ਲਖੀਮਪੁਰ ਘਟਨਾ ਦੇ ਦੋਸ਼ੀਆ ਨੂੰ ਤਰੁੰਤ ਗਿ੍ਫਤਾਰ ਕਰੇ ਯੂ.ਪੀ. ਦੀ ਯੋਗੀ ਸਰਕਾਰ – ਸ਼ੱਕੂ ਗਰੋਵਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਧਾਨ ਪੰਜਾਬ ਸ੍ ਸਤਿੰਦਰ ਸਿੰਘ ਸ਼ੱਕੂ ਗਰੋਵਰ ਨੇ ਕਿਹਾ ਕਿ ਦੇਸ਼ ਵਿੱਚ ਤਾਨਾਸ਼ਾਹੀ ਰਾਜ ਚੱਲ ਰਿਹਾ ਹੈ ਅਤੇ ਓੁੱਤਰ ਪ੍ਦੇਸ਼ ਦੇ ਲਖੀਮਪੁਰ ਖੀਰੀ ਵਿੱਚ 3 ਖੇਤੀ ਕਾਨੂੰਨਾ ਦੇ ਵਿਰੁੱਧ ਸ਼ਾਂਤਮਈ ਪ੍ਦਰਸ਼ਨ ਕਰ ਰਹੇ ਕਿਸਾਨਾ ਓੁੱਤੇ ਭਾਜਪਾ ਆਗੂ ਵਲੋ ਗੱਡੀ ਚਾੜਕੇ ਕਿਸਾਨਾ ਨੂੰ ਮੌਤ ਦੇ ਘਾਟ ਓੁਤਾਰ ਦੇਣ ਦੀ ਘਟਨਾ ਨੇ ਸਾਰੀਆ ਦਾ ਦਿੱਲ ਵਲੂੰਦਰੀਆ ਹੈ ! ਯੂਥ ਆਗੂ ਸ਼ੱਕੂ ਗਰੋਵਰ ਨੇ ਮੰਗ ਕੀਤੀ ਕਿ ਯੂ.ਪੀ.ਦੀ ਯੋਗੀ ਸਰਕਾਰ ਸਿਆਸਤ ਤੋਂ ਓੁੱਪਰ ਓੁੱਠ ਕੇ ਕਿਸਾਨਾ ਨਾਲ ਇੰਨਸਾਫ ਕਰੇ ਅਤੇ ਅਸਲ ਦੋਸ਼ੀ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ ਸਾਰੇ ਦੋਸ਼ੀਆ ਨੂੰ ਗਿ੍ਫਤਾਰ ਕਰਕੇ ਸ਼ਲਾਖਾ ਪਿੱਛੇ ਸੁੱਟੇ !
ਓੁਹਨਾ ਕਿਹਾ ਕਿ ਦੇਸ਼ ਦਾ ਅੰਨਦਾਤਾ ਇੱਕ ਸਾਲ ਤੋਂ ਸੜਕਾ ਤੇ ਰੁੱਲ ਰਿਹਾ ਹੈ ਅਤੇ ਦੇਸ਼ ਵਿੱਚ ਸੁਖਵਾਂ ਮਾਹੋਲ ਕਾਇਮ ਰੱਖਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਤਰੁੰਤ ਕਿਸਾਨੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਤੇ ਕਿਸਾਨਾ ਦੀਆ ਮੰਗਾ ਮੰਨ ਲੈਣੀਆ ਚਾਹੀਦੀਆ ਹਨ ! ਯੂਥ ਆਗੂ ਸ਼ੱਕੂ ਗਰੋਵਰ ਨੇ ਕਿਹਾ ਕਿ ਸੋ੍ਮਣੀ ਅਕਾਲੀ ਦਲ ਕਿਸਾਨਾ ਦੀ ਅਸਲ ਹਮਦਰਦ ਪਾਰਟੀ ਹੈ ਅਤੇ ਹਮੇਸ਼ਾ ਤੋਂ ਹੀ ਕਿਸਾਨੀ ਹੱਕਾ ਦੀ ਲੜਾਈ ਲੜਦੀ ਆ ਰਹੀ ਹੈ ! ਓੁਹਨਾ ਕਿਹਾ ਕਿ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜੀਰੀ ਤੋਂ ਅਸਤੀਫਾ ਦਿੱਤਾ ਗਿਆ ਤੇ ਸਮੁੱਚੇ ਅਕਾਲੀ ਦਲ ਵਲੋਂ ਖੇਤੀ ਕਾਨੂੰਨਾ ਖਿਲਾਫ ਸ੍ ਸੁਖਬੀਰ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਹੇਠ ਦਿੱਲੀ ਪਾਰਲੀਮੈਂਟ ਦਾ ਘਿਰਾਵ ਵੀ ਕੀਤਾ ਜਾ ਚੁੱਕਾ ਹੈ ! ਯੂਥ ਆਗੂ ਸ਼ੱਕੂ ਗਰੋਵਰ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਕਿਸਾਨੀ ਸੰਘਰਸ਼ ਤੇ ਆਪਣੀਆ ਸਿਆਸੀ ਰੋਟੀਆ ਸੇਕ ਰਹੇ ਹਨ !
ਜਦੋ ਕਿ ਇਹ ਦੋਵੇਂ ਪਾਰਟੀਆ ਭਾਜਪਾ ਦਾ ਮਖੌਟਾ ਬਣਕੇ ਕੰਮ ਕਰ ਰਹੀਆ ਹਨ ! ਸ਼ੱਕੂ ਗਰੋਵਰ ਨੇ ਕਿਹਾ ਕਿ ਕਿਸਾਨਾ ਨਾਲ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਪਾਰਟੀ ਪ੍ਧਾਨ ਸ੍ ਸੁਖਬੀਰ ਸਿੰਘ ਬਾਦਲ ਤੇ ਜਿਲਾ ਪਟਿਆਲਾ ਦਿਹਾਤੀ ਦੇ ਪ੍ਧਾਨ ਸ੍ ਸੁਰਜੀਤ ਸਿੰਘ ਰੱਖੜਾ ਵਲੋਂ ਜੋ ਵੀ ਵਰਕਰਾ ਨੂੰ ਹੁਕਮ ਆਵੇਗਾ ਸਮੁੱਚੇ ਪਾਰਟੀ ਵਰਕਰ ਕਿਸਾਨੀ ਸੰਘਰਸ਼ ਲਈ ਓੁੱਥੇ ਹੀ ਡੱਟ ਜਾਣਗੇ ! ਇਸ ਮੌਕੇ ਸ੍ ਹਰਪੀ੍ਤ ਸਿੰਘ,ਬਲਵਿੰਦਰ ਸਿੰਘ,ਨਵਦੀਪ ਸਿੰਘ ਬੱਬਲੂ,ਕਮਲਪੀ੍ਤ ਸਿੰਘ ਆਦਿ ਵੀ ਹਾਜਿਰ ਸਨ !

