਾਬਰਾਂ ਦਾ ਮੁਕਾਬਲਾ ਕਰਦੇ ਹੋਏ ਆਮ ਰੂਪ ਵਿਚ ਵੀ ਬਾਹਰ ਆਏ ਅਤੇ ਉਨ੍ਹਾਂ ਚੜ੍ਹਦੀ ਕਲਾ, ਬਹਾਦਰੀ, ਸ਼ਹੀਦੀ, ਲੜਨ-ਮਰਨ ਤੇ ਦੇਸ਼/ ਗਰੀਬ ਰਖਿਆ ਆਦਿ ਲਈ ਉੱਚ ਰੂਪ ਵੀ ਧਾਰਿਆ।ਸਟੇਟ ਦੇ ਜ਼ੁਲਮ ਨੇ ਉਨ੍ਹਾਂ ਦੇ ਮਨ ਵਿਚ ਸਟੇਟ ਦੇ ਕਰਮਚਾਰੀਆਂ ਵਿਰੁੱਧ ਖਾਸ ਤਰ੍ਹਾਂ ਦੇ ਭਾਵ ਭਰ ਦਿੱਤੇ। ਸਟੇਟ ਦੇ ਕਰਮਚਾਰੀਆਂ ਵਿਚੋਂ ‘ਸ਼ਾਹ ਜਹਾਨ’ ਪੋਸਤ ਦਾ ਬੂਟਾ ਸੂਬੇਦਾਰ ਤਾੜੂ ਬਰਦਾਰ, ਕਾਨੂੰਨਗੋਂ ਖੂੰਡਾ, ਕਾਰਦਾਰ ਫਾਹੁੜਾ, `ਕੋਤਵਾਲ ਚਾਕੂ, ਥਾਣੇਦਾਰ ਗਧਾ ਹੋ ਗਿਆ। ਇਉਂ ਜੈ ਖਾਨ ਸੁਲਤਾਨ ਅਸਥਿਰ ਸਨ, ਉਹ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਸਿੱਖ ਸੰਘਰਸ਼ ਤੇ ਸਿਦਕ ਦੇ ਅੱਗੇ ਤੁੱਛ ਰੂਪ ਹੀ ਰਹਿ ਗਏ ਅਤੇ ਸਟੇਟ ਢਹਿ ਢੇਰੀ ਹੋ ਗਈ।ਸਟੇਟ ਦੇ ਕਾਲ ਸੰਘਰਸ਼ ਨੇ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਇਆ। ਉਨ੍ਹਾਂ ਲਈ ‘ਦੀਵਾ ਉਜਾਗਰ, ਸ਼ਕਤੀ ਅਕਾਸ਼ਪਰੀ, ਜੁੱਤੀ ਅਥੱਕ ਸੁਆਰੀ, ਰਜਾਈਂ ਅਫਲਾਤੂਨੀ, ਘੋੜਾ ਅਰਾਕੀ, ਮੂੰਗੀ ਸਾਣੀ, ਸ਼ੱਕਰ ਸਿਰ ਖਿੰਡੀ, ਫੰਨ ਸੀਸ ਮਹਿਲ, ਬਹੁਕਰ ਸੁੰਦਰੀ, ਗੋਦੜੀ ਹਜ਼ਾਰ ਮੇਖੀ, ਹੋਲਾਂ ਇਲਾਇਚੀਆਂ, ਕੱਟਾ ਹਾਥੀ, ਬੇਰ ਖੁਰਮਾਨੀ, ਪੀਲੂ ਦਾਖ, ਰੋਟੀ ਪ੍ਰਸ਼ਾਦਾ, ਬੈਂਗਣ ਬਟੇਰੇ, ਛੋਲੇਂ ਬਦਾਮ ਆਦਿ ਬਣ ਗਏ।ਇਉਂ ਆਮ ਵਰਤੋਂ ਦੀਆਂ ਚੀਜ਼ਾਂ ਉਨ੍ਹਾਂ ਵਾਸਤੇ ਹਲੇਮੀ ਰਾਜ ਦਾ ਆਦਰਸ਼ ਸਿਰਜਣ ਲਈ ਸਫਲ ਹੋਈਆਂ।
