ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਨੌਂ ਮਾਈਨਰ ਪ੍ਰਾਜੈਕਟਾਂ ਲਈ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ ਦੀ ਚੋਣ

ਪਟਿਆਲਾ 9 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅਕਾਦਮਿਕ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 9 ਪ੍ਰੋਫੈਸਰਾਂ ਨੂੰ ਮਾਈਨਰ ਖੋਜ ਪ੍ਰਾਜੈਕਟ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਕੰਪਿਊਟਰ ਸਾਇੰਸ ਵਿਭਾਗ ਤੋਂ ਡਾ.ਇੰਦਰਬੀਰ ਕੌਰ ਸੰਧੂ, ਕੈਮਿਸਟਰੀ ਵਿਭਾਗ ਤੋਂ ਡਾ. ਮੋਨਿਕਾ ਬਾਂਸਲ, ਡਾ.ਰੂਪੀ ਧੀਰ ਅਤੇ ਡਾ.ਰਤਨਪਾਲ ਸਿੰਘ, ਕਾਮਰਸ ਐਂਡ ਮੈਨੇਜਮੈਂਟ ਵਿਭਾਗ ਤੋਂ ਡਾ. ਅਮਨਦੀਪ ਕੌਰ ਸੰਧੂ, ਫਾਈਨ ਆਰਟ ਵਿਭਾਗ ਤੋਂ ਡਾ.ਮਨਵੀਰ ਕੌਰ, ਥੀਏਟਰ ਸਟੱਡੀ ਵਿਭਾਗ ਤੋਂ ਡਾ.ਵੰਦਨਾ ਕਪੂਰ, ਲੋਕ ਪ੍ਰਸ਼ਾਸਨ ਵਿਭਾਗ ਤੋਂ ਡਾ. ਪੂਨਮਦੀਪ ਸਿੰਘ ਅਤੇ ਇਕਨੌਮਿਕਸ ਵਿਭਾਗ ਤੋਂ ਡਾ. ਸਤਵਿੰਦਰ ਕੌਰ ਨੂੰ ਇਹ ਪ੍ਰਾਜੈਕਟ ਹਾਸਲ ਹੋਏ ਹਨ। 

ਸ. ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਇਸ ਮੌਕੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਅਕਾਦਮਿਕਤਾ ਦੇ ਖੇਤਰ ਵਿੱਚ ਨਵੀਂਆਂ ਰਾਹਾਂ ਪੈਦਾ ਕਰਨ ਲਈ ਹਮੇਸ਼ਾਂ ਹੀ ਪਹਿਲਕਦਮੀ ਕਰਦਾ ਰਿਹਾ ਹੈ। ਖੋਜ ਕਾਰਜ ਲਈ ਪ੍ਰਾਜੈਕਟ ਦੇਣ ਦਾ ਜੋ ਕਾਰਜ ਖਾਲਸਾ ਕਾਲਜ ਵੱਲੋਂ ਕੀਤਾ ਗਿਆ ਹੈ ਇਹ ਪੰਜਾਬ ਦੇ ਕਾਲਜਾਂ ਨੂੰ  ਇੱਕ ਨਵੀਂ  ਸੇਧ ਦੇਵੇਗਾ ।  ਜਿਨ੍ਹਾਂ ਅਧਿਆਪਕਾਂ ਨੂੰ ਖੋਜ ਪ੍ਰਾਜੈਕਟ ਪ੍ਰਾਪਤ ਹੋਏ ਹਨ ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ।     ਇਸ ਮੌਕੇ ਡਾ.ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਖ਼ਾਲਸਾ ਕਾਲਜ ਵੱਲੋਂ ਅਕਾਦਮਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਫੰਡ ਦੀ ਵਿਵਸਥਾ ਕੀਤੀ ਗਈ ਹੈ। ਜਿਸ ਤਹਿਤ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ ਨੂੰ ਫੰਡ ਮੁਹੱਈਆ ਕਰਵਾ ਕੇ ਖੋਜ ਕਾਰਜ ਲਈ ਮਾਈਨਰ ਪ੍ਰਾਜੈਕਟ ਦਿੱਤੇ ਜਾਂਦੇ ਹਨ। ਇਸੇ ਲੜੀ ਤਹਿਤ ਕਾਲਜ ਵੱਲੋਂ ਆਪਣੇ ਨੌਂ ਹੋਰ ਪ੍ਰੋਫੈਸਰਾਂ ਨੂੰ ਖੋਜ ਕਾਰਜ ਲਈ ਚੁਣਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਅਧਿਆਪਕਾਂ ਦੀ ਮਾਈਨਰ ਪ੍ਰਾਜੈਕਟ ਲਈ ਚੋਣ ਕੀਤੀ ਗਈ ਹੈ ਉਨ੍ਹਾਂ ਦੁਬਾਰਾ ਮਾਈਨਰ ਪ੍ਰਾਜੈਕਟ ਲਈ ਕਾਲਜ ਕੋਲ ਜਮ੍ਹਾ ਕਰਵਾਈ ਗਈ ਪ੍ਰਾਜੈਕਟ ਦੀ ਰੂਪ-ਰੇਖਾ ਨੂੰ ਮਾਹਿਰ ਵਿਦਵਾਨਾਂ ਦੀ ਕਮੇਟੀ ਵੱਲੋਂ ਘੋਖਣ ਅਤੇ ਇੰਟਰਵਿਊ ਲੈਣ ਉਪਰੰਤ ਇਹ ਪ੍ਰਾਜੈਕਟ ਦਿੱਤੇ ਗਏ ਹਨ। ਇਹ ਵੀ ਵਰਨਣਯੋਗ ਹੈ ਕਿ ਇਸ ਸਕੀਮ ਤਹਿਤ ਪਹਿਲਾਂ ਵੀ 33 ਪ੍ਰੋਫੈਸਰਾਂ ਨੂੰ ਅਜਿਹੇ ਪ੍ਰਾਜੈਕਟ ਦਿੱਤੇ ਜਾ ਚੁੱਕੇ ਹਨ। ਜਿਨ੍ਹਾਂ ਵਿਸ਼ਿਆਂ ਲਈ ਮਾਹਰਾਂ ਦੀ ਕਮੇਟੀ ਵੱਲੋਂ ਸਿਫ਼ਾਰਸ਼ ਕੀਤੀ ਗਈ। ਉਨ੍ਹਾਂ ਵਿਚ ਕੰਪਿਊਟਰ, ਕੈਮਿਸਟਰੀ, ਕਾਮਰਸ ਐਂਡ ਮੈਨੇਜਮੈਂਟ, ਫਾਈਨ ਆਰਟ, ਥੀਏਟਰ, ਲੋਕ ਪ੍ਰਸ਼ਾਸਨ ਅਤੇ ਇਕਨੌਮਿਕਸ ਦੇ ਵਿਸ਼ੇ ਸ਼ਾਮਲ ਹਨ।

ਡਾ.ਰਵਿੰਦਰਜੀਤ ਸਿੰਘ ਕੰਟਰੋਲਰ ਪ੍ਰੀਖਿਆਵਾਂ  ਨੇ ਇਸ ਗੱਲ ਤੇ ਜੋਰ ਦਿੱਤਾ ਕਿ ਨਵੇਂ ਉੱਭਰ ਰਹੇ ਅਕਾਦਮਿਕ ਖੇਤਰਾਂ ਵਿੱਚ ਫੈਕਲਟੀ ਮੈਂਬਰਾਂ ਦੁਆਰਾ ਕੀਤੀ ਗਈ ਖੋਜ ਕਾਲਜ ਵਿੱਚ ਖੋਜ ਸੱਭਿਆਚਾਰ ਨੂੰ ਹੋਰ ਅੱਗੇ ਵਧਾਏਗੀ। ਉਨ੍ਹਾਂ ਇਹ ਵੀ ਆਸ ਪ੍ਰਗਟ ਕੀਤੀ ਕਿ ਇਹ ਖੋਜ ਪ੍ਰਾਜੈਕਟ ਆਉਣ ਵਾਲੇ ਸਮੇਂ ਵਿਚ ਖੋਜ ਕਾਰਜਾਂ ਲਈ ਵੀ ਨਵੀਂ ਸੇਧ ਪ੍ਰਦਾਨ ਕਰਨਗੇ । ਇਸ ਮੌਕੇ ਸ. ਸਤਵਿੰਦਰ ਸਿੰਘ ਟੌਹੜਾ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ   

Leave a Reply

Your email address will not be published. Required fields are marked *