ਹਰਿਆਣਾ

ਹਰਿਆਣਾ ਸੈਰ-ਸਪਾਟਾ ਦੇ ਨਕਸ਼ੇ ‘ਤੇ ਉਭਰੇਗਾ ਮੋਰਨੀ -ਤਿਕੱਰ ਤਾਲ – ਮਨੋਹਰ ਲਾਲ

ਤਿਕੱਰ ਤਾਲ ਵਿਚ ਮੁੱਖ ਮੰਤਰੀ ਨੇ ਦਿਲਚਸਪ ਵਾਟਰ ਸਪੋਰਟਸ ਦੀ ਕੀਤੀ ਸ਼ੁਰੂਆਤ

ਹਰਿਆਣਾ ਦੇ ਹੋਰ ਸਥਾਨਾਂ ‘ਤੇ ਸ਼ੁਰੂ ਕੀਤੇ ਜਾਣਗੇ ਵਾਟਰ ਸਪੋਰਟਸ

ਚੰਡੀਗੜ੍ਹ, 29 ਸਤੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਮੋਰਨੀ-ਤਿਕੱਰ ਤਾਲ ਦੇਸ਼ ਦੇ ਨਕਸ਼ੇ ਵਿਚ ਆਪਣੀ ਵੱਖ ਪਹਿਚਾਣ ਬਣਾਏਗਾ। ਹੁਣ ਹਰਿਆਣਾ ਤੋਂ ਹੋ ਕੇ ਗੁਜਰਣ ਵਾਲਾ ਟੂਰਿਸਟ ਟਿਕੱਰ ਤਾਲ ਦੇ ਰੋਮਾਂਚਕ ਵਾਟਰ ਸਪੋਰਟਸ ਦੇ ਵੱਲ ਖਿੱਚੇਗਾ। ਉਨ੍ਹਾਂ ਨੇ ਕਿਹਾ ਕਿ ਗੋਆ ਦੇ ਬਾਅਦ ਉੱਤਰ ਭਾਰਤ ਦੇ ਤਿਕੱਰ ਤਾਲ ਵਿਚ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਹਨ। ਇਹ ਗਲ ਉਨ੍ਹਾਂ ਨੇ ਅੱਜ ਟਿਕੱਰ ਤਾਲ ਵਿਚ ਰੋਮਾਂਚਕ ਗਤੀਵਿਧੀਆਂ ਦੀ ਸ਼ੁਰੂਆਤ ਤੇ ਹੋਮ ਸਟੇ, ਫਾਰਮ ਟੂਰੀਜਮ ਅਤੇ ਬੱਸ ਟੂਰ ਪੈਕੇਜ ਦੀ ਬ੍ਰਾਸ਼ਰ ਦੀ ਘੁੰਡ ਚੁਕਾਈ ਕਰਨ ਬਾਅਦ ਪੱਤਰਕਾਰਾਂ ਨੂੰ ਕਹੀ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਅੰਬਾਲਾ ਦੇ ਸਾਂਸਦ ਰਤਨਲਾਲ ਕਟਾਰਿਆ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਰਣਧੀਰ ਗੋਲਨ ਮੌਜੂਦ ਸਨ।

        ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ ਟਿਕੱਰ ਤਾਲ ਵਿਚ ਟੂਰੀਜਮ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਹਰ ਜਰੂਰੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸੀ ਕੜੀ ਵਿਚ ਇਕ ਨਿਜੀ ਹੋਟਲ ਸਮੂਹ ਨੇ ਅੱਜ ਸੈਨਾਨੀਆਂ ਦੇ ਲਈ ਹੈਲੀਕਾਪਟਰ ਸਹੂਲਤ ਦੀ ਪ੍ਰਯੋਗਾਤਮਕ ਸ਼ੁਰੂਆਤ ਵੀ ਕਰ ਦਿੱਤੀ ਹੈ। ਲਾਇਸੈਂਸ ਆਦਿ ਦੀ ਜਰੂਰੀ ਉਚਚਾਰਿਕਤਾ ਪੂਰੀਆਂ ਕਰਨ ਬਾਅਦ ਇਹ ਸਹੂਲਤ ਹੋਰ ਵਧੇਗੀ। ਮੁੱਖ ਮੰਤਰੀ ਨੇ ਕਿਹਾ ਕਿ ਟਿਕੱਰ ਤਾਲ ਵਿਚ ਪੈਰਾਗਲਾਈਡਿੰਗ ਦੀ ਸਹੂਲਤ ਵੀ ਜਲਦੀ ਸ਼ੁਰੂ ਹੋ ਜਾਵੇਗੀ, ਇਸ ਵਿਚ ਕੁੱਝ ਓਪਚਾਰਿਕਤਾਵਾਂ ਹੁਣੀ ਬਾਕੀ ਹਨ, ਜੋ ਜਲਦੀ ਪੂਰੀਆਂ ਕਰ ਲਈ ਜਾਣਗੀਆਂ। ਉੱਥੇ ਪਿੰਜੌਰ ਵਿਚ ਵੀ ਹਾਟ ਬੈਲੂਨ ਗਤੀਵਿਧੀ ਲਈ ਕੰਪਨੀ ਤੋਂ ਸਮਝੌਤਾ ਹੋ ਚੁੱਕਾ ਹੈ, ਇਹ ਵੀ ਜਲਦੀ ਸ਼ੁਰੂ ਹੋਵੇਗੀ। ਮੋਰਨੀ ਟਿਕੱਰ ਤਾਲ ਖੇਤਰ ਵਿਚ ਮੋਬਾਇਲ ਕਨੈਕਟੀਵਿਟੀ, ਰੋਡ ਕਨੈਕਟੀਵਿਟੀ ਅਤੇ ਪੈਟਰੋਲ ਪੰਪ ਆਦਿ ਦੀ ਵਿਵਸਥਾ ਬਨਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ।

ਹੋਰ ਸਥਾਨਾਂ ‘ਤੇ ਵੀ ਵਾਟਰ ਪਸੋਰਟਸ ਨੂੰ ਦਿੱਤਾ ਜਾਵੇਗਾ ਪੋ੍ਰਤਸਾਹਨ

        ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਈ ਹੋਰ ਸਥਾਨਾਂ 'ਤੇ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਹੈ। ਕੁਰੂਕਸ਼ੇਤਰ ਦਾ ਬ੍ਰਹਮਸਰੋਵਰ, ਕਰਨਾਲ ਦੀ ਕਰਣ ਲੇਕ, ਦਮਦਮਾ ਲੇਕ, ਰੋਹਤਕ ਵਿਚ ਤਿਲਿਆਰ ਲੇਕ ਆਦਿ ਵਿਚ ਵੀ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਹੋਮ ਸਟੇ ਅਤੇ ਫਾਰਮ ਸਟੇ ਪੋਲਿਸੀ ਤੋਂ ਸਥਾਨਕ ਲੋਕਾਂ ਨੁੰ ਮਿਲੇਗਾ ਰੁਜਗਾਰ

        ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ-ਟਿਕੱਰ ਤਾਲ ਖੇਤਰ ਵਿਚ ਲੋਕਾਂ ਦਾ ਰੁਜਗਾਰ ਵਧਾਉਣ ਦੀ ਯੋਜਨਾ ਦੇ ਤਹਿਤ ਹੋਮ ਸਟੇ ਪੋਲਿਸੀ ਬਣਾਈ ਗਈ ਹੈ। ਇਸ ਪੋਲਿਸੀ ਨਾਲ ਲੋਕਾਂ ਦੀ ਆਮਦਨੀ ਤਾਂ ਵਧੇਗੀ ਹੀ ਨਾਲ ਹੀ ਸੈਨਾਨੀਆਂ ਨੂੰ ਵੀ ਵੱਧ ਸਹੂਲਤਾਂ ਮਿਲ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਖੇਤਰ ਵਿਚ ਫਾਰਮ ਟੂਰੀਜਮ ਨੂੰ ਪੋ੍ਰਤਸਾਹਨ ਦੇਣ ਦੀ ਯੋਜਨਾ ਬਣਾਈ ਗਈ ਹੈ। ਇਸ ਨਾਲ ਵੱਧ ਤੋਂ ਵੱਧ ਸੈਰ-ਸਪਾਟਾ ਆਕਰਸ਼ਿਤ ਹੋਣਗੇ ਅਤੇ ਉਹ ਗ੍ਰਾਮੀਣ ਤੇ ਪਹਾੜੀ ਖੇਤਰ ਦਾ ਰੋਮਾਂਚ ਚੁੱਕ ਸਕਦਗੇ।