ਇੰਦ੍ਰ ਦੇਵਤਾ ਨੂੰ ਮੇਘ ਅਤੇ ਇੰਦ੍ਰਾਣੀ ਹਵਾ ਨੂੰ ਆਖਿਆ ਗਿਆ। ਮੁਰਗਾ-ਕਾਲੀ, ਮੂਲੀ-ਕਰਾੜੀ, ਕੁੱਤਾ-ਕੁਤਬਦੀਨ, ਸਰਾਬ-ਗੰਗਾਜਲ, ਜਨੇਊ-ਜੂਆਂ ਦੀ ਪੀਂਘ, ਪਤਾਲੂ-ਠਾਕੁਰ, ਨੀਂਦ-ਧਰਮ ਰਾਜ ਦੀ ਧੀ, ਖੀਰ-ਬਾਹਮਣੀ, ਮੈਲਾ-ਮੁਗਲ ਮੰਨਿਆ ਗਿਆ। ਜੁਲਮ ਵਿਰੁੱਧ ਅਚੈਤ ਭਾਵਨਾਵਾਂ ਦਾ ਸਿੱਧਾ ਪ੍ਰਗਟਾਅ ਇਨ੍ਹਾਂ ਬੋਲਿਆਂ ਰਾਹੀਂ ਹੋਇਆ।ਇਨ੍ਹਾਂ ਹਾਲਤਾਂ ਵਿਚ ਡਰ ਰਹਿੰਦਾ ਸੀ ਕਿ ਕੁਝ ਲੋਕ ਸਿੱਖੀ ਸੰਘਰਸ਼ ਤੋਂ ਪਾਸੇ ਹੋ ਕੇ ਇਸ ਧਰਮ ਦਾ ਰਾਹ ਨਾ ਤਿਆਗ ਜਾਣ। ਇਸ ਲਈ ਅਜਿਹੇ ਲੋਕਾਂ ਨੂੰ ਕੱਚੇ ਪਿਲੇ ਆਖਿਆ ਗਿਆ ਹੈ, ਜਿਨ੍ਹਾਂ ਤੋਂ ਇਹ ਖਤਰਾ ਹੋ ਸਕਦਾ ਸੀ। ਅੰਮ੍ਰਿਤ ਛਕ ਕੇ ਸਿਰ ਮੰਨਾਉਨ ਵਾਲਾ ਸਿਰਗੁੰਮ ਅਖਵਾਉਂਦਾ ਸੀ।ਸਾਕਤ ਧਰਮ ਤੋਂ ਪਤਿਤ ਹੈ।ਅਜਿਹੇ ਕੁਰਹਿਤੀਆਂ ਨੂੰ ਤਨਖਾਹ ਲਾਈ ਜਾਂਦੀ, ਭਾਵ ਸਜ਼ਾ ਦਿੱਤੀ ਜਾਂਦੀ। ਤਾੜਨਾ ਸ਼ਹੀਦੀ ਮਾਰ ਵੀ ਅਖਵਾਉਂਦੀ ਸੀ। ਮੋਚਨੇ ਆਦਿ ਨਾਲ ਚਿੱਟੇ ਕੇਸ ਚੁਗਣ ਨੂੰ ਹੀਰੇ ਚੁਗਣਾ ਆਖਿਆ ਜਾਂਦਾ ਸੀ।ਕੁੜੀਮਾਰ ਵੀ ਤਨਖਾਹੀਆ ਅਖਵਾਉਂਦਾ ਸੀ। ਪਤਾ ਲੱਗਦਾ ਹੈ ਕਿ ਅਜਿਹੇ ਕੁਕਰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਸੀ।
ਖਾਲਸਾਈ ਬੋਲੇ ਉਸ ਸਮੇਂ ਦੇ ਸਿੱਖ ਸਮਾਜ ਦੇ ਕਈ ਹੋਰ ਪੱਖਾਂ ਤੇ ਵੀ ਰੋਸ਼ਣੀ ਪਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੀੜ ਅਸਵਾਰਾ ਅਖਵਾਉਂਦੀ ਸੀ। ਅਸਵਾਰਾ ਸਾਹਿਬ ਪ੍ਰਕਾਸ਼ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਕਰਨਾ ਹੁੰਦਾ ਸੀ।