2014 ਦੇ ਬਾਅਦ ਭਾਰਤ ਨੂੰ ਸੱਭ ਤੋਂ ਤੇਜੀ ਨਾਲ ਵੱਧਦੀ ਅਰਥਵਿਵਸਥਾ ਵਿਚ ਬਦਲਣ ਦੇ ਲਈ ਕ੍ਰਾਂਤੀਕਾਰੀ ਸੁਧਾਰ ਲਿਆਏ ਗਏ – ਕੇਂਦਰੀ ਵਿੱਤ ਮੰਤਰੀ
ਕੋਰੋਨਾ ਮਹਾਮਾਰੀ ਸੰਕਟ ਦੇ ਬਾਵਜੂਦ ਸਰਕਾਰ ਨੇ ਕਿਸੇ ਨੂੰ ਭੁੱਖਾ ਨਹੀਂ ਸੋਣ ਦਿੱਤਾ – ਨਿਰਮਲਾ ਸੀਤਾਰਮਣ
ਮਾਤਾ ਮਨਸਾ ਦੇਵੀ ਤੋਂ ਪ੍ਰਾਰਥਨਾ, ਦੇਸ਼ ਵਿਚ ਨਾ ਆਵੇ ਕੋਰੋਨਾ ਦੀ ਤੀਜੀ ਲਹਿਰ – ਕੇਂਦਰੀ ਵਿੱਤ ਮੰਤਰੀ
ਚੰਡੀਗੜ੍ਹ, 24 ਸਤੰਬਰ (ਮਧੂਸਾਰ ਬਿਊਰੋ) – ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੋਰੋਨਾ, ਜਿਸ ਨੂੰ ਸਦੀ ਦੀ ਸੱਭ ਤੋਂ ਵੱਡੇ ਸੰਕਟਾਂ ਵਿੱਚੋਂ ਇਕ ਕਿਹਾ ਜਾ ਸਕਦਾ ਹੈ, ਦੇ ਬਾਵਜੂਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿਚ ਕੇਂਦਰ ਸਰਕਾਰ ਨੇ ਕਿਸੇ ਨੂੰ ਭੁੱਖਾ ਨਹੀਂ ਸੋਣ ਦਿੱਤਾ ਅਤੇ ਹਰ ਵਰਗ ਦਾ ਖਿਆਲ ਰੱਖਿਆ
ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਪੰਚਕੂਲਾ ਵਿਚ ਪ੍ਰਧਾਨ ਮੰਤਰੀ ਦੇ ਜਨਮਦਿਨ ਸਮਾਰੋਹ ਦੇ ਤਹਿਤ ਪੂਰੇ ਦੇਸ਼ ਵਿਚ ਮਨਾਏ ਜਾ ਰਹੇ ਸੇਵਾ ਸਮਰਪਦ ਪਰਵ ਦੀ ਇਕ ਕੜੀ ਵਿਚ ਆਯੋਜਿਤ ਆਰਥਕ ਸੁਧਾਰ ਅਤੇ ਖੁਸ਼ਹਾਲੀ ਵਿਸ਼ਾ ਤੇ ਇਕ ਸੈਮੀਨਾਰ ਨੂੰ ਸੰਬੋਧਿਤ ਕਰ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਵੀ ਸੇਵਾਭਾਵ ਭਾਜਪਾ ਦਾ ਇਕ ਮੁੱਖ ਆਦਰਸ਼ ਰਿਹਾ। ਪ੍ਰਧਾਨ ਮੰਤਰੀ ਵੱਲੋਂ ਰਾਜ ਪੱਧਰ ਤੇ ਹੀ ਨਹੀਂ ਸਗੋ ਬਲਾਕ ਅਤੇ ਬੂਥ ਪੱਧਰ ਤੇ ਸਰਿਆਂ ਨੂੰ ਸਮਾਜ ਦੇ ਲਈ ਕਾਰਜ ਕਰਨ ਤਹਿਤ ਪੇ੍ਰਰਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ।
ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਦੇ ਸਮੇਂ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਹਰ ਖੇਤਰ ਗਰੀਬ, ਮਜਦੂਰ ਅਤੇ ਪ੍ਰਵਾਸੀਆਂ ਨੂੰ ਮਜਬੂਤ ਬਨਾਉਣ ਦੇ ਲਈ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ ਨਿਯਮਤ ਮੀਟਿੰਗਾਂ ਕੀਤੀਆਂ। ਕੋਰੋਨਾ ਮਹਾਮਾਰੀ ਦੌਰਾਨ ਪੰਜ ਪ੍ਰਮੁੱਖ ਆਤਮਨਿਰਭਰ ਭਾਰਤ ਐਲਾਨਾਂ ਪ੍ਰਧਾਨ ਮੰਤਰੀ ਵੱਲੋਂ ਅਧਿਕਾਰੀਆਂ ਦੇ ਨਾਲ ਕੀਤੀ ਗਈ ਸਿੱਧੀ ਗਲਬਾਤ, ਸਮਰਪਣ ਅਤੇ ਸਮੇਂ ਤੇ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਦਾ ਹੀ ਨਤੀਜਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ 70 ਸਾਲਾਂ ਤੋਂ ਇਕ ਪੁਰਾਣੀ ਵਿਵਸਥਾ ਦੇ ਅਨੁਸਾਰ ਹੀ ਕੰਮ ਕਰ ਰਿਹਾ ਹੈ। ਹਾਲਾਂਕਿ, 2014 ਦੇ ਬਾਅਦ ਤੋਂ ਦੇਸ਼ ਨੂੰ ਇਸ ਤੋਂ ਬਾਹਰ ਕੱਢਣ ਲਈ ਕੇਂਦਰ ਸੋਰਕਾਰ ਵੱਲੋਂ ਅਥੱਕ ਸੁਧਾਰ ਲਿਆਏ ਗਏ ਹਨ। ਵਿਧਾਈ ਸੁਧਾਰਾਂ ਤੋਂ ਲੈ ਕੇ ਪ੍ਰਸਾਸ਼ਕੀ ਸੁਧਾਰਾਂ ਤਕ, ਭਾਰਤ ਨੂੰ ਆਤਮਨਿਰਭਰ ਭਾਰਤ ਟ੍ਰੈਕ ਤੇ ਲੈ ਜਾਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਕਮਜੋਰ ਤੋਂ ਸੱਭ ਤੋਂ ਤੇਜੀ ਨਾਲ ਵੱਧਦੀ ਅਰਥਵਿਵਸਥਾ ਵਿਚ ਬਦਲਣ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਖੇਤਰ ਵਿਚ ਵੱਖ੍ਰਵੱਖ ਡਿਜੀਟਲ ਅਤੇ ਆਰਥਕ ਸੁਧਾਰ ਲਿਆਏ ਗਏ ਹਨ। ਮਹਾਮਾਰੀ ਦੌਰਾਨ ਡਿਜੀਟਲ ਸੁਧਾਰਾਂ ਦੀ ਸ਼ੁਰੂਆਤ ਕਰਦੇ ਹੋਏ ਯੋਗ ਪਰਿਵਾਰਾਂ ਦੇ ਜਨ ਧਨ ਖਾਤਿਆਂ ਵਿਚ ਇਕ ਕਲਿਕ ਰਾਹੀਂ ਪੈਸੇ ਟ੍ਰਾਂਸਫਰ ਕੀਤੇ ਗਏ। ਅੱਜ ਭਾਰਤ ਵਿਚ ਸਾਰਿਆਂ ਦੇ ਪਾਸ ਬੁੱਕ ਖਾਤੇ ਹਨ।
ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜਰੂਰਤਮੰਦਾਂ ਨੂੰ ਮੁਫਤ ਰਾਸ਼ਨ ਅਤੇ ਭੋਜਨ ਦੇ ਨਾਲ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਤਿੰਨ ਸਿਲੇਂਡਰ ਮੁਫਤ ਦਿੱਤੇ ਗਏ। ਡੀਬੀਟੀ ਪ੍ਰਣਾਲੀ ਰਾਹੀਂ ਨਕਲੀ ਬੈਂਕ ਖਾਤਿਆਂ ਦਾ ਪਤਾ ਲਗਿਆ। ਇਸ ਤੋਂ ਇਲਾਵਾ, ਬਿਜਲੀ ਖੇਤਰ ਵਿਚ ਵੀ ਕਈ ਵੱਡੇ ਸੁਧਾਰ ਲਿਆਏ ਗਏ ਹਨ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਦਾ ਬਦਲਾਅਕਾਰੀ ਬਦਲਾਰ ਸਾਡਾ ਟੀਚਾ ਹੈ। ਕੌਸ਼ਲ ਵਿਕਾਸ ਅਤੇ ਨੌਜੁਆਨਾਂ ਨੂੰ ਰੁਜਗਾਰ ਯੋਗ ਬਨਾਉਣਾ ਕੇਂਦਰ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ।
