ਪੰਜਾਬਪਟਿਆਲਾ

ਸਿੱਧੂ ਦੀ ਪ੍ਰਧਾਨਗੀ ’ਚ ਹੀ ਕੈਪਟਨ ਅਮਰਿੰਦਰ ਨੂੰ ਕਰਨਾ ਪਵੇਗਾ ਕੰਮ: ਜੀ.ਐਸ. ਬਾਲੀ

ਗੌਰਵ ਸੰਧੂ ਦੀ ਅਗਵਾਈ ਹੇਠ ਵੱਡੀ ਸੰਖਿਆ ਵਿਚ ਯੂਥ ਕਾਂਗਰਸੀਆਂ ਨੇ ਕੀਤਾcਜੀ.ਐਸ.ਬਾਲੀ ਨੂੰ ਸਨਮਾਨਤ

ਪਟਿਆਲਾ, 24 ਸਤੰਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਵਿਚ ਸੰਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਪਹਿਲੀ ਸੰਨ ਉਦੋਂ ਲੱਗੀ ਜਦੋਂ ਵੱਡੀ ਸੰਖਿਆ ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਅਤੇ ਨਵਜੋਤ ਸਿੰਘ ਸਿੱਧੂ ਦੇ ਖਾਸਮਖਾਸ ਪ੍ਰਧਾਨ ਗੌਰਵ ਸੰਧੂ ਦੀ ਅਗਵਾਈ ਹੇਠ ਵੱਡੀ ਸੰਖਿਆਂ ਵਿਚ ਯੂਥ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਵਿਸ਼ੇਸ਼ ਦੂਤ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਜੀ.ਐਸ. ਬਾਲੀ ਦਾ ਗਰਮ ਜੋਸ਼ੀ ਦਾ ਸਵਾਗਤ ਕੀਤਾ। ਇਥੇ ਗੌਰਵ ਸੰਧੂ ਨਾਲ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਬਨੀ ਖਹਿਰਾ ਵੀ ਵਿਸ਼ੇਸ ਤੌਰ ‘ਤੇ ਪਹੁੰਚੇ ਹੋਏ ਸਨ। ਇਹ ਪਹਿਲਾਂ ਮੌਕਾ ਹੈ ਜਦੋਂ ਐਨੀ ਵੱਡੀ ਸੰਖਿਆ ਵਿਚ ਕਾਂਗਰਸੀਆਂ ਨੇ ਇਕੱਠੇ ਹੋ ਕੇ
ਸਿੱਧੂ ਦੇ ਨਜਦੀਕੀ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਹੋਵੇ।

ਸਵਾਗਤ ਤੋਂ ਖੁਸ਼ ਹੋ ਕੇ ਜੀ.ਐਸ. ਬਾਲੀ ਵੀ ਕੈਪਟਨ ਦੇ ਸ਼ਹਿਰ ਵਿਚ ਖੁਲ ਕੇ ਗਰਜੇ ਅਤੇ ਕਿਹਾ ਕਿ ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ ਅਤੇ ਹਾਈ ਕਮਾਂਡ ਵੱਲੋਂ ਪੰਜਾਬ ਦੀ ਵਾਗਡੋਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇੇ ਹੱਥ ਵਿਚ ਸੌਂਪੀ ਹੈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਚ ਰਹਿ ਕੇ ਕੰਮ ਕਰਨਾ  ਚਾਹੁੰਦੇ ਹਨ ਤਾਂ ਉਨ੍ਹਾਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੀ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਲੋਕਾਂ ਨਵਜੋਤ ਸਿੰਘ ਸਿੱਧੂ ਵਰਗਾ ਧਾਕੜ ਪ੍ਰਧਾਨ ਅਤੇ ਚਰਨਜੀਤ ਸਿੰਘ ਚੰਨੀ ਦੇ ਰੂਪ ਵਿਚ ਲੋਕਾਂ ਨਾਲ ਮਿਲ ਕੇ ਚੱਲਣ ਵਾਲਾ ਮੁੱਖ ਮੰਤਰੀ ਮਿਲਿਆ ਹੈ। ਇਸ ਤੋਂ ਪਹਿਲਾਂ ਵਾਲਿਆਂ ਨੂੰ ਤਾਂ ਸੱਤਾ ਚਾਬੀ ਕਾਂਗਰਸ ਨੂੰ ਸੌਂਪਣ ਵਾਲੇ ਵਰਕਰਾਂ ਅਤੇ ਆਗੂਆਂ ਵਿਚੋਂ ਹੀ ਬਦਬੂ ਆਉਂਦੀ ਸੀ।

