ਮਹਿੰਗਾਈ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਮਹਿੰਗਾਈ ਨੂੰ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕੇ ਚੰਨੀ ਸਰਕਾਰ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਸੂਬੇ ਅੰਦਰ ਲਗਾਤਾਰ ਵੱਧ ਰਹੀ ਮਹਿੰਗਾਈ ਆਪਣੇ ਪੈਰ ਪਸਾਰ ਦੀ ਜਾ ਰਹੀ ਹੈ, ਜਿਹੜੀ ਕਿ ਗਰੀਬ ਤੇ ਆਮ ਲੋਕਾਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਸ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਰੋਜਾਨਾ ਖਾਣ ਪੀਣ ਦੇ ਰਾਸ਼ਨ ਸਮੱਗਰੀ ਦੀਆਂ ਕੀਮਤਾਂ *ਚ ਲਗਾਤਾਰ ਵਾਧਾ ਹੋ ਰਿਹਾ ਹੈ ਕਈ ਖਾਣ ਪੀਣ ਵਾਲੀਆਂ ਵਸਤੂਆਂ ਤਾਂ ਦੁਗਣੇ ਤਿੰਗਣੇ ਰੇਟਾਂ *ਚੋਂ ਮਹਿੰਗੀਆਂ ਹੋ ਗਈਆਂ ਹਨ। ਇਸ ਕਰਕੇ ਲੋਕਾਂ ਦਾ ਸਰਕਾਰ ਖਿਲਾਫ ਰੋਸ ਵੱਧਦਾ ਹੀ ਜਾ ਰਿਹਾ ਹੈ।
ਬਿਮਾਰੀ ਕਰਕੇ ਲੋਕ ਪਹਿਲਾਂ ਹੀ ਬਰਬਾਦ ਹੋ ਚੁੱਕੇ ਹਨ। ਬੇਰੁਜਗਾਰੀ ਕਾਰਨ ਕਈ ਪਰਿਵਾਰ ਆਪਣੀ ਰੋਜੀ ਰੋਟੀ ਗੁਆ ਚੁੱਕੇ ਹਨ, ਆਮ ਲੋਕ ਤੇ ਗਰੀਬ ਵਰਗ ਉੱਨਤੀ ਕਰਨ ਦੀ ਥਾਂ ਪਿਛੜਦਾ ਜਾ ਰਿਹਾ ਹੈ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਅੱਜ ਸਰੋਂ ਦਾ ਤੇਲ, ਰਿਫਾਇੰਡ ਤੇਲ, ਘਿਓ, ਚਾਹਪੱਤੀ, ਚੀਨੀ, ਦਾਲਾਂ, ਚਾਵਲ, ਸਬਜੀਆਂ ਆਦਿ ਦੀਆਂ ਕੀਮਤਾਂ *ਚ ਹੋਏ ਵਾਧੇ ਕਾਰਨ ਖਾਣ ਪੀਣ ਦੀ ਸਮੱਗਰੀ ਆਮ ਲੋਕਾਂ ਤੇ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਜਿਹੜਾ ਸਰੋਂ ਦਾ ਤੇਲ ਕੁੱਝ ਸਮੇਂ ਪਹਿਲਾਂ 100 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ ਹੁਣ ਊਹ ਵੱਧ ਕੇ 200 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਤੇਲਾਂ, ਘਿਓ, ਰਿਫਾਇੰਡ ਤੇਲ, ਚਾਹਪੱਤੀ, ਚੀਨੀ, ਚਾਵਲ, ਦਾਲਾਂ, ਸਬਜੀਆਂ ਦਾ ਵੀ ਇਹੋ ਹਾਲ ਹੈ।
ਕਰਿਆਨੇ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਆਮ ਲੋਕਾਂ ਦੇ ਚੁਹਲੇ ਠੰਡੇ ਕਰਨ ਲੱਗੀ ਹੋਈ ਹੈ। ਮਹਿੰਗਾਈ ਨੇ ਮਜਦੂਰੀ ਕਰਨ ਵਾਲੇ ਪਰਿਵਾਰਾਂ ਦੇ ਹਾਲਤ ਕਾਫੀ ਖਰਾਬ ਕਰ ਦਿੱਤੇ ਹਨ ਗਰੀਬ ਅਤੇ ਆਮ ਲੋਕ ਹਰ ਤਰਫ ਤੋਂ ਸਮੱਸਿਆ ਨਾਲ ਘਿਰ ਗਏ ਹਨ ਇਨ੍ਹਾਂ ਨੂੰ ਮਹਿੰਗਾਈ ਤੇ ਬੇਰੁਜਗਾਰੀ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇਹ ਪਰਿਵਾਰ ਬੇ ਹੱਦ ਦੁੱਖੀ ਦਿਖਾਈ ਦੇ ਰਹੇ ਹਨ। ਮਹਿੰਗਾਈ ਨੂੰ ਕਾਬੂ ਪਾਉਣ ਲਈ ਚੰਨੀ ਸਰਕਾਰ ਨੂੰ ਤੁਰੰਤ ਸਖਤ ਕਦਮ ਚੁੱਕੇ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਪਹਿਲ ਦੇ ਆਧਾਰ ਤੇ ਕਰੇ ਇਸ ਮੌਕੇ ਪ੍ਰਭਜੋਤ ਸਿੰਘ, ਸੰਦੀਪ ਸਿੰਘ, ਵਿੱਕੀ ਸਿੰਘ, ਮੰਗਤ ਰਾਮ, ਹੁਕਮ ਚੰਦ, ਨਰੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਰਾਜਪਤ, ਜਸਪਾਲ, ਸੰਤੋਸ਼ ਸਿੰਘ, ਮਾਨ ਸਿੰਘ, ਰਵੀ ਕੁਮਾਰ, ਹੈਪੀ ਸਿੰਘ, ਵਿਜੇ ਕੁਮਾਰ, ਸੁਖਦੇਵ ਸਿੰਘ, ਰੀਪੀ, ਸਰਵਨ ਕੁਮਾਰ, ਸੰਜੇ ਕੁਮਾਰ, ਗਜਨ ਕੁਮਾਰ ਆਦਿ ਹਾਜਰ ਸਨ।

