ਪਟਿਆਲਾ

ਗਾਂਧੀ ਜੈਅੰਤੀ ਤੇਂ ਕੁਸ਼ਟ ਪੀੜਤਾਂ ਨੂੰ ਬੂਟ ਅਤੇ ਦਵਾਈਆਂ ਦੀ ਕੀਤੀ ਵੰਡ।

ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀ ਹੈ ਬਲਕਿ ਇਹ ਚਮੜੀ ਦਾ ਰੋਗ।

ਕੁਸ਼ਟ ਰੋਗ ਇਲਾਜ ਯੋਗ ਹੈ : ਸਿਵਲ ਸਰਜਨ

ਪਟਿਆਲਾ 2 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗਾਂਧੀ ਜੈਅੰਤੀ ਦੇ ਮੌਕੇ ਤੇਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਡਾਕਟਰ ਖੁਸ਼ਦੇਵਾ ਕੁਸ਼ਟ ਆਸ਼ਰਮ ਵਿਚ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਆਸ਼ਰਮ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਨੁੰ ਬੂਟ,ਜਖਮਾਂ ਦੇ ਇਲਾਜ ਲਈ ਦਵਾਈਆਂ ਅਤੇ ਕਾਟਨ ਆਦਿ ਦੀ ਵੰਡ ਕੀਤੀ ਗਈ।ਇਸ ਮੌਕੇ ਉਹਨਾਂ ਨਾਲ ਜਿਲ੍ਹਾ ਨੋਡਲ ਅਫਸਰ ਕੁਸ਼ਟ ਨਿਵਾਰਣ ਪ੍ਰੋਗਰਾਮ ਡਾ. ਰਜਨੀ ਗੋਇਲ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਲੈਪਰੌਸੀ ਸੁਪਰਵਾਈਜਰ ਕੁਲਦੀਪ ਕੋਰ ਅਤੇ ਸੁਖਵਿੰਦਰ ਕੋਰ ਸ਼ਾਮਲ ਸਨ।ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਹੈ

ਅਤੇ ਮਹਾਤਾਮਾ ਗਾਂਧੀ ਜੀ ਕੁਸ਼ਟ ਰੋਗੀਆਂ ਨੁੰ ਬਹੁਤ ਪਿਆਰ ਕਰਦੇ ਸਨ ਤੇਂ ਉਹਨਾਂ ਦੀ ਸੇਵਾ ਕਰਦੇ ਸਨ।ਇਸ ਲਈ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਦੇ ਮੌਕੇ ਤੇਂ ਉਹਨਾਂ ਦੀ ਯਾਦ ਵਿੱਚ ਡਾ. ਖੁਸ਼ਦੇਵਾ ਕੁਸ਼ਟ ਆਸ਼ਰਮ ਵਿੱਚ ਰਹਿੰਦੇ 44 ਦੇ ਕਰੀਬ ਕੁਸ਼ਟ ਰੋਗੀ ਜੋ ਕਿ ਆਪਣਾ ਕੁਸ਼ਟ ਰੋਗ ਦਾ ਪੁਰਾ ਇਲਾਜ ਕਰਵਾ ਕੇ ਕੁਸ਼ਟ ਰੋਗ ਤੋਂ ਠੀਕ ਹੋ ਚੁੱਕੇ ਹਨ ਅਤੇ ਆਸ਼ਰਮ ਵਿਚ ਰਹਿ ਰਹੇ ਹਨ, ਨੁੰ ਜਿਲ੍ਹਾ ਸਿਹਤ ਵਿਭਾਗ ਵੱਲੋਂ ਪੈਰਾਂ ਦੇ ਅਨੁਕੂਲ ਨਰਮ ਤੱਲੇ ਵਾਲੇ ਬੂਟ, ਜਖਮਾਂ ਦੀ ਦੇਖਭਾਲ ਕਰਨ ਲਈ ਪੱਟੀਆਂ, ਕਾੱਟਨ, ਐਂਟੀਬਾਇਓਟਿਕ, ਜੈਨਰਿਕ ਅਤੇ ਤਾਕਤ ਦੀਆਂ ਦਵਾਈਆਂ ਆਦਿ ਦੀ ਵੰਡ ਕੀਤੀ ਗਈ।ਉਹਨਾਂ ਕਿਹਾ ਕਿ ਭਾਵੇਂ ਇਹ ਮਰੀਜ ਕੁਸ਼ਟ ਤੋਂ ਪੂਰਨ ਤੋਰ ਤੇਂ ਠੀਕ ਹੋ ਚੁਕੇ ਹਨ , ਪ੍ਰੰਤੂ ਫਿਰ ਵੀ ਜਖਮਾਂ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇਂ ਇਹਨਾਂ ਨੂੰ ਦਵਾਈਆਂ ਮੁਫਤ ਮੁੱਹਈਆ ਕਰਵਾਈਆਂ ਜਾਂਦੀਆ ਹਨ। ਮਹਿਕਮੇ ਵੱਲੋ ਲੋੜ ਮੁਤਾਬਕ ਕੁਸ਼ਟ ਰੋਗ ਪੀੜਤ ਮਰੀਜਾਂ ਨੂੰ ਅੰਗਹੀਣਤਾ ਸਰਟੀਫਿਕੇਟ ਵੀ ਜਾਰੀ ਕਰਵਾਏ ਜਾਂਦੇ ਹਨ ਅਤੇ ਇਹਨਾਂ ਸਰਟੀਫਿਕੇਟਾਂ ਦੇ ਆਧਾਰ ਤੇ ਮਰੀਜਾਂ ਨੁੰ ਬੱਸ ਅਤੇ ਰੇਲ ਗੱਡੀ ਵਿਚ ਮੁਫਤ ਸਫਰ ਕਰਨ ਲਈ ਪਾਸ ਵੀ ਬਣਵਾ ਕੇ ਦਿੱਤੇ ਗਏ ਹਨ।

ਨੋਡਲ ਅਫਸਰ ਡਾ. ਰਜਨੀ ਗੋਇਲ ਨੇ ਦੱਸਿਆਂ ਕਿ ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀ ਹੈ ਬਲਕਿ ਇਹ ਚਮੜੀ ਦਾ ਰੋਗ ਹੈ।ਜੇਕਰ ਇਸ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਪਣ ਤੋ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀ ਬਿਲਕੁੱਲ ਮੁਫਤ ਕੀਤਾ ਜਾਦਾ ਹੈ।

Leave a Reply

Your email address will not be published. Required fields are marked *