ਪੰਜਾਬਪਟਿਆਲਾ

ਲਖੀਮਪੁਰ ਖੀਰੀ ਘਟਨਾ : ਲੇਖਕਾਂ ਵੱਲੋਂ ਰੋਸ—ਮੁਜ਼ਾਹਰਾ

ਪਟਿਆਲਾ, 14 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਸੱਦੇ ਤਹਿਤ ਪਟਿਆਲੇ ਦੀਆਂ ਲੇਖਕ ਸਭਾਵਾਂ ਵੱਲੋਂ ਹੋਰ ਲੋਕ—ਹਿਤਾਇਸ਼ੀ ਸੰਸਥਾਵਾਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਲੇਖਕਾਂ, ਬੁੱਧੀਜੀਵੀਆਂ, ਰੰਗਕਰਮੀਆਂ ਤੇ ਇਨਸਾਫ ਪਸੰਦ, ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਲਖੀਮਪੁਰ ਖੀਰੀ ਦੇ ਕਿਸਾਨੀ ਕਤਲੇਆਮ ਅਤੇ ਜੰਮੂ ਕਸ਼ਮੀਰ ਵਿੱਚ ਅਧਿਆਪਕਾਂ ਦੀਆਂ ਹੱਤਿਆਵਾਂ ਦੇ ਵਿਰੋਧ ਵਿੱਚ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਗਈ। ਰੋਸ—ਪ੍ਰਦਰਸ਼ਨ ਦੀ ਅਗਵਾਈ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਅਤੇ ਸ਼ਾਇਰ ਬਲਬੀਰ ਜਲਾਲਾਬਾਦੀ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਅਤੇ ਡਾ. ਲਕਸ਼ਮੀ ਨਰਾਇਣ ਭੀਖੀ ਨੇ ਕਿਹਾ ਕਿ ਸ਼ਾਂਤਮਈ ਧਰਨਿਆਂ ਤੋਂ ਵਾਪਸ ਪਰਤਦੇ ਕਿਸਾਨਾਂ ਨੂੰ ਗੱਡੀਆਂ ਹੇਠ ਦਰੜ ਕੇ ਦਰਿੰਦਿਆਂ ਨੇ ਜੋ ਅਣਮਨੁੱਖੀ ਕਾਰਾ ਅਤੇ ਲੋਕਤੰਤਰ ਦਾ ਘਾਣ ਕੀਤਾ ਹੈ ਉਸ ਦੀ ਘੋਰ ਨਿੰਦਾ ਕੀਤੀ ਜਾਂਦੀ ਹੈ। ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀ ਲੋਕਾਂ ਦੀਆਂ ਹੋਈਆਂ ਹੱਤਿਆਵਾਂ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ।

ਰੋਸ ਪ੍ਰਦਰਸ਼ਨ ਵਿੱਚ ਉਪਰੋਕਤ ਤੋਂ ਇਲਾਵਾ ਜੋਗਾ ਸਿੰਘ ਧਨੋਲਾ, ਗੁਰਨੇਕ ਸਿੰਘ ਭੱਟੀ, ਹਰਜੀਤ ਕੈਂਥ, ਜਸਵਿੰਦਰ ਖਾਰਾ, ਇੰਸ: ਸੁਖਵਿੰਦਰ ਸਿੰਘ (ਪ੍ਰਧਾਨ), ਕੁਲਵੰਤ ਸੈਕੋਕੇ, ਬਲਵਿੰਦਰ ਭੱਟੀ, ਤਰਸਿੰਦਰ ਸੋਨੀ, ਇੰਸ. ਨਿਰਮਲ ਸਿੰਘ ਸੇਖੋ ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਗਿਆਨਦੀਪ ਸਾਹਿਤ ਸਾਧਨਾ ਮੰਚ, ਤ੍ਰਿਵੈਣੀ ਸਾਹਿਤ ਪ੍ਰੀਸ਼ਦ, ਥੀਏਟਰ ਫੋਰਮ ਪਟਿਆਲਾ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਗਿਆਨੀ ਦਿੱਤ ਸਿੰਘ ਚੇਤਨਾ ਮੰਚ ਅਤੇ ਅਦਾਰਾ ਪ੍ਰਵਾਜ਼ ਦੇ ਚੋਣਵੇ ਅਹੁਦੇਦਾਰਾਂ ਵਿਚੋਂ ਕੈਪਟਨ ਚਮਕੌਰ ਸਿੰਘ ਚਹਿਲ, ਤਰਲੋਕ ਢਿੱਲੋਂ, ਗੁਰਚਰਨ ਸਿੰਘ, ਕ੍ਰਿਸ਼ਨ ਧਿਮਾਨ, ਸ਼ਾਮ ਸਿੰਘ, ਸਤੀਸ਼ ਵਿਦਰੋਹੀ, ਕਰਨੈਲ ਸਿੰਘ, ਦਲੀਪ ਸਿੰਘ ਨਿਰਮਾਣ, ਗੋਪਾਲ ਸ਼ਰਮਾਂ, ਚਰਨ ਬੰਬੀਹਾ ਭਾਈ, ਭਾਨੂੰ ਗੋਸਵਾਮੀ, ਸੰਤੋਸ਼ ਸੰਧੀਰ ਤੇ ਬਲਦੇਵ ਸਿੰਘ ਬਿੰਦਰਾ ਨੇ ਸਾਂਝੇ ਰੂਪ ਵਿੱਚ ਹੱਤਿਆਵਾਂ ਦੇ ਦੋਸ਼ੀਆਂ ਲਈ ਸਖਤ ਸਜ਼ਾਵਾਂ ਦੇਣ ਦੀ ਮੰਗ ਰੱਖੀ।

Leave a Reply

Your email address will not be published. Required fields are marked *