ਭਾਜਪਾ ਨੇਤਾ ਅਜੈ ਗੋਇਲ ਵੱਲੋ ਜਰੂਰਤਮੰਦ ਲੋਕਾਂ ਦੀ ਨਿਸ਼ਕਾਮ ਸੇਵਾ ਦਾ ਕੰਮ ਨਿਰੰਤਰ ਜਾਰੀ
ਪਟਿਆਲਾ, 9 ਨਵੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਾਨਵ ਸੇਵਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਭਾਜਪਾ ਨੇਤਾ ਸ਼੍ਰੀ ਅਜੈ ਗੋਇਲ ਜੀ ਵੇਲੋ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਦੇ ਜਰੂਰਤਮੰਦ ਲੋਕਾਂ ਦੇ ਮੁੱਫਤ ਅੱਖਾਂ ਦੇ ਲੈੰਜ ਪਵਾਏ ਜਾ ਰਹੇ ਹਨ ਅੱਜ ਗੋਇਲ ਵੱਲੋ ਵੱਖ ਵੱਖ ਪਿੰਡਾ ਤੋ ਬੁਲਾਏ ਮਰੀਜ਼ਾਂ ਦੇ ਰਾਜਿੰਦਰਾ ਹਸਪਤਾਲ ਵਿੱਚ ਮੁੱਫਤ ਅੱਖਾਂ ਦੇ ਲੈੰਜ ਪਵਾਏ ਗਏ ਇਸ ਮੋਕੇ ਗੋਇਲ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਕੋਈ ਵੀ ਜਰੂਰਤਮੰਦ ਵਿਅਕਤੀ ਮੁੱਫਤ ਲੈੰਜ ਪਵਾਉਣ ਲਈ ਉਨਾ ਨਾਲ ਸੰਪਰਕ ਕਰ ਸਕਦਾ ਹੈ ਚਾਹੇ ਕਿਸੀ ਵੀ ਵਰਗ ਦਾ ਹੋਵੇ ਤੇ ਉਸ ਮਰੀਜ਼ ਨੂੰ ਕਿਸੀ ਵੀ ਸਰਕਾਰੀ ਕਾਰਡ ਜਾ ਜਾਤੀ ਪ੍ਰਮਾਣ ਲਿਆਉਣ ਦੀ ਜ਼ਰੂਰਤ ਨਹੀਂ ਹੈ ਪਿਛਲੇ ਕਈ ਦਿਨਾਂ ਵਿੱਚ ਗੋਇਲ ਨੇ ਰਾਜਿੰਦਰਾ ਹਸਪਤਾਲ ਵਿੱਚ ਰਾਜਕੁਮਾਰ ਪਿੰਡ ਬੱਲਾ,ਰੁਲ਼ਦਾ ਸਿੰਘ ਪਿੰਡ ਕਰਾਲੀ.ਗੁਰਦੀਪ ਸਿੰਘ ਸਰਹੱਦ ਰੋਡ ਪਟਿਆਲ਼ਾ ,ਪਿੰਕੀ ਦੇਵੀ ਪਿੱਡ ਧਾਮੋਮਾਜਰਾ,ਬਲਦੇਵ ਸਿੰਘ ਹੋਸ਼ਿਆਰਪੂਰ,ਬਲਵਿੰਦਰ ਸਿੰਘ ਪਿੰਡ ਸਨੋਰ ਤੇ ਹੋਰ ਸੋ ਦੇ ਕਰੀਬ ਲੋਕਾਂ ਦੋ ਮੁੱਫਤ ਲੈੰਜ ਪਵਾਏ ਅਜੈ ਗੋਇਲ ਵੱਲੋ ਇਸ ਨੇਕ ਕੰਮ ਲਈ ਆਈ ਡਿਪਾਰਟਮੈਂਟ ਦੀ ਡਾਕਟਰ ਕਮਲਇੰਦਰ ਕੋਰ ਤੇ ਉਸਦੀ ਟੀਮ ਦੀ ਸ਼ਲਾੰਘਾ ਕਰਦੇ ਹੋਏ ਇਨਾ ਦਾ ਧੰਨਵਾਦ ਕੀਤਾ