ਕਾਂਗਰਸ ਤੇ ਤੰਜ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਅਰਥਵਿਵਸਥਾ ਨੂੰ ਇੰਨੀ ਖਰਾਬ ਸਥਿਤੀ ਵਿਚ ਛੱਡਿਆ ਸੀ ਕਿ ਦੇਸ਼ ਤੇ ਪਏ ਆਰਥਕ ਬੋਝ ਦੀ ਕੀਮਤ ਮੌਜੂਦਾ ਸਰਕਾਰ ਚੁੱਕਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਕੁੱਝ ਵੀ ਕਮਾ ਰਹੇ ਹਨ, ਉਹ ਸੱਭ ਭਾਰਤ ਦੇ ਵਿਕਾਸ ਵਿਚ ਵਰਤੋ ਕੀਤਾ ਜਾ ਰਿਹਾ ਹੈ। ਭਾਰਤ ਦੀ ਸੀਮਾਵਾਂ ਤੋਂ ਲੈ ਕੇ ਮਹਾਸਾਗਰਾਂ ਤਕ ਮਲਟੀਮਾਡਲ ਟ੍ਰਾਂਸਪੋਰਟ, ਡਿਡੈਂਸ ਕਾਰੀਡੋਰ ਸਰਕਾਰ ਵੱਲੋਂ ਅਰਜਿਤ ਮਾਲ ਨਾਲ ਬਣਾਇਆ ਜਾ ਰਿਹਾ ਹੈ, ਸਾਬਕਾ ਸਰਕਾਰ ਦੀ ਤਰ੍ਹਾ ਇਹ ਪੈਸਾ ਕਿਸੇ ਵਿਸ਼ੇਸ਼ ਪਰਿਵਾਰ ਦੇ ਬੈਂਕ ਖਾਤਿਆਂ ਵਿਚ ਨਹੀਂ ਜਾ ਰਿਹਾ ਹੈ।
ਮਾਤਾ ਮਨਸਾ ਦੇਵੀ ਤੋਂ ਪ੍ਰਾਰਥਨਾ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇਸ਼ ਵਿਚ ਨਹੀਂ ਆਵੇਗੀ, ਪਰ ਜੇਕਰ ਅਜਿਹਾ ਹੋਇਆ ਵੀ ਤਾਂ ਇਸ ਨਾਲ ਨਜਿਠਣ ਲਈ ਦੇਸ਼ ਵਿਚ ਸਿਹਤ ਵਿਵਸਥਾ ਪੂਰੀ ਤਰ੍ਹਾ ਨਾਲ ਤਿਆਰ ਹੈ। ਵੱਡੇ ਪੈਮਾਨੇ ਤੇ ਟੀਕਾਕਰਣ ਦੇ ਤਹਿਤ ਹਰੇਕ ਵਿਅਕਤੀ ਦਾ ਟੀਕਾਕਰਣ ਯਕੀਨੀ ਕਰਨ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ, ਹਰਿਆਣਾ ਵਿਧਾਨਸਪਾ ਸਪੀਕਰ ਗਿਆਨ ਚੰਦ ਗੁਪਤਾ, ਸੂਬਾ ਭਾਜਪਾ ਪ੍ਰਧਾਨ ਓਪੀ ਧਨਖੜ ਨੇ ਵੀ ਇਸ ਮੌਕੇ ਤੇ ਸਭਾ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਤੇ, ਸਾਂਸਦ ਰਤਨ ਲਾਲ ਕਟਾਰਿਆ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਨ, ਸਾਬਕਾ ਵਿਧਾਇਕ ਸ੍ਰੀਮਤੀ ਲਤਿਕਾ ਸ਼ਬਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

