ਪੰਜਾਬਪਟਿਆਲਾ

ਕੇਂਦਰ ਸਰਕਾਰ ਨੇ ਬੀ ਐਸ ਐਫ ਦਾ ਅਧਿਕਾਰ ਖੇਤਰ ਸਰਹੱਦੀ ਖੇਤਰਾਂ ਵਿੱਚ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ — ਪੰਜਾਬ ਉਪਰ ਅਣਐਲਾਨਿਆ ਕੇਦਰੀ ਰਾਜ ਲਾਗੂ —ਕਰਨੈਲ ਸਿੰਘ ਪੀਰਮੁਹੰਮਦ

ਕੀ ਇਹ ਪੰਜਾਬ ਦੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਇਹ ਐਲਾਨ ਸੰਭਵ ਹੈ? ਭਾਈ ਜਗਰੂਪ ਸਿੰਘ ਚੀਮਾ

ਪਟਿਆਲਾ 13 ਅਕਤੂਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)-ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕੇਦਰ ਸਰਕਾਰ ਦੇ ਉਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ ਜਿਸ ਫੈਸਲੇ ਮੁਤਾਬਿਕ ਅੱਧੇ ਤੋ ਵੱਧ ਪੰਜਾਬ ਨੂੰ ਕੇਦਰ ਦੀ ਸ਼ਕਤੀਸ਼ਾਲੀ ਫੋਰਸ ਬੀ ਐਸ ਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ । ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਅਜਿਹਾ ਫੈਸਲਾ ਤੁਹਾਡੀ ਸਹਿਮਤੀ ਤੋ ਭਲਾ ਬਿਨਾ ਲਿਆ ਗਿਆ ਹੈ ? ਉਹਨਾ ਕਿਹਾ ਕਿ ਇਹ ਬਹੁਤ ਹੀ ਗਹਿਰੀ ਸਾਜਿਸ਼ ਤਹਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਹੋਇਆ ਹੈ ।

ਉਹਨਾ ਕਿਹਾ ਕਿ ਹੁਣ ਪੰਜਾਬ ਵਿੱਚ ਅਣਐਲਾਨਿਆ ਰਾਸ਼ਟਰਪਤੀ ਰਾਜ ਹੀ ਲਗਾ ਦਿੱਤਾ ਗਿਆ ਹੈ । ਆਉਣ ਵਾਲੇ ਦਿਨਾ ਵਿੱਚ ਕਿਸਾਨ ਸੰਘਰਸ਼ ਨੂੰ ਕੁੱਚਲਣ ਲਈ ਸੂਬੇ ਅੰਦਰ ਡਰ ਪੈਦਾ ਕਰਨ ਲਈ ਅਜਿਹੀ ਖੇਡ ਕੇਦਰ ਸਰਕਾਰ ਵੱਲੋ ਖੇਡੀ ਗਈ ਹੈ । ਹੋਲੀ ਹੋਲੀ ਪੰਜਾਬ ਨੂੰ ਪੈਰਾਮਿਲਟਰੀ ਫੋਰਸ ਦੇ ਹਵਾਲੇ ਕਰਨ ਲਈ ਸੀ ਆਰ ਪੀ ਐਫ ਵੀ ਵੱਡੇ ਪੱਧਰ ਤੇ ਲਿਆਂਦੀ ਜਾਵੇਗੀ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਇਸ ਮੌਕੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਨੂੰ ਸੁਰੱਖਿਆ ਦੇ ਨਾਮ ਤੇ ਪਹਿਲਾ ਹੀ ਇਕ ਲੱਖ ਕਰੋੜ ਦਾ ਕਰਜਾਈ ਕੀਤਾ ਗਿਆ ਹੈ ਹੁਣ ਹੋਰ ਆਰਥਿਕ ਬੋਝ ਸੂਬੇ ਉਪਰ ਪਾਇਆ ਗਿਆ ਹੈ । ਉਹਨਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾ ਨੂੰ ਸਚਾਈ ਬਿਆਨ ਕਰਨ ਕਿ ਕਿਵੇ ਕੇਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਉਹਨਾ ਨੂੰ ਦਿੱਲੀ ਬੁਲਾਕੇ ਭੈਭੀਤ ਕੀਤਾ । ਇਹ ਡਰਾਵਾ ਉਹਨਾ ਨੂੰ ਨਹੀ ਬਲਕਿ ਪੰਜਾਬ ਵਾਸੀਆ ਨੂੰ ਦਿੱਤਾ ਗਿਆ ਹੈ ।

Leave a Reply

Your email address will not be published. Required fields are marked *