ਹਰਿਆਣਾ

ਸੀਐਮ ਵਿੰਡੋਂ ਟਵੀਟਰ ਹੈਂਡਲ ਬੱਚੇ-ਬੱਚੇ ਦੀ ਜੁਬਾਨ ‘ਤੇ

ਵਿਵਾਦਾਂ ਤੋਂ ਹੱਲ ਦਾ ਇਕ ਅਨੋਖਾ ਪੋ੍ਰਗ੍ਰਾਮ

ਗੁਮਸ਼ੁਦਾ ਵਿਅਕਤੀਆਂ ਨੂੰ ਆਪਣਿਆਂ ਨਾਲ ਵੀ ਮਿਲਾ ਰਹੀ ਹੈ ਇਹ ਵਿਵਸਥਾ

ਚੰਡੀਗੜ੍ਹ, 29 ਅਕਤੂਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸਰਕਾਰੀ ਦਫਤਰ ਵਿਚ ਘੱਟ ਤੋਂ ਘੱਟ ਮਨੁੱਖ ਦਖਲਅੰਦਾਜੀ ਹੋਵੇ, ਇਸ ਦੇ ਲਈ ਵਿਵਾਦਾਂ ਤੋਂ ਹੱਲ ਦੇ ਵੱਲ ਇਕ ਨਵਾ ਪੋ੍ਰਗ੍ਰਾਮ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਪੜਾਅਵਾਰ ਢੰਗ ਨਾਲ ਸਾਰੇ ਵਿਭਾਗਾਂ ਦੀ ਕਾਰਜਪ੍ਰਣਾਲੀ ਆਨਲਾਇਨ ਕੀਤੀ ਜਾ ਰਹੀ ਹੈ। ਕਾਫੀ ਵਿਭਾਗਾਂ ਦੀ ਸੇਵਾਵਾਂ ਆਨਲਾਇਨ ਕੀਤੀ ਜਾ ਚੁੱਕੀ ਹੈ। ਸੀਐਮ ਵਿੰਡੋਂ ਟਵੀਟਰ ਹੈਂਡਲ ਬੱਚੇ-ਬੱਚੇ ਦੀ ਜੁਬਾਨ ‘ਤੇ ਹੈ ਅਤੇ ਘਰ ਦੀਆਂ ਸਮਸਿਆਵਾਂ ਦੇ ਨਾਲ-ਨਾਲ ਗਲੀ ਮੋਹੱਲਿਆਂ ਵਿਚ ਪਾਣੀ, ਬਿਜਲੀ, ਸੜਕ, ਸੀਵਰੇਜ ਵਰਗੀ ਸਮਸਿਆਵਾਂ ਦੇ ਹੱਲ ਦੇ ਲਈ ਭੇਜਦੇ ਹਨ ਪੋਸਟ।

ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਮੁੱਖ ਮੰਤਰੀ ਆਪਣੇ ਸਿੱਧੇ ਸੰਵਾਦਾਂ ਵਿਚ ਜਨਤਾ ਤੋਂ ਅਪੀਲ ਕਰਦੇ ਹਨ ਕਿ ਵਿਵਾਦ ਲਿਆਓ ਅਤੇ ਹੱਲ ਕਰਵਾਉਣ। ਮੁੱਖ ਮੰਤਰੀ ਦੀ ਇਸ ਅਪੀਲ ਦਾ ਕਾਫੀ ਅਸਰ ਹੋਇਆ ਹੈ ਅਤੇ ਵਿਭਾਗਾਂ ਦੀ ਸਮਸਿਆਵਾਂ ਨੂੰ ਲੈ ਕੇ ਵੀ ਕਰਮਚਾਰੀ ਯੂਨੀਅਨਾਂ ਨੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਭੇਜੀਆਂ ਹਨ। ਸਾਡਾ ਯਤਨ ਹੈ ਕਿ ਜਿਵੇਂ ਹੀ ਪੂਰੀ ਵਿਵਸਥਾ ਆਨਲਾਇਨ ਹੋ ਜਾਵੇਗੀ, ਹੌਲੀ-ਹੌਲੀ ਵਿਭਾਗਾਂ ਦੀ ਕਾਰਜਪ੍ਰਣਾਲੀ ਵੀ ਮਨੁੱਖ ਦਖਲਅੰਦਾਜੀ ਰਹਿਤ ਹੋ ਜਾਵੇਗੀ। ਮੁੱਖ ਮੰਤਰੀ ਦੇ ਇਸ ਯਤਨ ਦਾ ਹੋਰ ਸੂਬਿਆਂ ਵਿਚ ਜਿਕਰ ਹੋਇਆ ਹੈ। ਕੋਰੋਨਾ ਸਮੇਂ ਵਿਚ ਵੀ ਇਹ ਕਾਫੀ ਪ੍ਰਸਿੱਦ ਰਿਹਾ ਅਤੇ ਆਈਟੀ ਨਾਲ ਜੁੜੇ ਨੌਜੁਆਨਾਂ ਨੇ ਟਵੀਟਰ ਹੈਂਡਲ ‘ਤੇ ਅਨੇਕਾਂ ਪੋਸਟ ਕੀਤੇ। ਇਹ ਵਿਵਸਥਾ ਆਪਣਿਆਂ ਨਾਲ ਮਿਲਾਉਣ ਵਿਚ ਕਾਰਗਰ ਸਿੱਦ ਹੋਈ ਹੈ।

ਹਥੀਨ ਦੀ ਆਰਐਮ ਕੱਟਰ ਪ੍ਰੋਸੇਸ ਸੋਲਿਯੂਸ਼ਨ ਇੰਡੀਆ ਪ੍ਰਾਈਵੇਟ ਲਿਮੀਟੇਡ ਨੂੰ ਦਿਵਾਇਆ 84729 ਰੁਪਏ ਦਾ ਰਿਕਾਡਰ

ਓਐਸਡੀ ਨੇ ਦਸਿਆ ਕਿ ਸੀਐਮ ਵਿੰਡੋਂ ਹਥੀਨ ਤੋਂ ਆਰਐਸ ਕਟਰ ਪੋ੍ਰਸੈਸ ਸੋਲਿਯੂਸ਼ਨ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਬਿਜਲੀ ਦਾ ਕਨੈਕਸ਼ਨ ਨੰਬਰ ਐਚਏ410033 ਦੇ ਲਈ 162722 ਰੁਪਏ ਬਿਜਲੀ ਦਫਤਰ ਹਥੀਨ ਨੂੰ ਦੋ ਵਾਰ ਜਮ੍ਹਾ ਕਰਾਏ ਸਨ, ਕਿ ਉਕਤ ਰਕਮ ਨੂੰ ਨਵੇਂ ਕਨੈਕਸ਼ਨ ਐਫ44ਐਚਟੀਐਚਟੀ0025 ਵਿਚ ਪਾਈ ਜਾਵੇ। ਉਨ੍ਹਾਂ ਨੇ ਦਸਿਆ ਕਿ 27.09.20 ਨੂੰ ਟਿਕਟ ਨੰਬਰ 2021/034421 ਸ਼ਿਕਾਇਤ ਰਾਹੀਂ ਸੀਐਮ ਵਿੰਡੋਂ ‘ਤੇ ਅਪਲੋਡ ਕੀਤੀ ਗਈ। ਸੀਐਮਓ ਵੱਲੋਂ ਐਕਸ਼ਨ ਲੈਣ ਦੇ ਬਾਅਦ ਡੀਐਚਬੀਵੀਐਨ ਵੱਲੋਂ ਆਪਣੀ ਰਿਪੋਰਟ ਵਿਚ ਸੂਚਿਤ ਕੀਤਾ ਗਿਆ ਕਿ ਖਪਤਕਾਰ ਦੇ ਬਿੱਲ ਦਾ ਮਾਮਲ ਰਿਫੰਡ ਦੇ ਲਈ ਸੀਬੀਓ ਦਫਤਰ ਹਿਸਾਰ ਵਿਚ ਭੈਜਿਆ ਗਿਆ ਸੀ ਅਤੇ ਉੱਥੇ ਤੋਂ ਸੂਚਨਾ ਆਈ ਕਿ ਖਪਤਕਾਰ ਦੇ ਅਗਲੇ ਬਿੱਲ ਖਾਤਾ ਨੰਬਰ 3561702000 ਵਿਚ 84729 ਰੁਪਏ ਦਾ ਰਿਫੰਡ ਕੀਤਾ ਜਾਵੇਗਾ। ਖਪਤਕਾਰ ਨੇ ਸੀਐਮਓ ਦਫਤਰ ਦੀ ਕਾਰਵਾਈ ‘ਤੇ ਲਿਖਿਤ ਵਿਚ ਆਪਣੀ ਸੰਤੁਸ਼ਟੀ ਦਿੱਤੀ ਹੈ।

ਗੁਮਸ਼ੁੁਦਾ ਵਿਅਕਤੀਆਂ ਨੂੰ ਵੀ ਆਪਣਿਆਂ ਨਾਲ ਮਿਲਵਾਉਣ ਵਿਚ ਮਦਦਗਾਰ ਹੈ ਇਹ ਵਿਵਸਥਾ

ਓਐਡੀ ਦੇ ਅਨੁਸਾਰ ਹਰਪ੍ਰੀਤ ਸਿੰਘ ਨੇ ਜਿਲ੍ਹਾ ਕਰਨਾਲ ਤੋਂ ਟਿਕਟ ਨੰਬਰ 3226148 ਤੋਂ ਸੀਐਮ ਹਰਿਆਣਾ ‘ਤੇ ਟਵੀਟ ਕੀਤਾ ਸੀ ਕਿ ਇਕ ਵਿਅਕਤੀ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ‘ਤੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਹੈ। ਉਸ ਦੇ ਆਧਾਰ ਕਾਰਡ ਦੀ ਫੋਟੋ ਖਿੱਚ ਕੇ ਪੋਸਟ ਕਰ ਦਿੱਤੀ ਗਈ। ਉਨ੍ਹਾਂ ਨੇ ਦਸਿਆ ਕਿ ਸੀਐਮਓ ਐਕਸ਼ਨ ਦੇ ਬਾਅਦ ਕੀਤੀ ਗਈ ਹਰਿਆਂਣਾ ਪੁਲਿਸ ਦੀ ਕਾਰਵਾਈ ਦੇ ਫਲਸਰੂਪ ਗੁਰਨਾਮ ਸਿੰਘ ਦੇ ਘਰ ਦਾ ਪਤਾ ਚਲਿਆ। ਹਰਪ੍ਰੀਤ ਸਿੰਘ ਨੇ ਆਪਣੇ ਰੀ-ਟਵੀਟ ਵਿਚ ਕਿਹਾ ਕਿ ਤੁਹਾਨੂੰ ਸੂਚਿਤ ਕਰ ਰਿਹਾ ਹਾਂ ਕਿ ਬਜੁਰਗ ਦੇ ਘਰ ਦਾ ਪਤਾ ਚਲ ਗਿਆ ਹੈ, ਜਲਦੀ ਹੀ ਇੰਨਾਂ ਨੁੰ ਇੰਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਥਾਨਾ ਪ੍ਰਭਾਵੀ ਨਿਸਿੰਗ ਦੇ ਸਹਿਯੋਗ ਨਾਲ ਇਹ ਕਾਰਜ ਸੰਭਵ ਹੋ ਪਾਇਆ ਹੈ।

Leave a Reply

Your email address will not be published. Required fields are marked *