ਪੰਜਾਬ

ਕਾਂਗਰਸ ਦੀਆ ਸਰਕਾਰਾਂ ਨੇ ਹਮੇਸ਼ਾ ਉਦਯੋਗਪਤੀਆਂ ਨੂੰ ਲਾਰੇ ਹੀ ਲਗਾਏ – ਰਾਜੂ ਖੰਨਾ।

ਗੱਠਜੋੜ ਦੇ ਉਮੀਦਵਾਰ ਰਾਜੂ ਖੰਨਾ ਨੇ ਮੰਡੀਗੌਬਿੰਦਗੜ ਸ਼ਹਿਰ ਦੇ ਬਜ਼ਾਰਾਂ ਵਿੱਚ ਦੁਕਾਨਾਂ ਤੇ ਜਾਕੇ ਦਿਵਾਲੀ ਦੀਆਂ ਦਿੱਤੀਆਂ ਵਧਾਈਆਂ।

ਚੋਣ ਮੈਨੀਫੈਸਟੋ ਦੇ ਪ੍ਰੋਗਰਾਮਾਂ ਤੋਂ ਮੰਡੀਗੌਬਿੰਦਗੜ ਦੇ ਵਪਾਰੀਆਂ ਨੂੰ ਕਰਵਾਇਆ ਜਾਣੁ।

ਮੰਡੀਗੌਬਿੰਦਗੜ , 29 ਅਕਤੂਬਰ,(ਮਧੂਸਾਰ ਬਿਊਰੋ) ਜਦੋਂ ਵੀ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣੀ ਉਦੋਂ ਹੀ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਵਾਅਦੇ ਤਾ ਕੀਤੇ ਪਰ ਪੂਰੇ ਨਾ ਕਰਕੇ ਕੇ ਲਾਰੇ ਲਗਾ ਕਿ ਧੋਖਾ ਕੀਤਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਸ਼ਹਿਰ ਦੇ ਬਜਾਰਾਂ ਵਿੱਚ ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨੂੰ ਜਾਕੇ ਜਿੱਥੇ ਦਿਵਾਲੀ ਤੇ ਬੰਦੀਛੋੜ ਦੇ ਕਾਰਡ ਦੈ ਕੇ ਵਧਾਈਆਂ ਦਿੱਤੀਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਚੋਣ ਮੈਨੀਫੈਸਟੋ ਵਿੱਚ ਊਲੀਕੇ 13 ਨੁਕਾਤੀ ਪੋ੍ਰਗਰਾਮਾਂ ਦੇ ਪੈਫਲੇਟ ਵੰਡ ਕੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਲੋਕ ਹਿਤੈਸ਼ੀ ਪ੍ਰੋਗਰਾਮਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਤੇ ਰਾਜੂ ਖੰਨਾ ਨਾਲ ਮੰਡੀਗੌਬਿੰਦਗੜ ਸ਼ਹਿਰ ਦੀ ਸਮੁੱਚੀ ਅਕਾਲੀ ਬਸਪਾ ਗੱਠਜੋੜ ਦੀ ਸੀਨੀ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਮੌਜੂਦ ਰਹੀ। ਮੰਡੀਗੌਬਿੰਦਗੜ ਸ਼ਹਿਰ ਦੇ ਇਸ ਦੌਰੇ ਸਮੇਂ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਰਾਜੂ ਖੰਨਾ ਪ੍ਰਤੀ ਉਤਸ਼ਾਹ ਦਿਖਾਉਂਦੇ ਹੋਏ ਬਜ਼ਾਰਾਂ ਵਿੱਚ ਥਾ ਥਾ ਤੇ ਭਰਵਾਂ ਸਵਾਗਤ ਕਰਦੇ ਹੋਏ ਵਿਸ਼ੇਸ਼ ਤੌਰ ਤੇ ਵੱਡੀ ਪੱਧਰ ਤੇ ਸਨਮਾਨਿਤ ਕੀਤਾ ਗਿਆ ਉੱਥੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨਾਲ ਡੱਟ ਕੇ ਖੜਨ ਦਾ ਭਰੋਸਾ ਵੀ ਦਿੱਤਾ।

