ਪੰਜਾਬ

ਰਿਹਾਇਸ਼ ਅਤੇ ਮਕਾਨ ਮੁਰੰਮਤ ਯੋਜਨਾ ਦੀ ਸ਼ਿਕਾਇਤ ਲਈ ਬਣੇਗਾ ਸਪੈਸ਼ਲ ਸੈਲ – ਮਨੋਹਰ ਲਾਲ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਅਧਿਕਾਰੀਆਂ ਨਾਲ ਕੀਤਾ ਸਿੱਧਾ ਸੰਵਾਦ

ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਲਈ 10 ਕਰੋੜ ਦਾ ਬਜਟ

ਚੰਡੀਗੜ੍ਹ, 6 ਅਕਤੂਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਲਈ ਪਲਾਟ, ਰਿਹਾਇਸ਼ ਯੋਜਲਾ ਅਤੇ ਮਕਾਨ ਮੁਰੰਮਤ ਯੋਜਲਾ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਵੱਖ ਤੋਂ ਸੈਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇੰਨ੍ਹਾਂ ਸ਼ਿਕਾਇਤਾਂ ਦੇ ਲਈ ਵੱਖ ਤੋਂ ਪੋਰਟਲ ਬਣਾਇਆ ਜਾਵੇਗਾ ਅਤੇ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਆਪਣੇ ਨਿਵਾਸ ‘ਤੇ ਹਰਿਆਣਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

        ਇਸ ਮੌਕੇ 'ਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਕ੍ਰਿਸ਼ਣਲਾਲ ਪਵਾਰ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ ਅਤੇ ਓਐਸਡੀ ਭੁਪੇਸ਼ਵਰ ਦਿਆਲ ਵੀ ਮੌਜੂਦ ਸਨ।

        ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨਾਲ ਸਿੱਧਾ ਸੰਵਾਦ ਦੌਰਾਨ ਧਰਾਤਲ 'ਤੇ ਆਉਣ ਵਾਲੀ ਸਮਸਿਆਵਾਂ ਦੇ ਸਬੰਧ ਵਿਚ ਫੀਡਬੈਕ  ਲਿਆ। ਉਨ੍ਹਾਂ ਨੇ ਕਾਰਜਕਰਤਾਵਾਂ ਦੇ ਸੁਆਲਾਂ ਦੇ ਜਵਾਬ ਦੌਰਾਨ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਅਨੁਸੂਜਿਤ ਜਾਤੀ ਦੇ ਬੈਕਲਾਕ ਨੂੰ ਭਰਨ ਦੇ ਲਈ ਪਹਿਲਾਂ ਵੀ ਕੰਮ ਕੀਤਾ ਗਿਆ ਹੈ ਅਤੇ ਅੱਗੇ ਵੀ ਇਸ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।

ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਹਰ ਬਲਾਕ ਵਿਚ ਕਰਨ ਵੱਡਾ ਪੋ੍ਰਗ੍ਰਾਮ

        ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਜੈਯੰਤੀ 'ਤੇ ਬਲਾਕ ਪੱਧਰ 'ਤੇ ਵੱਡੇ ਪੋ੍ਰਗ੍ਰਾਮਾਂ ਦਾ ਆਯੋਜਨ ਕਰਨ, ਤਾਂ ਜੋ ਮਹਾਪੁਰਸ਼ਾਂ ਦੇ ਵਿਚਾਰ ਜਨ-ਜਨ ਤਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਦੇ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਤਹਿਤ 10 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ। ਬਲਾਕ ਪੱਧਰ 'ਤੇ ਪੋ੍ਰਗ੍ਰਾਮ ਆਯੋਜਿਤ ਕਰਨ ਦੇ ਬਾਰੇ ਵਿਚ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਕ ਮਹੀਨਾ ਪਹਿਲਾਂ ਸੂਚਿਤ ਕਰਨ ਤਾਂ ਜੋ ਯੋਜਨਾ ਦੇ ਤਹਿਤ ਵਿਵਸਥਾਵਾਂ ਦੇ ਲਈ ਸਮੇਂ ਨਾਲ ਰਕਮ ਮਿਲ ਸਕਣ।

ਆਪਣੇ ਅਧਿਕਾਰ ਨੂੰ ਦਮਖਮ ਨਾਲ ਲੈਣ

        ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਪਣੇ ਅਧਿਕਾਰਾਂ ਨੂੰ ਦਮਖਮ ਨਾਲ ਲੈਣ। ਅਨਿਆਂ ਦੇ ਖਿਲਾਫ ਖੜੇ ਹੋਣਾ ਬਹੁਤ ਜਰੂਰੀ ਹੈ। ਜੇਕਰ ਕੋਈ ਅਧਿਕਾਰੀ ਯੋਜਨਾ ਦੇ ਲਾਭ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕਰਨ। ਅਜਿਹੇ ਅਧਿਕਾਰੀ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ।

5 ਤੋਂ 15 ਸਾਲ ਦਾ ਕੋਈ ਬੱਚਾ ਨਹੀਂ ਹੋਵੇਗਾ ਸਕੂਲ ਤੋਂ ਡ੍ਰਾਪਆਊਟ

        ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਦਾ ਡਾਟਾ ਪੂਰੀ ਤਰ੍ਹਾ ਨਾਲ ਤਸਦੀਕ ਹੋ ਜਾਣ ਦੇ ਬਾਅਦ 5 ਸਾਲ ਤੋਂ 15 ਸਾਲ ਤਕ ਦਾ ਕੋਈ ਵੀ ਬੱਚਾ ਸਕੂਲ ਤੋਂ ਡ੍ਰਾਪਆਉਟ ਨਹੀਂ ਹੋਵੇਗਾ। ਹਰ ਬੱਚੇ ਨੂੰ ਟ੍ਰੈਕ ਕੀਤਾ ਜਾਵੇਗਾ ਤਾਂ ਜੋ ਉਹ ਸਿਖਿਆ ਦੇ ਅਧਿਕਾਰ ਨਾਲ ਵਾਂਝਾ ਨਾ ਰਹੇ।

ਕਾਰਜਕਰਤਾਵਾਂ ਨੂੰ ਯੋਜਨਾ ਦੀ ਹੋਣੀ ਚਾਹੀਦੀ ਜਾਣਕਾਰੀ

        ਮੁੱਖ ਮੰਤਰੀ ਨੇ ਕਿਹਾ ਕਿ ਕਾਰਜਕਰਤਾਵਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਜਿਨ੍ਹਾਂ ਲਈ ਯੋਜਨਾਵਾਂ ਬਣਾਈਆਂ ਗਈਆ ਹਨ, ਉਨ੍ਹਾਂ ਤਕ ਲਾਭ ਪਹੁੰਚ ਸਕੇ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਗਰੀਬ ਪਰਿਵਾਰਾਂ ਦੀ ਸੂਚੀ ਬਣਾ ਕੇ ਦੇਣ ਦੇ ਲਈ ਕਿਹਾ, ਤਾਂ ਜੋ ਯੋਜਨਾਵਾਂ ਦੇ ਲਾਗੂ ਕਰਨ ਦੇ ਲਈ ਉਸ ਦਾ ਇਸਤੇਮਾਲ ਹੋਵੇ।

ਚੌਪਾਲਾਂ ਵਿਚ ਲਾਇਬ੍ਰੇਰੀ ਕੀਤੀ ਜਾਵੇਗੀ ਸਥਾਪਿਤ

        ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੀ ਚੌਪਾਲਾਂ ਵਿਚ ਲਾਇਬ੍ਰੇਰੀ ਦੀ ਵਿਵਸਥਾ ਕਰਨ ਦੇ ਲਈ ਜਲਦੀ ਹੀ ਸਰਵੇ ਕਰਾ ਕੇ ਯੋਜਨਾ ਨੂੰ ਸਿਰੇ ਚੜਾਇਆ ਜਾਵੇਗਾ। ਉਨ੍ਹਾਂ ਨੇ ਮੌਕੇ 'ਤੇ ਮੋਜੂਦ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਰਵੇ ਕਰਾਉਣ ਦੇ ਨਿਰਦੇਸ਼ ਦਿੱਤੇ।

ਆਊਟਸੋਰਸਿੰਗ ਵਿਚ ਵੀ ਮਿਲੇਗਾ ਰਾਖਵਾਂ

        ਕਾਰਜਕਰਤਾਵਾਂ ਦੇ ਮਨ ਦੀ ਗਲ ਸੁਣਨ ਦੇ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਆਊਟਸੋਰਸਿੰਗ ਦੀ ਵਿਵਸਥਾ ਨੂੰ ਦਰੁਸਤ ਕਰਨ ਦੇ ਲਈ ਕੌਸ਼ਲ ਰੁਜਗਾਰ ਨਿਗਮ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਜੋ ਵੀ ਨਿਯੁਕਤੀਆਂ ਹੋਣਗੀਆਂ ਉਨ੍ਹਾਂ ਵਿਚ ਰਾਖਵਾਂ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ।

ਲਾਲ ਡੋਰਾ ਦੇ ਬਾਹਰ ਦੇ ਲਈ ਵੀ ਬਣਾਉਣਗੇ ਸਕੀਮ

        ਕਈ ਕਾਰਜਕਰਤਾਵਾਂ ਦੇ ਲਾਲ ਡੋਰਾ ਸਬੰਧੀ ਸੁਆਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਲਾਲ ਡੋਰਾ ਦੇ ਬਾਹਰ ਰਹਿ ਰਹੇ ਲੋਕਾਂ ਦੇ ਲਈ ਵੀ ਜਲਦੀ ਰਜਿਸਟਰੀ ਸਬੰਧੀ ਯੋਜਨਾ ਅਮਲ ਵਿਚ ਲਿਆਈ ਜਾਵੇਗੀ।

ਅਨੁਸੂਚਿਤ ਜਾਤੀ ਬਸਤੀਆਂ ਵਿਚ ਸਮਸਿਆ ਜਾਨਣ ਦੇ ਲਈ ਸਰਵੇ

        ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੀ ਬਸਤੀਆਂ ਵਿਚ ਮੁੱਢਲੀ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਸਾਡੀ ਸਰਕਾਰ ਕ੍ਰਿਤ ਸੰਕਲਪ ਹੈ। ਉਨ੍ਹਾਂ ਨੇ ਇੰਨ੍ਹਾਂ ਬਸਤੀਆਂ ਵਿਚ ਸਮਸਿਆਵਾਂ ਨੂੰ ਜਾਨਣ ਦੇ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਨਾਲ ਹੀ ਕਿਹਾ ਕਿ ਵਿਵਸਥਾਵਾਂ ਨੂੰ ਦਰੁਸਤ ਕਰਾਉਣ ਦੇ ਲਈ ਜਰੂਰਤ ਪੈਣ 'ਤੇ ਮਨਰੇਗਾ ਰਾਹੀਂ ਕੰਮ ਕਰਾਉਣ ਤਾਂ ਜੋ ਲੋਕਾਂ ਨੂੰ ਸਹੂਲਤ ਹੋਵੇ।

ਮੇਵਾਤ ਦੇ ਲਈ ਕੰਮਿਯੂਨਿਟੀ ਸਂੈਟਰ ਸਕਮੀ ਬਨਾਉਣਗੇ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਕਾਰਜਕਰਤਾ ਦੇ ਸੁਆਲ ‘ਤੇ ਕਿਹਾ ਕਿ ਮੇਵਾਤ ਖੇਤਰ ਵਿਚ ਜਰੂਰਤ ਦੇ ਹਿਸਾਬ ਨਾਲ ਅਨੁਸੂਚਿਤ ਜਾਤੀ ਬਸਤੀਆਂ ਵਿਚ ਕੰਮਿਯੂਨਿਟੀ ਸੈਂਟਰ ਬਣਾਏ ਜਾਣਗੇ। ਇਸ ਦੇ ਲਈ ਉਨ੍ਹਾਂ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਰਵੇ ਕਰਾਉਣ ਦੇ ਲਈ ਕਿਹਾ ਹੈ।

Leave a Reply

Your email address will not be published. Required fields are marked *