ਵਾਟਰ ਪੁਲਿੰਗ ਪੋਲਿਸੀ ਜਲਦੀ

        ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੁੱਝ ਖੇਤਰਾਂ ਵਿਚ ਜਲ ਭਰਾਵ ਦੀ ਸਮਸਿਆ ਦੇ ਹੱਲ ਦੇ ਲਈ ਜਲਦੀ ਹੀ ਵਾਟਰ ਪੁਲਿੰਗ ਪੋਲਿਸੀ ਲਿਆਈ ਜਾਵੇਗੀ। ਇਸ ਦੇ ਤਹਿਤ ਜਿਲ੍ਹਾਂ ਖੇਤਰਾਂ ਵਿਚ ਜਲਭਰਾਵ ਦੀ ਸਮਸਿਆ ਹੈ ਉੱਥੇ ਲੇਕ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਜਮੀਨ ਸੁਧਾਰ ਦੇ ਨਾਲ-ਨਾਲ ਸੈਰ-ਸਪਾਟਾ ਨੂੰ ਪੋ੍ਰਤਸਾਹਨ ਦਿੱਤਾ ਜਾ ਸਕੇ।

ਹਰਿਆਣਾ ਦੀ ਜੀਡੀਪੀ ਵਿਚ ਟੂਰੀਜਮ ਦਾ ਹਿੱਸਾ ਹੁਣ ਘੱਟ

        ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਟੂਰੀਜਮ ਨੁੰ ਪੋ੍ਰਤਸਾਹਨ ਦੇਣ ਦੀ ਕਾਫੀ ਸੰਭਾਵਨਾਵਾਂ ਹੈ। ਹੁਦੀ ਤਕ ਸੂਬੇ ਦੀ ਜੀਡੀਪੀ ਵਿਚ ਟੂਰੀਜਮ ਦਾ ਹਿੱਸਾ ਬਹੁਤ ਘੱਟ ਯਾਨੀ ਸਿਰਫ 0.3 ਫੀਸਦੀ ਹੈ। ਇਸ ਨੂੰ ਵਧਾਉਣ ਦੇ ਲਈ ਹਰਿਆਣਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਸੈਰ-ਸਪਾਟਾ ਵਿਭਾਗ ਦੇ ਕੁੱਝ ਪ੍ਰਾਇਮ ਲੋਕੇਸ਼ਨ ਨੂੰ ਘਾਟੇ ਤੋਂ ਉਭਾਰਨ ਦੇ ਲਈ ਪੀਪੀਪੀ ਮੋੜ 'ਤੇ ਕੰਮ ਕਰਨ ਦੀ ਵੀ ਸੰਭਾਵਨਾ ਹੈ।

ਰੇਣੁਕਾ ਕਿਸ਼ਾਓ ਡੈਮ ਤੋਂ ਜਲਦੀ ਪਾਣੀ ਮਿਲੇਗਾ

        ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰੇਣੁਕਾ ਕਿਸ਼ਾਓ ਡੈਮ ਦਾ ਕਾਰਜ ਪੂਰਾ ਹੋਣ ਵਿਚ ਹੁਣ ਸਮੇਂ ਲੱਗੇਗਾ। ਇਸ ਡੈਮ ਦੇ ਬਨਣ ਨਾਲ ਹਰਿਆਣਾ ਨੂੰ ਬਹੁਤ ਵੱਧ ਲਾਭ ਮਿਲਣ ਵਾਲਾ ਹੈ। ਹੁਣ ਉਤਰਾਖੰਡ ਅਤੇ ਹਿਮਾਚਲ ਦੇ ਵਿਚ ਪਾਵਰ ਜੈਨਰੇਸ਼ਨ ਦੀ ਹਿੱਸੇਦਾਰੀ ਨੂੰ ਲੈ ਕੇ ਕੁੱਝ ਵਿਵਾਦ ਹੈ, ਜੋ ਉਨ੍ਹਾਂ ਪ੍ਰਾਂਤਾ ਨੇ ਸੁਲਝਾਉਣਾ ਹੈ। ਇਸ ਨਾਲ ਹਰਿਆਣਾ ਨੂੰ 40.7 ਫੀਸਦੀ ਪਾਣੀ ਮਿਲੇਗਾ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੈਰ-ਸੈਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮਡੀ ਸਿੰਨ੍ਹਾ ਅਤੇ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *