ਪਟਿਆਲਾ

ਪਿੰਡ ਦਿਆਗੜ੍ਹ ਵਿਖੇ ਕਬਜਾ ਕਰਨ ਆਈ ਟੀਮ ਨੂੰ ਕਿਸਾਨਾਂ ਵੱਲੋਂ ਬੇਰੰਗ ਵਾਪਿਸ ਮੋੜਿਆ

ਪਟਿਆਲਾ, 16 ਮਈ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਲਗਭਗ 1933—34 ਤੋਂ ਆਵਾਦ ਕੀਤੀਆਂ ਗਈਆਂ ਜਮੀਨਾਂ (ਜੋ ਕਿਸਾਨਾਂ ਦੀਆਂ ਤਿੰਨ—ਚਾਰ ਪੀੜੀਆਂ ਆਪਣੇ ਘਰ ਬਣਾ ਕੇ ਬੈਠੇ ਹਨ ਪਾਣੀ ਵਾਲੀਆਂ ਮੋਟਰਾਂ ਵੀ ਇਨ੍ਹਾਂ ਦੇ ਪੁਰਖਿਆਂ ਦੇ ਨਾਂ ਤੇ ਲੱਗੀਆਂ ਹੋਈਆਂ ਹਨ। ਉਸ ਜਮੀਨ ਨੂੰ ਸ਼ਾਮਲਾਟ ਕਹਿ ਕੇ ਸਰਕਾਰ ਉਹਨਾਂ ਤੋਂ ਖੋਹ ਕੇ ਆਪਣੇ ਚਹੇਤਿਆਂ ਜਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਸੀ। ਇਹ ਜਮੀਨ ਜੋ ਪਟਿਆਲੇ ਜਿਲੇ ਦੇ ਪਿੰਡ ਦਿਆਗੜ੍ਹ ਵਿੱਚ ਲਗਭਗ 35 ਏਕੜ ਦੇ ਕਰੀਬ ਹੈ। ਅੱਜ ਲਗਭਗ ਸੈਂਕੜੇ ਪੁਲੀਸ ਮੁਲਾਜਮਾਂ ਜਿਨ੍ਹਾਂ ਵਿੱਚ ਲੇਡੀ ਪੁਲੀਸ ਤੋਂ ਇਲਾਵਾ ਹੋਰ ਸਿਵਲ ਅਧਿਕਾਰੀ ਜਦੋਂ ਕਬਜਾ ਕਰਨ ਆਏ ਤਾਂ ਪਿੰਡ ਦੇ ਕਿਸਾਨ ਮਰਦ ਔਰਤਾਂ ਇਕੱਠੇ ਹੋ ਕੇ ਕਬਜਾ ਕਰਨ ਵਾਲੀ ਟੀਮ ਨੂੰ ਬਰੰਗ ਪਰਤਨ ਲਈ ਮਜਬੂਰ ਕਰ ਦਿੱਤਾ।

ਅੱਜ ਦੀ ਇਸ ਕਬਜਾ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਨੀਅਤ ਕੀਤੀ। ਇਨ੍ਹਾਂ ਵਿੱਚ ਸੂਬਾ ਪੱਧਰ ਦੇ ਆਗੂ ਗੁਰਮੀਤ ਸਿੰਘ ਦਿੱਤੂਪੁਰ, ਰਣਜੀਤ ਸਿੰਘ ਸਵਾਜਪੁਰ, ਗੁਰਮੀਤ ਸਿੰਘ ਢਾਡੀ ਦਿਆਗੜ੍ਹ, ਰਨੇਕ ਸਿੰਘ ਭੱਲ ਮਾਜਰਾ, ਗੁਰਨਾਮ ਸਿੰਘ ਢੈਂਠਲ, ਅਵਤਾਰ ਸਿੰਘ ਕੌਰਜੀਵਾਲਾ, ਰਣਜੀਤ ਸਿੰਘ ਚਰਨਾਥਲ ਅਜੈਬ ਸਿੰਘ ਲੋਟ, ਭਗਵਾਨ ਸਿੰਘ ਕਨਸਹਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ। ਕਿਸਾਨਾਂ ਵੱਲੋਂ ਸਰਕਾਰ ਅਤੇ ਪ੍ਰੇਸ਼ਾਸ਼ਨ ਵਿਰੁੱਧ ਨਾਅਰੇਬਾਜੀ ਕੀਤੀ ਗਈ।

Leave a Reply

Your email address will not be published. Required fields are marked *