ਪੰਜਾਬ

ਨੌਜ਼ਵਾਨੀ ਨੂੰ ਸਮਾਜਿਕ ਬੁਰਾਈਆਂ ਤੋ ਲਾਂਭੇ ਕਰਨ ਲਈ ਖੇਡਾ ਨਾਲ ਜੋੜਨਾ ਜਰੂਰੀ:– ਰਾਜੂ ਖੰਨਾ,ਡਾ ਖੇੜਾ।

ਏਕਤਾ ਕਲੱਬ ਨੇ ਕਰਵਾਈ ਐਥਲੈਟਿਕਸ ਮੀਟ,ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਪੁੱਜੇ।

ਮੰਡੀਗੌਬਿੰਦਗੜ, 21 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਏਕਤਾ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਤੂਰਾ (ਪੰਜਾਬ)ਵੱਲੋਂ ਮਨੁੱਖੀ ਅਧਿਕਾਰ ਮੰਚ ਦੇ ਸਹਿਯੋਗ ਨਾਲ ਐਥਲੈਟਿਕਸ ਮੀਟ ਨਹਿਰੂ ਕਾਲਜ ਜਲਾਲਪੁਰ ਵਿਖੇ ਕਰਵਾਈ ਗਈ। ਜਿਸ ਵਿੱਚ ਲੜਕੇ ਤੇ ਲੜਕੀਆਂ ਨੇ ਵੱਡੀ ਪੱਧਰ ਤੇ ਭਾਗ ਲਿਆ। ਇਸ ਐਥਲੈਟਿਕਸ ਮੀਟ ਵਿੱਚ ਜਿਥੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋ ਲਾਂਭੇ ਕਰਨ ਲਈ ਨੌਜ਼ਵਾਨੀ ਨੂੰ ਖੇਡਾਂ ਵੱਲੋਂ ਪ੍ਰੇਰਿਤ ਕਰਨ ਚਾਹੀਦਾ ਹੈ। ਤਾ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਰਾਜੂ ਖੰਨਾ ਨੇ ਏਕਤਾ ਯੂਥ ਸਪੋਰਟਸ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਕਲੱਬ ਵੱਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ ਜੋ ਕਾਰਜ ਕੀਤੇ ਜਾ ਰਹੇ ਹਨ ਉਹ ਕਾਬਲੇ ਤਾਰੀਫ਼ ਹਨ। ਜੋ ਲੋਕਾਂ ਵਿੱਚ ਜਾਗਰੂਕਤਾ ਦਾ ਕੰਮ ਕੰਮ ਕਰ ਰਹੇ ਹਨ।

ਇਸ ਮੌਕੇ ਤੇ ਕਲੱਬ ਦੇ ਸਰਪ੍ਰਸਤ ਕੁਲਵੰਤ ਸਿੰਘ ਲੁਹਾਰਮਾਜਰਾ ਨੇ ਜਿਥੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਡਾ ਜਸਵੰਤ ਸਿੰਘ ਖੇੜਾ ਨੂੰ ਜੀ ਆਇਆਂ ਨੂੰ ਆਖਦੇ ਹੋਏ ਕਲੱਬ ਦੇ ਸਮਾਜ ਪ੍ਰਤੀ ਕੰਮਾਂ ਦੀ ਵਿਸਥਾਰ ਰਿਪੋਰਟ ਪੜੀ। ਉਂਥੇ ਕਲੱਬ ਪ੍ਰਧਾਨ ਰਾਜਵੰਤ ਸਿੰਘ ਦੀ ਅਗਵਾਈ ਵਿੱਚ ਸਮੁੱਚੇ ਕਲੱਬ ਮੈਂਬਰਾਂ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਡਾ ਜਸਵੰਤ ਸਿੰਘ ਖੇੜਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਅੱਜ ਦੀ ਇਸ ਐਥਲੈਟਿਕਸ ਮੀਟ ਵਿੱਚ 200,400,800 ਤੇ 1600 ਮੀਟਰ ਦੌੜ ਮੁਕਾਬਲੇ ਕਰਵਾਏ ਗਏ। ਲੜਕੇ ਦੇ ਹੋਏ ਮੁਕਾਬਲਿਆਂ ਵਿੱਚ ਰੋਹਿਤ ਕੰਬੋਜ, ਗੁਰਪ੍ਰੀਤ ਸਿੰਘ ਤੇ ਅੰਸਿਤ ਤੋਮਰ ਜੇਤੂ ਰਹੇ। ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਰਿੱਤੂ ਬਾਲਾ,ਲਛਮੀ ਦੇਵੀ ਤੇ ਰਾਜਦੀਪ ਕੌਰ ਜੇਤੂ ਰਹੀਆਂ।

ਜਿਹਨਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰੁਘਬੀਰ ਸਿੰਘ ਬਡਲਾ, ਜ਼ਿਲ੍ਹਾ ਪ੍ਰਧਾਨ ਕਲੱਬ ਹਰਭਜਨ ਸਿੰਘ,ਮੈਡਮ ਸੁਖਵਿੰਦਰ ਕੌਰ,ਹਰਭਜਨ ਸਿੰਘ ਦੁੱਲਵਾ, ਇੰਦਰਜੀਤ ਕੌਰ, ਗੁਰਦੀਪ ਸਿੰਘ ਵਿੱਕੀ,ਪੂਜਾਂ ਰਾਣੀ, ਹਰਮਨ ਸਿੰਘ ਫੌਜੀ,ਦਰਬਾਰਾ ਸਿੰਘ ਲੱਲੋ, ਕਿਰਨਦੀਪ ਕੌਰ, ਰਣਜੀਤ ਸਿੰਘ ਸਲਾਣੀ, ਸਤਨਾਮ ਸਿੰਘ,ਅੰਗਰੇਜ ਸਿੰਘ, ਪ੍ਰਕਾਸ਼ ਸਿੰਘ, ਸੁਤੰਤਰਦੀਪ ਸਿੰਘ,ਡਾ ਅਮਿਤ ਸੰਦਲ,ਦਰਸਨ ਸਿੰਘ ਬੱਬੀ, ਇੰਦਰਜੀਤ ਸਿੰਘ, ਜਤਿੰਦਰ ਸਿੰਘ,ਨਿਰਭੈ ਸਿੰਘ,ਸਮਸੇਰ ਸਿੰਘ,ਹੈਪੀ ਸਿਂਘ, ਸੁਖਦੇਵ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਤੇ ਖਿਡਾਰੀ ਹਾਜ਼ਰ ਸਨ।

Leave a Reply

Your email address will not be published. Required fields are marked *