ਕਾਂਗਰਸ ਸਰਕਾਰ ਕੀਤੇ ਵਾਅਦੇ ਪੂਰੇ ਕਰੇ — ਰੱਖੜਾ
ਰੱਖੜਾ ਦਾ ਕੀਤਾ ਗਿਆ ਸਨਮਾਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਜਥੇਬੰਦੀ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਜਿਨ੍ਹਾਂ ਵਿੱਚ ਕਿਸਾਨਾ ਦਾ ਸਾਰਾ ਕਰਜਾ ਘਰ ਘਰ ਨੌਕਰੀ, ਪੰਜਾਬ ਰਾਜ ਵਿਚੋਂ ਨਸ਼ੇ ਦਾ ਖਾਤਮਾ ਨੂੰ ਪੂਰੇ ਕਰਨ ਵਿੱਚ ਅਸਫਲ ਰਹੀ ਹੈ ਅਤੇ ਪੰਜਾਬ ਦੇ ਮੁਲਾਜਮ ਵੀ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਜੋ ਤੋੜ ਮਰੋੜ ਕਿ ਸਰਕਾਰ ਨੇ ਪੇਸ਼ ਕੀਤੀ ਹੈ ਇਸ ਨੂੰ ਨਿਕਾਰ ਚੁੱਕੇ ਹਨ ਅਤੇ ਘਰਨੇ ਦੇ ਰਹੇ ਹਨ। ਲੋਕ ਸਰਕਾਰ ਤੋਂ ਅੱਕੇ ਪਏ ਹਨ ਅਤੇ ਉਹਨਾਂ ਇਸ ਮੌਕੇ ਨਵਨਿਸੁਕਤ ਅਹੁਦੇਦਾਰ ਨੂੰ ਸਨਮਾਨਿਤ ਕੀਤਾ। ਇਸ ਵਿੱਚ ਗੁਰਚਰਨ ਸਿੰਘ ਖਾਲਸਾ, ਪਰਗਟ ਸਿੰਘ ਵਜੀਦਪੁਰ, ਰਾਜਿੰਦਰ ਸਿੰਘ ਮੇਹਰਾ, ਪਰਮਜੀਤ ਸਿੰਘ, ਸੁਰਜੀਤ ਸਿੰਘ ਕੁਲਾਰਾ, ਸਤਨਾਮ ਸਿੰਘ ਸੱਤੀ, ਅਮਰ ਸਿੰਘ ਭੱਟੀ ਅਤੇ ਹੋਰ ਹਾਜਰ ਸਨ।