ਰਾਜੂ ਖੰਨਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਉਹਨਾਂ ਵੱਲੋਂ ਮੰਡੀਗੌਬਿੰਦਗੜ ਸ਼ਹਿਰ ਦਾ ਦੌਰਾ ਕਰਕੇ ਉਦਯੋਗਪਤੀਆਂ , ਦੁਕਾਨਦਾਰਾਂ,ਤੇ ਵਪਾਰੀਆਂ ਦੀਆਂ ਸਮੱਸਿਆਵਾਂ ਤੋਂ ਜਿੱਥੇ ਜਾਣੁ ਹੋਇਆ ਗਿਆ ਹੈ ਉੱਥੇ ਦਿਵਾਲੀ, ਬੰਦੀਛੋੜ ਅਤੇ ਵਿਸ਼ਕਰਮਾ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜੋ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ 2022 ਵਿੱਚ ਸਰਕਾਰ ਬਣਦੇ ਹੀ ਜੋ 13 ਨੁਕਾਤੀ ਪ੍ਰੋਗਰਾਮ ਲਾਗੁ ਕਰਨੇ ਹਨ, ਉਹਨਾਂ ਦੇ ਪੈਫਲੇਟ ਉਦਯੋਗਪਤੀਆਂ,ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਦੇਕੇ ਵਿਸਥਾਰ ਵਿੱਚ ਜਾਣੂ ਵੀ ਕਰਵਾਇਆ ਗਿਆ ਹੈ। ਰਾਜੂ ਖੰਨਾ ਨੇ ਕਿਹਾ ਕਿ ਜਿੱਥੇ ਉਦਯੋਗਪਤੀਆਂ,ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸਹੂਲਤਾਂ ਦੇਣ ਵਿੱਚ ਕਾਂਗਰਸ ਸਰਕਾਰ ਬੂਰੀ ਤਰਾ ਫੇਲ ਹੋਈ ਹੈ ਉੱਥੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਕੂੜ ਪ੍ਰਚਾਰ ਰਾਹੀਂ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹਨਾਂ ਦੀਆ ਝੂਠੀਆ ਚਾਲਾਂ ਤੋਂ ਸਮੁੱਚਾ ਵਰਗ ਭਲੀਭਾਂਤ ਜਾਣੂ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਸਰਕਾਰ ਨੇ ਉਦਯੋਗਪਤੀਆਂ,ਵਪਾਰੀਆਂ ਅਤੇ ਦੁਕਾਨਦਾਰਾਂ ਲਈ ਯੌਗ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਹੈ।

ਜਿਸ ਵੱਲੋਂ ਹਰ ਵਰਗ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ ਹੈ। ਤੇ 2022 ਵਿੱਚ ਸਰਕਾਰ ਬਣਦੇ ਹੀ ਮੰਡੀਗੌਬਿੰਦਗੜ ਦੇ ਉਦਯੋਗਪਤੀਆਂ, ਦੁਕਾਨਦਾਰਾਂ ਅਤੇ ਵਪਾਰੀਆਂ ਦੀ ਹਰ ਸਮੱਸਿਆ ਨੂੰ ਹੱਲ ਕਰਦੇ ਹੋਏ ਹਰ ਸਹੂਲਤ ਤੁਰੰਤ ਦਿੱਤੀ ਜਾਵੇਗੀ। ਅੱਜ ਦੇ ਮੰਡੀਗੌਬਿੰਦਗੜ ਸ਼ਹਿਰ ਦੇ ਦੌਰੇ ਸਮੇਂ ਸ਼ਹਿਰ ਦੇ ਉਦਯੋਗਪਤੀਆਂ,ਦੁਕਾਨਦਾਰਾਂ ਅਤੇ ਵਪਾਰੀਆਂ ਵਿੱਚ ਰਾਜੂ ਖੰਨਾ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਉੇਹਨਾਂ ਨਾਲ , ਲੋਕ ਸਭਾ ਇੰਚਾਰਜ ਬਸਪਾ ਕੁਲਵੰਤ ਸਿੰਘ ਮਹਿਤੋ,ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ,ਸਟੀਲ ਚੈਬਰ ਦੇ ਚੇਅਰਮੈਨ ਭਾਰਤ ਭੂਸ਼ਨ ਟੋਨੀ,ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਬਹਾਦਰ ਸਿੰਘ ਹੈਬਤਪੁਰ, ਜਥੇਦਾਰ ਜਰਨੈਲ ਸਿੰਘ ਮਾਜਰੀ, ਟਰਾਂਸਪੋਰਟ ਵਿੰਗ ਦੇ ਮੀਤ ਪ੍ਰਧਾਨ ਪ੍ਰਿਸ ਛਤਵਾਲ, ਯੂਥ ਪ੍ਰਧਾਨ ਕਮਲ ਵੜੈਚ, ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ, ਬਸਪਾ ਆਗੂ ਰਾਜਿੰਦਰ ਸਿੰਘ ਜਰਗੜੀ, ਯੂਥ ਆਗੂ ਰਾਮੇਸ਼ ਮੰਡੀ,ਅਮਰੇਸ ਕੁਮਾਰ, ਰਣਬੀਰ ਸਿੰਘ, ਸੁਰਿੰਦਰਪਾਲ ਸਿੰਘ ਭਾਟੀਆ, ਸਿਮਰਨਦੀਪ ਸਿੰਘ ਛਿੰਨੂ, ਦਲਜੀਤ ਸਿੰਘ,ਅਨੀਸ ਗੋਇਲ, ਕਰਨਵੀਰ ਸਿੰਘ, ਹਰਮੀਤ ਸਿੰਘ ਮੰਡੀ, ਅਸ਼ੀਸ਼ ਕੋਛੜ, ਕਰਨ ਗੁਪਤਾ, ਪ੍ਰਦੀਪ ਕੁਮਾਰ ਮੰਡੀ,ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ ਹਾਜਰ ਸਨ।

Leave a Reply

Your email address will not be published. Required fields are marked *