ਅਰਦਾਸਾ ਸੋਧਣਾ ਕਿਸੇ ਕਾਰਜ ਦੇ ਆਰੰਭ ਅਤੇ ਸਮਾਪਤੀ ਸਮੇਂ ਅਕਾਲ ਪੁਰਖ ਅੱਗੇ ਬੇਨਤੀ ਨੂੰ ਆਖਿਆ ਜਾਂਦਾ ਸੀ। ਅੰਮ੍ਰਿਤ ਵੇਲਾ ਪ੍ਰਭਾਤ ਕਾਲ ਨੂੰ ਆਖਦੇ ਸਨ। ਸ਼ਹੀਦ ਧਰਮ ਤੋਂ ਜਾਨ ਵਾਰਨ ਵਾਲੇ ਨੂੰ ਆਖਿਆ ਜਾਂਦਾ ਸੀ। ਸ਼ਹੀਦ ਗੰਜ, ਸ਼ਹੀਦਾਂ ਦੇ ਜੰਗ ਤੇ ਦਾਹ ਦਾ ਸਥਾਨ ਅਖਵਾਉਂਦਾ ਸੀ।ਸ਼ਹੀਦੀ ਫੌਜ਼ ਸ਼ਹੀਦ ਸਿੱਖਾਂ ਦੀ ਸੈਨਾ ਨੂੰ ਆਖਦੇ ਸਨ।ਇਕ ਸਿੱਖ ਸਵਾ ਲੱਖ, ਦੋ ਢਾਈ ਲੱਖ ਤੇ ਪੰਜ, ਪੰਜ ਲੱਖ ਅਖਵਾਉਂਦੇ ਸਨ। ਪੰਜ ਇਸ਼ਨਾਨਾ ਕਰਨਾ ਸੁਚੇਤਾ ਤਾੜਨਾ ਸੀ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾਂ ਵਿਚ ਲਪੇਟਣਾ ਸੰਤੋਖਣਾ ਕਹਿਲਾਉਂਦਾ ਸੀ। ਅੰਮ੍ਰਿਤ ਛੱਕ ਕੇ ਸਿੱਖ ਪੰਥ ਵਿਚ ਮਿਲਣਾ ਜਹਾਜੇ ਚੜ੍ਹਨਾ ਅਖਵਾਉਂਦਾ ਸੀ। ਇਉਂ, ਸਿੱਖ ਰਹਿਤ ਮਰਯਾਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਵਾਸਤੇ ਵਿਸ਼ੇਸ਼ ਨਾਂ ਰੱਖੇ ਗਏ ਸਨ। ਇਹ ਤਤਕਾਲੀ ਸਟੇਟ ਵੱਲੋਂ ਧਰਮ ਪੱਖੋਂ ਅਸ਼ਹਿਨਸ਼ੀਤਲਾ ਤੇ ਵਧੀਕੀਆਂ ਵਿਰੁੱਧ ਪ੍ਰਗਟਾਅ ਦਾ ਖ਼ਾਸ ਢੰਗ ਹੈ।
ਸ਼ਹੀਦਾਂ ਨਮਿੱਤ ਤਿਆਰ ਕੀਤਾ ਗਿਆ ਲੰਗਰ ਸ਼ਹੀਦੀ ਦੇਗ ਅਤੇ ਕੜਾਹ ਪ੍ਰਸ਼ਾਦਿ, ਸ਼ਹੀਦੀ ਪ੍ਰਸ਼ਾਦ ਕਹਿਲਾਉਂਦਾ ਸੀ।