ਜੀ.ਐਸ. ਬਾਲੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਹੀ ਪੰਜਾਬ ਦੀ ਤਸਵੀਰ ਬਦਲਣੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਵਿਚ ਆਮ ਲੋਕਾਂ ਦੀ ਸਰਕਾਰ ਹੈ, ਜਿਹੜੀ ਕਿ ਗੁਰੂ ਸਾਹਿਬ ਦੀ ਬੇਅਦਬੀ ਅਤੇ ਨਸ਼ਾ ਸਮਗÇਲੰਗ, ਭ੍ਰਿਸਟਾਚਾਰ, ਰੇਤਾ ਮਾਫੀਆ, ਸ਼ਰਾਬ ਮਾਫੀਆ ਆਦਿ ਕਿਸੇ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਗੌਰਵ ਸੰਧੂਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੌਰਵ ਸੰਧੂ ਇੱਕ ਹੋਣਹਾਰ ਅਤੇ ਅਗਾਂਹਵਧੂ ਆਗੂ ਹੈ ਅਤੇ ਪਟਿਆਲਾ ਕਾਂਗਰਸ ਵਿਚ ਇੱਕ ਵੱਡੇ ਭਵਿੱਖ ਦੇ ਰੂਪ ਵਿਚ ਉਭਰ ਸਾਹਮਣੇ ਆਉਣ ਵਾਲਾ ਹੈ। ਅਜਿਹੇ ਆਗੂ ਹੀ ਨੌਜਵਾਨਾ ਨੂੰ ਇਨਸਾਫ ਅਤੇ ਉਨ੍ਹਾਂ ਦੇ ਹੱਕ ਦਿਵਾ ਸਕਦੇ ਹਨ। ਇਸ ਮੌਕੇ ਗੌਰਵ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਵੱਡਾ ਬਦਲਾਅ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਆਇਆ ਹੈ ਅਤੇ ਇਹ ਪਰਿਵਰਤਨ ਪੰਜਾਬ ਨੂੰ ਇੱਕ ਨਵੇਂ ਮੁਕਾਮ ’ਤੇ ਲੈ ਕੇ ਜਾਵੇਗਾ। ਇਸ ਮੌਕੇ ਨਿੱਪੀ ਵਿਰਕ ਪ੍ਰਧਾਨ ਟਰੱਕ
ਯੂਨੀਅਨ ਦੇਵੀਗੜ੍ਹ, ਪ੍ਰਣਮ ਗੋਇਲ ਸੀਨੀਅਰ ਯੂਥ ਕਾਂਗਰਸੀ ਆਗੂ, ਅਮਨਦੀਪ ਸਿੰਘ ਅਮਨੀਯੂਥ ਕਾਂਗਰਸ ਪ੍ਰਧਾਨ ਪਟਿਆਲਾ ਦਿਹਾਤੀ, ਹਰਜੀਤ ਟਾਂਕ ਪ੍ਰਧਾਨ ਸਫਾਈ ਸੇਵਕ ਕਰਮਚਾਰੀਯੂਨੀਅਨ, ਜੋਗਿੰਦਰ ਸਿੰਘ ਸਰਪੰਚ, ਰਵੀ ਸਰਪੰਚ, ਗੁਰਮਨ ਸੰਧੂ ਸਾਬਕਾ ਯੂਥ ਕਾਂਗਰਸਪ੍ਰਧਾਨ ਸਮਾਣਾ, ਹਰਪ੍ਰੀਤ ਢਿੱਲੋਂ ਸਾਬਕਾ ਯੂਥ ਕਾਂਗਰਸ ਪ੍ਰਧਾਨ ਸਨੋਰ, ਮਨੀ ਸੇਖੋਂ,
ਕੌਰ ਸਿੰਘ, ਦਿਨੇਸ਼ ਮਰਵਾਹਾ, ਮਾਨਿਕ ਸਿੰਗਲਾ, ਵਿੱਕੀ ਸੂਲਰ,ਗੋਲਡੀ ਅਮਰਗੜ੍ਹ, ਅਰਮਾਨ ਚੀਮਾ, ਹਰਮਨ ਵਿਰਕ, ਕਾਕੂ ਗੰਡਾ, ਬਲਦੇਵ ਸਿੰਘ ਸਰਪੰਚ, ਬਰਿੰਦਰ ਸਿੰਘ, ਜਸਵੰਤ ਕੌਰ ਸ਼ੇਰਗਿਲ, ਭੁਪਿੰਦਰ ਸ਼ੇਰਗਿਲ, ਰਜਨੀ ਗਰਗ, ਸੁਖਚੈਨ ਸੰਧੂ, ਦਵਿੰਦਰ ਬਾਂਗਾ, ਸ਼ੁਭਮ ਰਹੇਗਾ, ਅਮਨ ਥਿੰਦ, ਲਵਦੀਪ ਸਿੰਘ ਅਤੇ ਵੱਡੀ ਸੰਖਿਆ ਵਿਚ ਯੂਥ ਕਾਂਗਰਸ ਦੇ ਵਰਕਰ ਅਤੇ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *