ਪੰਜਾਬਪਟਿਆਲਾ

ਸਿੱਧੂ ਵੱਲੋਂ ਲਾਲ ਸਿੰਘ ਨਾਲ ਮੁਲਾਕਾਤ, ਕਾਕਾ ਰਾਜਿੰਦਰ ਸਬੱਬ ਬਣੇ !

ਪਟਿਆਲਾ 3 ਅਕਤੂਬਰ (ਮਧੂਸਾਰ ਬਿਊਰੋ) ਨਵਜੋਤ ਸਿੰਘ ਸਿੱਧੂ ਜਿਥੇ ਆਪਣੇ ਸਟੈਂਡ ’ਤੇ ਕਾਇਮ ਨਜ਼ਰ ਆ ਰਹੇ, ਉਥੇ ਹੀ ਸਿੱਧੂ ਨਾਲ ਮੁਲਾਕਤਾਂ ਦਾ ਸਿਲਸਿਲਾ ਜਾਰੀ ਹੈ, ਸਿੱਧੂ ਨੂੰ ਮਨਾਉਣ ਲਈ ਕਾਂਗਰਸੀ ਵਿਧਾਇਕ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਦੇ ਚੱਲਦਿਆਂ ਸਿੱਧੂ ਵੱਲੋਂ ਸਮਾਣਾ ਤੋਂ ਕਾਂਗਰਸੀ ਵਿਧਾਇਕ ਕਾਕਾ ਰਾਜਿੰਦਰ ਸਿੰਘ ਦੇ ਘਰ ਪੁੱਜ ਕੇ ਡਿਨਰ ਦੇ ਬਹਾਨੇ ਮੁਲਾਕਾਤ ਕਰਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਸਿੱਧੂ ਅਤੇ ਕਾਕਾ ਰਾਜਿੰਦਰ ਸਿੰਘ ਦੌਰਾਨ ਮੁਲਾਕਾਤ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਲਾਲ ਸਿੰਘ ਵੀ ਵਿਖਾਈ ਦਿੱਤੇ, ਕਾਂਗਰਸ ਦੇ ਕਾਟੋ ਕਲੇਸ਼ ਦੌਰਾਨ ਸਿੱਧੂ ਵਿਚਾਲੇ ਹੋ ਰਹੀਆਂ ਮੁਲਾਕਾਤਾਂ ਦੇ ਵੱਖਰੇ ਹੀ ਮਾਇਨੇ ਕੱਢੇ ਜਾ ਰਹੇ ਹਨ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ’ਚ ਕਾਂਗਰਰਸੀ ਵਿਧਾਇਕਾਂ ਨੇ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਰੇਕ ਲਗਾਈ ਹੋਈ ਸੀ, ਉਥੇ ਹੀ ਲਾਲ ਸਿੰਘ ਦੇ ਪਰਿਵਾਰ ਨੇ ਪਹਿਲਕਦਮੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਘਰ ਡਿਨਰ ਦਾ ਸੱਦਾ ਭੇਜਿਆ ਸੀ, ਜੋ ਸਿੱਧੂ ਨੇ ਕਬੂਲ ਕੀਤਾ…ਸਿਅਸੀ ਮਾਇਨਿਆਂ ਦੇ ਗੱਲ ਕਰੀਏ ਤਾਂ ਇਹ ਮੁਲਾਕਾਤ ਅਹਿਮ ਨਜ਼ਰ ਆ ਰਹੀ, ਕਿਉਂਕਿ ਕੈਪਟਨ ਦੇ ਆਪਣੇ ਜੱਦੀ ਸ਼ਹਿਰ ਵਿਚੋਂ ਕੋਈ ਵੀ ਕਾਂਗਰਸੀ ਆਗੂ ਜਾਂ ਵਰਕਰ ਇਸ ਕਾਟੋ ਕਲੇਸ਼ ’ਚ ਸਿੱਧੂ ਦੇ ਘਰ ਤੱਕ ਨਹੀਂ ਪੁੱਜਿਆ। ਇਹ ਵੀ ਚਰਚਾ ਹੈ ਕਿ ਕਿਤੇ ਇਹ ਮੁਲਾਕਾਤ ਸਿਆਸੀ ਸਵਾਰਥ ਤਾਂ ਨਹੀਂ, ਜਿਸ ਕਾਰਨ ਲਾਲ ਸਿੰਘ ਆਪਣੇ ਪੁੱਤਰ ਮੋਹ ਵਿਚ ਆ ਕੇ ਇਹ ਮੁਲਾਕਾਤ ਕਰਨ ਲਈ ਮਜ਼ਬੂਰ ਹੋਏ ਅਤੇ ਕਾਕਾ ਰਾਜਿੰਦਰ ਸਿੰਘ ਨਾਲ ਇਹ ਮੁਲਾਕਾਤ ਜ਼ਰੀਆ ਬਣ ਕੇ ਰਹਿ ਗਈ।

Leave a Reply

Your email address will not be published. Required fields are marked *