ਮਾਸ ਦੇ ਭੋਜਨ ਬਾਰੇ ਵੀ ਪਤਾ ਚਲਦਾ ਹੈ, ਇਸ ਨਾਲ ਸੰਬੰਧਿਤ ਜਾਨਵਰ ਅਕਾਲਪਰੀ (ਬਕਰੀ), ਕਸਤੂਰਾ (ਸੂਰ) ਜਲ ਤੋਰੀ (ਮੱਛੀ), ਕਸਤੂਰੀ ਖੋਪਾ ( ਸੂਰ ਦੀ ਸਾਂਠ) ਦੇ ਨਾਂ ਵੀ ਮਿਲਦੇ ਹਨ। ਮੁਸਲਿਮ ਤਰੀਕੇ ਨਾਲ ਮਾਰੇ ਗਏ ਜੀਵ ਦਾ ਮਾਸ ਕੁੱਠਾ ਅਖਵਾਉਂਦਾ ਸੀ ਜਿਸ ਦੀ ਮਨਾਹੀ ਸੀ।ਝਟਕਾ ਇਕ ਵਾਰ, ਸਤਿ ਸ੍ਰੀ ਅਕਾਲ ਕਹਿ ਕੇ ਜੀਵ ਦਾ ਸਿਰ ਲਾਹ ਕੇ ਮਾਰਨਾ ਝਟਕਾ ਅਖਵਾਉਂਦਾ ਸੀ।ਜਿਵੇਂ ਕਿ ਸ਼ਸਤਰਨਾਮਾ ਮਾਲਾ ਵਿਚ ਹੈ, ਇਸ ਸਮੇਂ ਦੇ ਸਿੰਘਾਂ ਨੇ ਸ਼ਸਤਰਾਂ ਦੇ ਕੂਟਨੀਤਕ ਨਵੇਂ ਨਾਂ ਰੱਖੇ ਹੋਏ ਸਨ।ਸੋਟਾ (ਅਕਲਦਾਨ), ਟਕੂਆ/ਕੁਹਾੜੀ (ਸਫਾਜੰਗ), ਕਰਦ (ਕਰਦੋਨਾ), ਤਲਵਾਰ/ਕ੍ਰਿਪਾਨ(ਸ੍ਰੀ ਸਾਹਿਬ), ਦੁਮਾਲੇ ਤੇ ਸਜਾਇਆ ਜਾਣ ਵਾਲਾ ਗਜਗਾਹ, ਹਕੂ ਨਾਲਾ ਬ੍ਰਹਮੀ(ਬੰਦੂਕ) ਆਦਿ ਅਜਿਹੇ ਨਾਂ ਸਨ। ਜ਼ਖਮਾਂ ਤੇ ਲਾਉਣ ਵਾਲਾ ਲੇਪ, ਮਰਹਮ, ਗੋਪਾਲ ਚੰਦਨ ਅਖਵਾਉਂਦੀ ਸੀ। ਸਿੱਖ ਦੇ ਡੇਰੇ ਨੂੰ ਛਾਉਣੀ ਆਖਦੇ ਸਨ। ਟਾਂਗੂ ਉਹ ਹੁੰਦਾ ਸੀ ਜੋ ਬ੍ਰਿਛ ਉੱਤੇ ਬੈਠਾ, ਦੁਸ਼ਮਣ ਨੂੰ ਦੂਰੋਂ ਆਉਂਦਾ ਦੇਖ ਕੇ ਖਬਰ ਦੇਵੇ। ਉਸ ਸਮੇਂ ਦੇ ਸਿੰਘ ਹੋਰ ਮਤਾਂ ਵਾਲਿਆਂ ਨੂੰ ਚੌਰਾਸੀ (ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਪੈਂਣ ਵਾਲੇ) ਮੰਨਦੇ ਸਨ। ਅਕਾਲੀ, ਅਕਾਲ ਦੇ ਉਪਾਸਕ ਨੂੰ ਤੇ ਨੀਲਾਬਾਣਾ ਧਾਰੀ ਨਿਹੰਗ ਨੂੰ ਆਖਿਆ ਜਾਂਦਾ ਸੀ। ਸਰਬ ਲੋਹੀਆ ਉਹ ਸਿੰਘ ਸੀ ਜੋ ਲੋਹੇ ਦੇ ਭਾਂਡੇ ਵਿਚ ਹੀ ਛੱਕਦਾ ਸੀ। ਅੰਮ੍ਰਿਤਧਾਰੀ ਸਿੱਖ ਨੂੰ ਖਾਲਸਾ ਆਖਦੇ ਸਨ।
