ਪੰਜਾਬਪਟਿਆਲਾ

ਖੇਤੀਬਾੜੀ ਮੰਤਰੀ ਹਲਕੇ ਦਾ,ਪਰ ਨਾ ਹਲਕੇ ਵਿੱਚ ਕਿਸਾਨਾਂ ਲਈ ਖਾਦ ਹੈ ਤੇ ਨਾ ਹੀ ਮੰਡੀਆਂ ਵਿੱਚ ਪਏ ਝੋਨੇ ਦੀ ਖਰੀਦ:– ਰਾਜੂ ਖੰਨਾ।

ਅਮਲੋਹ,2 ਅਕਤੂਬਰ (ਮਧੂਸਾਰ ਬਿਊਰੋ) ਕਹਿਣ ਨੂੰ ਤਾ ਭਾਵੇਂ ਕਾਕਾ ਰਣਦੀਪ ਸਿੰਘ ਨਾਭਾ ਹਲਕਾ ਅਮਲੋਹ ਵਿਧਾਇਕ ਤੇ ਖੇਤੀਬਾੜੀ ਮੰਤਰੀ ਪੰਜਾਬ ਹਨ।ਪਰ ਨਾ ਤਾ ਹਲਕੇ ਅੰਦਰ ਕਿਸਾਨਾਂ ਨੂੰ ਖਾਦ ਮਿਲ ਰਹੀ ਹੈ ਤੇ ਨਾ ਹੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਹੋ ਰਹੀ ਹੈ। ਜਿਸ ਕਾਰਨ ਹਲਕਾ ਅਮਲੋਹ ਦੇ ਕਿਸਾਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਹਲਕੇ ਦੇ ਕਿਸਾਨਾਂ ਦੀਆ ਸਮੱਸਿਆਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਹਲਕਾ ਅਮਲੋਹ ਆਲੂਆਂ ਦੀ ਫ਼ਸਲ ਦੀ ਵੱਡੀ ਬੈਲਟ ਹੈ। ਜਿਸ ਕਾਰਨ ਝੋਨੇ ਦੀ ਅਡਵਾਸ ਕਟਾਈ ਇਸ ਹਲਕੇ ਵਿੱਚ ਸ਼ੁਰੂ ਹੋ ਜਾਦੀ ਹੈ। ਤੇ ਝੋਨੇ ਤੋ ਤੁਰੰਤ ਬਾਅਦ ਆਲੂਆਂ ਦੀ ਬਜਾਈ ਕਿਸਾਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਆਲੂਆਂ ਦੀ ਫ਼ਸਲ ਦੀ ਬਿਜਾਈ ਸਮੇਂ ਡਾਈ ਖਾਦ ਦੀ ਵਧੇਰੇ ਜਰੂਰਤ ਹੁੰਦੀ ਹੈ। ਜਿਸ ਦੀ ਕਿ ਹਲਕਾ ਅਮਲੋਹ ਅੰਦਰ ਵੱਡੀ ਘਾਟ ਹੈ।

ਕਿਉਂ ਕਿ ਜਿਥੇਂ ਸਰਕਾਰ ਵੱਲੋਂ ਪਹਿਲਾਂ ਹੀ ਕੋਆਪਰੇਟਿਵ ਸੁਸਾਇਟੀਆ ਵਿੱਚ ਖਾਦ ਦਾ ਕੋਟਾ 80 ਪ੍ਰਤੀਸ਼ਤ ਤੋ ਘਟਾ ਕਿ 50 ਪ੍ਰਤੀਸ਼ਤ ਕਰ ਕਿ ਕਿਸਾਨਾਂ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਗਈ ਹੈ। ਉਥੇ ਹੁਣ ਆਲੂਆਂ ਦੀ ਬਜ਼ਾਈ ਸਮੇਂ ਕਿਸਾਨਾਂ ਨੂੰ ਨਾ ਕੋਆਪਰੇਟਿਵ ਸੁਸਾਇਟੀਆ ਤੋ ਮੰਗ ਅਨੁਸਾਰ ਖਾਦ ਮਿਲ ਰਹੀ ਹੈ ਤੇ ਨਾ ਹੀ ਡੀਲਰ ਕਿਸਾਨਾਂ ਦੀ ਮੰਗ ਨੂੰ ਪੂਰਾ ਕਰ ਸਕਦੇ ਹਨ। ਜਿਸ ਕਾਰਨ ਹਲਕੇ ਦੇ ਵੱਡੀ ਗਿਣਤੀ ਕਿਸਾਨ ਦੂਸਰੇ ਸੂਬਿਆ ਤੋ ਡਾਈ ਖਾਦ ਲਿਆਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਜੋ ਝੋਨੇ ਦੀ ਫ਼ਸਲ ਵੱਡੀ ਪੱਧਰ ਤੇ ਮੰਡੀਆਂ ਵਿੱਚ ਪਈ ਹੈ। ਉਸ ਦੀ ਖਰੀਦ ਨਾ ਹੋਣ ਕਾਰਨ ਹਲਕੇ ਦੇ ਕਿਸਾਨ ਵਧੇਰੇ ਫ਼ਿਕਰਮੰਦ ਹਨ। ਰਾਜੂ ਖੰਨਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆ ਸਮੱਸਿਆਵਾਂ ਨੂੰ ਦੇਖਦੇ ਹੋਏ ਤੁਰੰਤ ਜਿਥੇ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਤੋ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਉਥੇ ਆਲੂਆਂ ਦੀ ਬਿਜਾਈ ਨੂੰ ਨੂੰ ਦੇਖਦੇ ਹੋਏ ਕੋਆਪਰੇਟਿਵ ਸੁਸਾਇਟੀਆ ਤੇ ਡੀਲਰਾ ਨੂੰ ਖਾਦ ਦਾ ਤੁਰੰਤ ਹੱਲ ਕਰਵਾ ਕਿ ਦੇਣ ਤਾ ਜੋ ਮੌਸਮ ਦੀ ਖ਼ਰਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਦੀਆ ਸਮੱਸਿਆਵਾਂ ਦਾ ਫੌਰੀ ਹੱਲ ਹੋ ਸਕੇ।

ਰਾਜੂ ਖੰਨਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆ ਸਮੱਸਿਆਵਾਂ ਨੂੰ ਤੁਰੰਤ ਹੱਲ ਨਾ ਕੀਤਾ ਤਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਕਿਸਾਨਾਂ ਨੂੰ ਨਾਲ ਲੈਕੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਤੇ ਉਹਨਾਂ ਨਾਲ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਕਰਮ ਸਿੰਘ ਘੁਟੀਡ, ਨੰਬਰਦਾਰ ਅਵਿੰਦਰ ਸਿੰਘ ਕਲਾਲਮਾਜਰਾ,ਨਾਹਰ ਸਿੰਘ, ਯੂਥ ਆਗੂ ਕਸ਼ਮੀਰਾ ਸਿੰਘ ਸੋਨੀ,ਨਾਜਰ ਸਿੰਘ ਕਲਾਲਮਾਜਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *