ਬਿਜਲੀ ਬਿਲ ਮੁਆਫੀ ਦੇ ਨਾਂ ਤੇ ਲੌਕਾਂ ਦੀ ਹੌ ਰਹੀ ਖੱਜਲ ਖੁਆਰੀ- ਤੇਜਿੰਦਰ ਮਹਿਤਾ
ਪਟਿਆਲਾ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀਤੇ ਦਿਨੀਂ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੌਂ ਹਰ ਵਰਗ ਦੇ ਲੌਕਾਂ ਨੂੰ ਪੈਂਡਿੰਗ ਬਿਜਲੀ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸਦੇ ਲਈ ਸਰਕਾਰ ਨੇ ਲੌਕਾਂ ਨੂੰ ਬਿਜਲੀ ਬਿੱਲਾਂ ਤੌਂ ਮਿਲਣ ਵਾਲੀ ਹਰ ਸਹੂਲਤ ਲਈ ਆਪਣੀ ਸ਼ਰਤ ਦਾ ਵੀ ਦਾਵਾ ਕੀਤਾ ਸੀ, ਲੇਕਿਨ ਇਨਾਂ ਚ ਕਿੰਨੀ ਕੁ ਸਚਾਈ ਹੈ ਇਨ ਗੱਲਾਂ ਦਾ ਅੰਕੜਾ ਬਿਜਲੀ ਵਿਭਾਗ ਦੇ ਦਫਤਰ ਚ ਹੌ ਰਹੀ ਆਮ ਲੌਕਾਂ ਦੀ ਖੱਜਲ ਖੁਆਰੀ ਤੌਂ ਲਗਾਇਆ ਜਾ ਸਕਦਾ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਰੱਖੇ।
ਤੇਜਿੰਦਰ ਮਹਿਤਾ ਨੇ ਕਿਹਾ ਕਿ ਚਾਹੇ ਸਰਕਾਰ ਕੈਪਟਨ ਦੀ ਹੌਵੇ ਜਾਂ ਫਿਰ ਚੰਨੀ ਦੀ ਵਾਅਦੇ ਕਰਨਾ ਅਤੇ ਉਨਾਂ ਤੇ ਖਰਾ ਉਤਰਨਾ ਇਸ ਗੱਲ ਦਾ ਅੰਕੜਾ ਸਰਕਾਰ ਦੀ ਤਰਫੌਂ ਔਲਾਨੇ ਬਿਜਲੀ ਬਿਲ ਮਾਫੀ ਤੌਂ ਲਗਾਇਆ ਜਾ ਸਕਦਾ ਹੈ। ਅਖਬਾਰਾਂ ਦੀ ਸੁਰਖੀਆਂ ਬਿਟੌਰਣ ਵਾਲੀ ਚੰਨੀ ਸਰਕਾਰ ਵੱਲੌਂ ਚਾਹੇ ਪੈਂਡਿੰਗ ਬਿੱਲਾਂ ਨੂੰ ਮਾਫ ਕਰ ਲੌਕਾਂ ਨੂੰ ਦੁਬਾਰਾ ਕਨੈਕਸ਼ਨ ਮੁਹੈਇਆ ਕਰਵਾਉਣ ਦੀ ਗੱਲ ਤਾਂ ਕਹੀ ਗਈ, ਲੇਕਿਨ ਇਨਾਂ ਨੂੰ ਮਾਫ ਕਰਵਾਉਣ ਦਾ ਪ੍ਰੌਸੇਸ ਹੀ ਲੌਕਾਂ ਦੇ ਲਈ ਭੰਭਲਭੁੱਸੇ ਦਾ ਕਾਰਣ ਬਣਿਆ ਹੌਇਆ ਹੈ।
ਤੇਜਿੰਦਰ ਮਹਿਤਾ ਨੇ ਕਿਹਾ ਕਿ ਸਰਕਾਰ ਵੱਲੌਂ 29 ਸਿਤੰਬਰ 2021 ਨੂੰ ਬਕਾਇਆ ਬਿਲਾਂ ਨੂੰ ਮਾਫ ਕਰਨ ਦਾ ਦਾਵਾ ਕੀਤਾ ਗਿਆ ਸੀ, ਲੇਕਿਨ ਇਨਾਂ ਬਿੱਲਾਂ ਦੇ ਲਈ ਗ੍ਰਾਹਕ ਨੂੰ ਅਰਜੀ ਦੇ ਰੂਪ ਚ ਮਾਫ ਕਰਵਾਉਣ ਦੇ ਲਈ ਅਨੇਕਾਂ ਤਰਾਂ ਦੀ ਫਾਰਮੇਲਿਟੀ ਅਤੇ ਐਪਲੀਕੇਸ਼ਨ ਭਰਕੇ ਦੇਣ ਦੇ ਬਾਵਜੂਦ ਵੀ ਉਨਾਂ ਦੇ ਘਰਾਂ ਦੇ ਕਨੈਕਸ਼ਨ ਨੂੰ ਨਹੀਂ ਜੌੜਿਆ ਜਾ ਰਿਹਾ। ਹੁਣ ਇਸਨੂੰ ਸਰਕਾਰ ਦੀ ਅਣਦੇਖੀ ਕਿਹਾ ਜਾਵੇ ਜਾਂ ਫਿਰ ਵਿਭਾਗ ਦੀ ਲਾਪਰਵਾਹੀ ਇਹ ਤਾਂ ਸਰਕਾਰ ਦਾ ਹੀ ਰੱਚਿਆ ਏਜੰਡਾ ਹੈ। ਜਿਸਤੌਂ ਆਮ ਲੌਕਾਂ ਨੂੰ ਦੌ-ਚਾਰ ਹੌਣਾ ਪੈ ਰਿਹਾ ਹੈ। ਉਨਾਂ ਕਿਹਾ ਕਿ 2022 ਦੀਆ ਵਿਧਾਨਸਭਾ ਚੌਣਾਂ ਚ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣਨ ਤੇ ਲੌਕਾਂ ਨੂੰ ਘਰ ਘਰ ਪਹੁੰਚਕੇ ਉਨਾਂ ਮਿਲਣ ਵਾਲੀ ਸੁਵਿਧਾਵਾ ਉਨਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਜਿਸਤੌਂ ਉਨਾਂ ਕਿਸੀ ਤਰਾਂ ਦੀ ਕੌਈ ਪਰੇਸ਼ਾਨੀ ਦਾ ਸਾਹਮਣਾ ਨ ਕਰਨਾ ਪਵੇ।