ਭਾਵੇਂ ਨਵਾਬ ਕਪੂਰ ਸਿੰਘ ਨੇ ਸਟੇਟ ਵਲੋਂ ਦਿਤੀ ਜਾਗੀਰ ਕੂਟਨੀਤੀ ਅਧੀਨ ਸਵੀਕਾਰ ਕਰ ਲਈ ਸੀ, ਫਿਰ ਵੀ ਤਤਕਾਲੀ ਸਿੱਖ ਜਗੀਰ ਨੂੰ ਟੁੱਕਰ ਹੀ ਸਮਝਦੇ ਸਨ। ਰੁਪਏ ਨੂੰ ਛਿੱਲੜ, ਪੈਸੇ ਨੂੰ ਤਾਂਬਾ, ਦੋਲਤ ਨੂੰ ਦਮੜਾ ਆਖਿਆ ਜਾਂਦਾ ਸੀ। ਇਹ ਪਤਾ ਲੱਗਦਾ ਹੈ ਤਤਕਾਲੀ ਸਿਆਸੀ ਪ੍ਰਬੰਧ ਬਾਰੇ ਉਸ ਸਮੇਂ ਦੇ ਸਿੱਖਾਂ ਵਿਚ ਕੀ ਵੁੱਕਤ ਸੀ।ਸਰੀਰਕ ਪੱਖੋਂ ਅਪਾਹਜ ਵਿਅਕਤੀ (ਜੋ ਸੰਭਵ ਹੈ ਸੰਘਰਸ਼ ਦੌਰਾਨ ਹੋਏ ਹੋਣਗੇ। ਪ੍ਰਤੀ ਰਵੱਈਆ ਚੜ੍ਹਦੀ ਕਲਾ ਵਾਲਾ ਤੋਂ ਹਮਦਰਦੀ ਪੂਰਵਕ ਹੁੰਦਾ ਸੀ।ਇਕ ਅੱਖ ਵਾਲਾ ਲੱਖ ਨੇਤਰਾਂ, ਇਕ ਬਾਂਹ ਵਾਲਾ ‘ਲਖ ਬਾਂਹ’ ਅਖਵਾਉਂਦਾ ਸੀ। ਲੂਲ੍ਹੇ ਨੂੰ ਬੁੱਧ ਅਵਤਾਰ ਕਹਿੰਦੇ ਸਨ। ਭਾਵੇਂ ਤਤਕਾਲੀ ਸਿੱਖਾਂ ਦੀਆਂ ਨਜ਼ਰਾਂ ਵਿਚ ਦੋਹਰਾ ਮਸੀਤ ਸੋਈ ਪੂਜਾ ਐ ਨਿਵਾਜ ਉਹੀ(ਦਸਮ ਗ੍ਰੰਥ, ਪੰਨਾ 19) ਸੀ ਫਿਰ ਵੀ ਜਾਪਦਾ ਹੈ ਕਿ ਕਈ ਮਸੀਤਾਂ ਨੂੰ ਗੁਰਦੁਆਰਿਆਂ ਵਿਚ ਬਦਲ ਦਿੱਤਾ ਗਿਆ ਜੋ ਮਸਤਗੜ੍ਹ ਅਖਵਾਉਂਦੇੇ ਸਨ।ਇਉਂ ਖਾਲਸਾਈ ਬੋਲੇ ਸਿੱਖ ਸੰਘਰਸ਼ ਦੇ ਵੱਖ ਵੱਖ ਪੱਖਾਂ ਤੇ ਚਾਨਣਾ ਪਾਉਂਦੇ ਹਨ ਅਤੇ ਇਹ ਤਤਕਾਲੀ ਸਮਾਜਕ ਸਿਆਸੀ ਸੰਰਚਨਾ ਦੇ ਅਧਿਐਨ ਲਈ ਵੀ ਮਹੱਤਵਪੂਰਨ ਸੋਮਾ ਹਨ।ਸਿੱਖ ਸੰਘਰਸ਼ ਦੇ ਮਨੋਵਿਗਿਆਨਕ ਪੱਖ ਸੰਬੰਧੀ ਇਨ੍ਹਾਂ ਵਿਚ ਕਾਫ਼ੀ ਸਮੱਗਰੀ ਮਿਲਦੀ ਹੈ।ਇਹ ਇੰਨਾ ਦੱਸਣ ਵਿਚ ਕਾਫੀ ਹੱਦ ਤਕ ਸਮਰੱਥ ਹਨ ਕਿ ਵਰ੍ਹਦੀ ਮੌਤ ਦੇ ਦੌਰ ਵਿਚ ਆਮ ਸਿੱਖ ਕਿਵੇਂ ਕਾਮਯਾਬ ਹੋ ਸਕੇ ਅਤੇ ਉਨ੍ਹਾਂ ਕਿਵੇਂ ਹਲੇਮੀ ਰਾਜ ਕਾਇਮ ਕਰ ਲਿਆ।
ਨਿਹੰਗ ਸਿੰਘਾਂ ਦੇ ਨੀਲੇ ਬਸਤ੍ਰ (ਬਾਣਾ) ਵੱਡਾ ਤੇ ਉੱਚਾ ਦਸਤਾਰਾ, ਅਸਤਰ-ਸ਼ਸਤਰ ਅਤੇ ਵਹੀਰ ਰੂਪ ਵਿਚ ਚੱਲਣ ਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ। ਮੱਧਕਾਲ ਵਿੱਚ ਜਦ ਮੁਗ਼ਲ ਹੁਕਮਰਾਨਾਂ ਨੇ ਸੱਤਾ ਦੇ ਚਿੰਨ, ਪੱਗ, ਸ਼ਸਤਰ, ਘੋੜੇ, ਨਗਾਰੇ ਆਦਿ ਧਾਰਣ ਕਰਨ ਦੀ ਮਨਾਹੀ ਕਰ ਰੱਖੀ ਸੀ ਤਾਂ ਨਿਹੰਗ ਸਿੰਘਾਂ ਨੇ ਨਾ ਕੇਵਲ ਇਹੋ ਚਿੰਨ੍ਹ, ਨਾਬਰੀ, ਵਿਦਰੋਹ ਅਤੇ ਅਵੱਗਿਆ ਦੇ ਚਿੰਨ੍ਹਾਂ ਵਜੋਂ ਧਾਰਨ ਕੀਤੇ ਸਗੋਂ ਪੱਕੇ ਤੌਰ ਉੱਪਰ ਆਪਣੀ ਜੀਵਨ-ਸ਼ੈਲੀ ਵਿੱਚ ਸ਼ਾਮਿਲ ਵੀ ਕਰ ਲਏ। ਅੱਜ ਇਹੋ ਚਿੰਨ੍ਹ ਇਨ੍ਹਾਂ ਦੀ ਗੂੜ੍ਹੀ ਪਛਾਣ ਬਣੇ ਹੋਏ ਹਨ। ਜਦ ਵੀ ਇਹ ਵਹੀਰ ਰੂਪ ਵਿੱਚ ਤੁਰਦੇ ਹਨ ਤਾਂ ਇਹ ਆਪਣੇ ਨਿਸ਼ਾਨ ਨਾਲ ਲਿਜਾਣਾ ਨਹੀਂ ਭੁੱਲਦੇ।ਅਠਾਰਵੀਂ ਸਦੀ ਦੇ ਸਖ਼ਤੀਆਂ ਭਰੇ ਦੌਰ ਵਿੱਚ ਹਕੂਮਤ ਨੂੰ ਭੁਲੇਖੇ ਵਿੱਚ ਰੱਖਣ ਲਈ ਇਨ੍ਹਾਂ ਨੇ ਆਪਣੇ ਲੁਕਵੇਂ ਸ਼ਬਦ (ਛੋਦੲ ਾਂੋਰਦਸ) ਘੜ ਲਏ ਸਨ ਜਿਨ੍ਹਾਂ ਦੀ ਵਰਤੋਂ ਇਹ ਆਪਸੀ ਬੋਲਚਾਲ ਵਿੱਚ ਆਮ ਹੀ ਕਰਦੇ ਸਨ। ਆਮ ਜ਼ੁਬਾਨ ਵਿੱਚ ਇਨ੍ਹਾਂ ਸ਼ਬਦਾਂ ਨੂੰ ਖਾਲਸਾਈ ਬੋਲੇ ਵੀ ਕਿਹਾ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜ ਭਾਵੇਂ ਕਿਸੇ ਉਹਲੇ ਦੀ ਲੋੜ ਨਹੀਂ, ਪਰ ਇਹ ਸ਼ਬਦ ਇੰਨੇ ਰੂੜ ਹੋ ਚੁੱਕੇ ਹਨ ਕਿ ਸਿੱਖ ਸਮਾਜ ਵਿੱਚ ਹੁਣ ਵੀ ਵਰਤੇ ਜਾ ਰਹੇ ਹਨ ਜਿਵੇਂ ਇੱਕ ਇਕੱਲੇ ਨੂੰ ਸਵਾ-ਲੱਖ ਫੌਜ ਕਹਿਣਾ, ਰੋਟੀ ਨੂੰ ਪਰਸ਼ਾਦਾ, ਰੁਪਏ ਨੂੰ ਛਿੱਲੜ, ਰਫਾ ਹਾਜਤ ਨੂੰ ਮੈਦਾਨ ਮਾਰਨਾ, ਪੱਗ ਨੂੰ ਦਸਤਾਰਾ, ਚਿਖਾ ਨੂੰ ਅੰਗੀਠਾ ਕਹਿਣਾ, ਦੁੱਧ ਨੂੰ ਸਮੁੰਦਰ, ਮਾਰ ਕੁੱਟ ਨੂੰ ਸੋਧਾ ਲਾਉਣਾ ਆਦਿ ਅਜੇਹੇ ਹੀ ਕੁਝ ਸ਼ਬਦ (ਬੋਲੇ) ਹਨ।ਇੰਝ “ਬੁੱਢਾ ਦਲ” ਦਲ ਪੰਥ ਨੇ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਉਣ ਵਿੱਚ ਨਵੀਆਂ ਸ਼ਬਦ – ਬਣਤਰਾਂ ਬਣਾ ਕੇ ਨਵੀਆਂ ਘਾੜਤਾਂ ਘੜ ਕੇ ਆਪਣਾ ਹਿੱਸਾ ਪਾਇਆ। ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ, ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਬਾਰੇ ਸਮਕਾਲੀਆਂ ਅਤੇ ਪਿਛਲੇਰੇ ਲੇਖਕਾਂ ਨੇ ਵਾਰਾਂ ਅਤੇ ਜੰਗਨਾਮਿਆਂ ਦੇ ਰੂਪ ਵਿੱਚ ਬੀਰ ਰਸੀ ਸਾਹਿਤ ਲਿਖ ਕੇ ਆਪੋ ਆਪਣੇ ਢੰਗ ਨਾਲ ਆਪਣੇ ਇਨ੍ਹਾਂ ਨਾਇਕਾਂ ਦੀ ਉਸਤਤ ਕੀਤੀ ਹੈ।ਭਾਈ ਸਾਹਿਬ ਭਾਈ ਵੀਰ ਸਿੰਘ, ਡਾ. ਚਰਨ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ ਅਤੇ ਬਾਵਾ ਪ੍ਰੇਮ ਸਿੰਘ ਹੋਤੀ ਨੇ ਇਨ੍ਹਾਂ ਬੋਲਿਆਂ ਦੀ ਖੋਜ ਤੇ ਇਕੱਤਰ ਕਰਨ ਦਾ ਕਾਰਜ ਕੀਤਾ ਪਰ ਅਜੇ ਇਸ ਦੀ ਵਧੇਰੇ ਲੋੜ ਹੈ।ਨਿਹੰਗ ਸਿੰਘ ਜਿਥੇ ਆਪ ਉੱਚੇ-ਸੁੱਚੇ ਆਚਰਣ ਅਤੇ ਇਖ਼ਲਾਕ ਦੇ ਮਾਲਕ ਹੁੰਦੇ ਹਨ, ਉੱਥੇ ਇਹ ਦੀਨ ਦੁਨੀਆਂ ਦੀ ਸਹਾਇਤਾ ਅਤੇ ਰੱਖਿਆ ਲਈ ਵੀ ਬਹੁੜਦੇ ਹਨ।ਗੌਰਤਲਬ ਹੈ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਨੇ ਰਾਹਤ ਸਮਗੱਰੀ ਲਗਾਤਾਰ ਪੀੜਤ ਲੋਕਾਂ ਨੂੰ ਤਕਸੀਮ ਕੀਤੀ। 29 ਦਸੰਬਰ 2020 ਨੂੰ ਉਚੇਚੇ ਤੌਰ ’ਤੇ ਦਿੱਲੀ ਸਥਿਤ ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਵਲੋਂ ਚਲਾਏ ਜਾ ਰਹੇ ਸੰਘਰਸ਼ ਦੀ ਮਦਦ ਹਿੱਤ, ਪੰਜ ਲੱਖ ਦੀ ਰਾਸ਼ੀ ਅਤੇ ਦੋ ਕੁਵਿੰਟਲ ਸੱੁਕੇ ਮੇਵੇ ਅਤੇ ਅਣਗਿਣਤ ਗਰਮ ਕੰਬਲ ਭੇਟ ਕੀਤੇ ਗਏ।ਸਮੇਂ-ਸਮੇਂ ਬੁੱਢਾ ਦਲ ਦੀਆਂ ਨਿਹੰਗ ਸਿੰਘ ਫੌਜਾਂ ਅੰਦੋਲਨ ਵਿੱਚ ਹਿੱਸਾ ਲੈਂਦੀਆਂ ਰਹੀਆਂ।“ਆਏ ਨੀ ਨਿਹੰਗ, ਬੂਹਾ ਖੋਹਲ ਦੇ ਨਿਸੰਗ” ਵਰਗਾ ਲੋਕ ਗੀਤ ਅਜਿਹੇ ਹੀ ਵਰਤਾਰੇ ਵੱਲ ਸੰਕੇਤ ਕਰਦਾ ਹੈ। ਲੋਕ ਨਿਹੰਗ ਸਿੰਘਾਂ ਦੀ ਰਹਿਣੀ ਬਹਿਣੀ ਅਤੇ ਉੱਚੀ-ਸੁੱਚੀ ਜੀਵਨ-ਜਾਚ ਦੀ ਸ਼ਾਹਦੀ ਭਰਦੇ ਹਨ।ਨਿਹੰਗ ਸਿੰਘਾਂ ਦੇ ਖਾਲਸਾਈ ਬੋਲੇ ਬਹੁਤ ਮੇਹਨਤ ਨਾਲ ਪੰਜਾਬੀ ਭਾਸ਼ਾ ਦੇ ਚਰਚਿਤ ਹੋਈ ਹੈ।ਲੇਖਕ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਸ੍ਰੰਗਹਿਤ ਕੀਤੇ ਗਏ ਹਨ ਅਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ ਕਰੋੜੀ ੧੪ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਨਿਹੰਗ ਸਿੰਘਾਂ ਚਕ੍ਰਵਰਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਹੱਥਲੀ ਕਿਤਾਬ ਪ੍ਰਕਾਸ਼ਤ ਕੀਤੀ ਗਈ ਹੈ।

