ਹਰਿਆਣਾਪੰਜਾਬ

ਵਿਜ ਬੋਲੇ, ਸਿੱਧੂ ਦੇ ਕਾਂਗਰਸ ’ਚ ਪ੍ਰਵੇਸ਼ ਨਾਲ ਹੀ ਕੈਪਟਨ ਦੇ ਅਸਤੀਫੇ ਦੇ ਲਿਖੀ ਗਈ ਕਹਾਣੀ

ਚੰਡੀਗੜ੍ਹ 18 ਸਤੰਬਰ (ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਸਿਆਸੀ ਟਿੱਪਣੀਆਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਵਿਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਰਾਹੀਂ ਇਸ ਦਾ ਜੰਿਮੇਵਾਰ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਹੈ। ਵਿਜ ਨੇ ਟਵੀਟ ’ਚ ਲਿਖਿਆ,’’ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਇਸ ਦੀ ਕਹਾਣੀ ਤਾਂ ਉਸੇ ਦਿਨ ਲਿਖ ਦਿੱਤੀ ਗਈ ਸੀ, ਜਿਸ ਦਿਨ ਨਵਜੋਤ ਸਿੱਧੂ ਦਾ ਕਾਂਗਰਸ ’ਚ ਪ੍ਰਵੇਸ਼ ਹੋਇਆ ਸੀ।’’’

ਦੱਸਣਯੋਗ ਹੈ ਕਿ ਸਾਰੇ ਫੈਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਾ ਰਹੇ ਸਨ, ਉੱਥੇ ਹੀ ਦੂਜੇ ਪਾਸੇ ਵਿਧਾਇਕਾਂ ਦੀ ਬਗਾਵਤ ਵੀ ਨਵੇਂ ਲੇਵਲ ’ਤੇ ਪਹੁੰਚ ਗਈ ਸੀ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ’ਚ ਵਧਦੇ ਦਬਾਅ ਦਰਮਿਆਨ ਕੈਪਟਨ ਨੇ ਅੱਜ ਅਸਤੀਫਾ ਦੇ ਦਿੱਤਾ। ਪੰਜਾਬ ’ਚ ਸਭ ਤੋਂ ਵੱਡੇ ਤਖਤਾ ਪਲਟ ਦਰਮਿਆਨ ਕੈਪਟਨ ਨੇ ਆਪਣੀ ਪੂਰੀ ਕੈਬਨਿਟ ਨਾਲ ਮਿਲ ਕੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਿਆ। ਇਸ ਦੇ ਪਿੱਛੇ ਦਾ ਕਾਰਨ ਪੰਜਾਬ ਕਾਂਗਰਸ ਦਰਮਿਆਨ ਕਲੇਸ਼ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *