ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਨੇ ਵਿਦਿਆਰਥੀਆਂ ਲਈ ਇੰਟਰਵਿਊ ਹੁਨਰ ਵਿਸ਼ੇ ’ਤੇ ਕਰਵਾਇਆ ਸੈਮੀਨਾਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਸੈੱਲ ਨੇ ਬੀ.ਕਾਮ, ਬੀ.ਬੀ.ਏ, ਐਮ.ਬੀ.ਏ (ਐਲ.ਡੀ.) ਅਤੇ ਐਮ.ਕਾਮ ਦੇ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਅਲਮਾਬੇ ਨੈੱਟਵਰਕ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਸ੍ਰੀ ਵਿਸਾਲ ਸੂਦ ਨੇ ਵਿਦਿਆਰਥੀਆਂ ਨੂੰ ਇੰਟਰਵਿਊ ਦੇ ਹੁਨਰ, ਸਿਖਲਾਈ ਦੇ ਵਿਕਲਪਾਂ ਅਤੇ ਉਪਲਬਧ ਪਲੇਸਮੈਂਟ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਰੋਜਗਾਰ ਦੇ ਦੌਰ ਵਿੱਚ ਇੰਟਰਵਿਊ ਲਈ ਹੁਨਰ ਦਾ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਜੇਕਰ ਵਿਦਿਆਰਥੀ ਇੰਟਰਵਿਊ ’ਚ ਫੇਲ ਹੋ ਜਾਂਦੇ ਹਨ ਜਾਂ ਚੰਗਾ ਪ੍ਰਭਾਵ ਬਣਾਉਣ ’ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਪਤ ਹੋਏ ਮੌਕੇ ਤੋਂ ਅਸਫਲਤਾ ਦਾ ਮੂੰਹ ਵੇਖਣਾ ਪੈ ਸਕਦਾ ਹੈ। ਸ੍ਰੀ ਸੂਦ ਨੇ ਕਿਹਾ ਕਿ ਸਕਾਰਾਤਮਕ ਅਤੇ ਆਤਮ-ਵਿਸ਼ਵਾਸ ਦੇ ਹੁਨਰ ਦੇ ਨਾਲ, ਇੰਟਰਵਿਊ ਦੌਰਾਨ ਪੇਸ਼ਕਾਰੀ ਅਤੇ ਸੰਚਾਰ ਹੁਨਰ ਨੂੰ ਸੁਧਾਰਨਾ ਇੱਕ ਸਫਲ ਇੰਟਰਵਿਊ ਲਈ ਸਭ ਤੋਂ ਮਹੱਤਵਪੂਰਨ ਹੁਨਰ ਹੈ। ਸ੍ਰੀ ਸੂਦ ਨੇ ਸਿਖਲਾਈ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਿਖਲਾਈ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ, ਗਿਆਨ ਅਤੇ ਹੁਨਰ ਦੀ ਚੰਗੀ ਤਰ੍ਹਾਂ ਸਮਝ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਲਈ ਮਾਰਕੀਟ ਵਿੱਚ ਉਪਲਬਧ ਨਵੀਨਤਮ ਪਲੇਸਮੈਂਟ ਰੁਝਾਨਾਂ ਅਤੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਗੁਣਵੱਤਾ ਵਾਲੀ ਪਲੇਸਮੈਂਟ ਜਾਂ ਤਾਂ ਅਧਿਐਨ ਦੇ ਟੀਚਿਆਂ ਜਾਂ ਲੰਬੇ ਸਮੇਂ ਦੇ ਕਰੀਅਰ ਦੀਆਂ ਯੋਜਨਾਵਾਂ ਨਾਲ ਜੁੜੀ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਇਸ ਗੱਲ ਦੀ ਚੰਗੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਪਲੇਸਮੈਂਟ ਤੋਂ ਕੀ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਡਾ: ਗੰਡਾ ਸਿੰਘ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਸੈੱਲ ਦੇ ਮੈਂਬਰਾਂ ਨੂੰ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਸਲਾਘਾ ਕਰਦਿਆ ਕਿਹਾ ਕਿ ਇਸ ਸੈਮੀਨਾਰ ਰਾਂਹੀ ਇੰਟਰਵਿਊ ਦੇ ਹੁਨਰ ਬਾਰੇ ਮੁਢਲੀਆਂ ਗੱਲਾਂ ਸਿੱਖਣ ਵਿੱਚ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲੇਗੀ ਕਿਉਂਕਿ ਇੰਟਰਵਿਊ ਲਈ ਵਿਦਿਆਰਥੀਆਂ ਨੂੰ ਸੁਣਨ, ਧਿਆਨ ਕੇਂਦਰਿਤ ਕਰਨ, ਸੋਚਣ ਅਤੇ ਦੂਜੇ ਵਿਅਕਤੀ ਦੀ ਗੱਲ ’ਤੇ ਉਚਿਤ ਪ੍ਰਤੀਕਿਰਿਆ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਇੰਟਰਵਿਊ ਸਿਖਲਾਈ ਦੀ ਮਹੱਤਤਾ ’ਤੇ ਜੋਰ ਦਿੰਦੇ ਕਿਹਾ ਕਿ ਵਿਹਾਰਕ ਸਿਖਲਾਈ ਦਾ ਉਦੇਸ ਵਿਦਿਆਰਥੀਆਂ ਦੇ ਹੁਨਰ ਅਤੇ ਕਾਬਲੀਅਤ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ ।

    ਇਸ ਮੌਕੇ ਕਾਲਜ ਦੇ ਵਾਇਸ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਸੈੱਲ ਦੇ ਟੀਮ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਸੈਮੀਨਾਰ ਦੌਰਾਨ   

Leave a Reply

Your email address will not be published. Required fields are marked *