ਪਟਿਆਲਾ

ਬੱਸ ਅੱਡੇ ਨੇੜਲੇ ਦੁਕਾਨਦਾਰਾਂ ਨੇ ਪੀਆਰਟੀਸੀ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ

ਮੁੱਖ ਮੰਤਰੀ ਕੋਲ ਵੀ ਪੁਰਾਣੇ ਬੱਸ ਅੱਡੇ ਨੂੰ ਚਾਲੂ ਰੱਖਣ ਲਈ ਕੀਤਾ ਜਾਵੇਗਾ ਜ਼ਿਕਰ ^ ਹਡਾਣਾ

ਪਟਿਆਲਾ 18 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਬੱਸ ਅੱਡੇ ਦੇ ਨੇੜਲੇ ਕਈ ਦੁਕਾਨਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ਤੇ ਅਗਵਾਈ ਕਰ ਰਹੇ ਗੁਰਪਾਲ ਸਿੰਘ ਲਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਚੇਅਰਮੈਨ ਹਡਾਣਾ ਨਾਲ ਬੜੇ ਸੁਖਾਵੇਂ ਮਾਹੋਲ ਵਿੱਚ ਗੱਲਬਾਤ ਕੀਤੀ। ਜਿਸ ਵਿੱਚ ਉਨਾਂ ਮੰਗ ਕੀਤੀ ਕਿ ਨਵਾਂ ਬੱਸ ਅੱਡਾ ਪੁਰਾਣੇ ਬੱਸ ਅੱਡੇ ਤੋਂ ਕਰੀਬ 4 ਕਿਲੋਮੀਟਰ ਤੇ ਚਲਾ ਗਿਆ ਹੈ। ਜਿਸ ਨਾਲ ਪੁਰਾਣੇ ਬੱਸ ਅੱਡੇ ਦੇ ਨਾਲ ਲੱਗਦੇ ਦੁਕਾਨਦਾਰ ਨੂੰ ਆਉਣ ਵਾਲੇ ਸਮੇਂ ਵਿੱਚ ਕੰਮ ਕਾਜ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ।

ਉਨਾਂ ਹਡਾਣਾ ਤੋਂ ਮੰਗ ਕੀਤੀ ਕਿ ਜੇਕਰ ਨਵਾਂ ਬੱਸ ਅੱਡਾ ਸ਼ਿਫਟ ਹੁੰਦਾ ਹੈ ਤਾਂ ਪੁਰਾਣੇ ਬਣੇ ਬੱਸ ਅੱਡੇ ਨੂੰ ਬੰਦ ਕਰਨ ਦੀ ਬਜਾਏ ਉਸ ਵਿੱਚ ਲੋਕਲ ਬੱਸਾ ਚਲਾਉਣ ਦਾ ਪ੍ਰਬੰਧ ਪੱਕਾ ਕੀਤਾ ਜਾਵੇ ਤਾਂ ਜ਼ੋ ਨੇੜਲੇ ਦੁਕਾਨਦਾਰਾਂ ਦਾ ਕੰਮ ਠੱਪ ਨਾ ਹੋ ਸਕੇ। ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਵੇ ਕਿ 50^60 ਕਿਲੋਮੀਟਰ ਦੇ ਦਾਇਰੇ ਵਿੱਚ ਚੱਲਣ ਵਾਲੀਆਂ ਬੱਸਾਂ ਲਈ ਪੁਰਾਣੇ ਬੱਸ ਅੱਡੇ ਨੂੰ ਹੀ ਤਰਜੀਹ ਦਿੱਤੀ ਜਾਵੇ। ਇਸ ਮੌਕੇ ਹਡਾਣਾ ਨੇ ਭਰੋਸਾ ਦਿੱਤਾ ਕਿ ਭਾਂਵੇ ਲੋਕਾਂ ਦੀ ਸਹੂਲਤ ਨੂੰ ਦੇਖਦਿਆ ਪੰਜਾਬ ਵਿੱਚ ਸਭ ਤੋਂ ਵੱਖਰਾ ਅਤੇ ਆਧੁਨਿਕ ਬੱਸ ਅੱਡਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਵੀ ਜਲਦ ਹੋਣ ਜਾ ਰਿਹਾ ਹੈ। ਪਰ ਲੋਕਾਂ ਦੀ ਸਹੂਲਤ ਲਈ ਪੁਰਾਣੇ ਬੱਸ ਅੱਡੇ ਨੂੰ ਵੀ ਚਾਲੂ ਰੱਖ ਕੇ ਲੋਕਲ ਬੱਸਾਂ ਚਲਾਉਣ ਦੀ ਵੀ ਤਰਜੀਹ ਰੱਖੀ ਜਾਵੇਗੀ। ਉਹ ਇਸ ਗੱਲ ਨੂੰ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜਰੂਰ ਪਹੁੰਚਾਉਣਗੇ।

Leave a Reply

Your email address will not be published. Required fields are marked *