ਪੰਜਾਬਪਟਿਆਲਾ

ਵਣ ਕਾਮਿਆਂ ਦੇ ਭਵਿੱਖ ਬਾਰੇ। ਜੰਗਲਾਤ ਵਕਰਕਰਜ ਯੂਨੀਅਨ ਪੰਜਾਬ ਕਰੇਗੀ 23ਨਵੰਬਰ ਮੰਤਰੀ ਪ੍ਰਸਿਦ ਚੋਣ ਕਮੇਟੀ ਨਾਲ਼ ਮੀਟਿੰਗ

ਪਟਿਆਲਾ, 21 ਨਵੰਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਜੋ ਕਮੇਟੀ ਕੱਚੇ ਕਾਮਿਆਂ ਨੂੰ ਸਰਕਾਰੀ ਵਿਭਾਗਾਂ ਦੇ ਵਿੱਚ ਪੋਲਿਸੀ ਬਣਾ ਕੇ ਸਮਾ ਸੀਮਾ ਤੈਅ ਕਰਕੇ ਉਹਨਾਂ ਨੂੰ ਰੈਗੂਲਰ ਸੇਵਾਵਾਂ ਪ੍ਰਦਾਨ ਸੰਬੰਧੀ ਗਠਿਤ ਕੀਤੀ ਗਈ ਸੀ। ਜਿਸ ਦੇ ਪਹਿਲਾਂ ਚੈਅਰਮੈਨ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਪੰਜਾਬ ਸੀ।ਜੋ ਹੁਣ ਪਿਛਲੇ ਦਿਨੀਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਐ ਡੈਲੀਵਿਜ ਵਰਕਰਾਂ ਦੇ ਭਵਿੱਖ ਬਾਰੇ ਫੈਸਲਾ ਕਰਨ ਸੰਬੰਧੀ ਜਿਸ ਦੇ ਚੇਅਰਮੈਨ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ, ਪੰਚਾਇਤ ਮੰਤਰੀ ਪੰਜਾਬ, ਸਿਖਿਆ ਮੰਤਰੀ ਪੰਜਾਬ, ਅਤੇ ਉਪ ਮੁੱਖ ਮੰਤਰੀ ਪੰਜਾਬ।ਦੀ ਅਗਵਾਈ ਹੇਠ ਗਠਿਤ ਕੀਤੀ ਗਈ ਹੈ। ਜੱਥੇਬੰਦੀ ਦੇ ਆਗੂ ਵੀਰਪਾਲ ਸਿੰਘ ਲੂੰਬਾ ਨੇ ਕਿਹਾ ਕਿ ਪਹਿਲਾਂ ਵਾਲੀ ਕਮੇਟੀ ਤਾਂ ਕੋਈ ਸਿੱਟਾ ਨਹੀਂ ਕੱਢ ਸਕੀ ਕੱਚੇ ਵਰਕਰਾਂ ਤੇ ਆਉਟਸੋਰਸ ਤੇ ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰਦੇ ਕਾਮਿਆਂ ਲਈ ਹੁਣ ਜੋ ਮੁੱਖ ਮੰਤਰੀ ਸ੍ਰ: ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਹੇਠ ਸੂਬਾ ਭਰ ਦੇ ਮੁਲਾਜ਼ਮਾਂ ਪ੍ਰਤੀ ਤੇ ਕੱਚੇ ਕਾਮਿਆਂ ਨੂੰ ਪੱਕੇ ਰੋਜ਼ਗਾਰ ਦੇਣ ਲਈ ਕੀ ਉਪਰਲੇ ਕਰਦੀ ਹੈ।

ਬੀਤੇ ਦਿਨੀਂ ਜੰਗਲਾਤ ਵਿਭਾਗ ਦੇ ਸਮੂਹ ਤੇ ਸਮੂਚੇ ਕਾਮਿਆਂ ਵੱਲੋਂ ਸੀ,ਐਮ ਦੀ ਰਿਹਾਇਸ਼ ਮੋਰਿੰਡਾ ਦੇ ਵਿਚ ਜ਼ੋਰਦਾਰ ਪ੍ਰਦਰਸ਼ਨ ਸੂਬੇ ਦੇ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਤੇ ਜਸਵੀਰ ਸਿੰਘ ਸ਼ੀਰਾ ਤੇ ਬਲਵੀਰ ਸਿੰਘ ਮਡੌਲੀ ਤੋਂ ਇਲਾਵਾ ਹੋਰ ਸਾਥੀ ਆ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਵੱਡੀ ਗਿਣਤੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਕਿਰਤੀ ਵਰਗ ਜਮਾਤ ਨੇ ਪੈਦਲ ਮਾਰਚ ਕਰਕੇ ਮੋਰਿੰਡਾ ਸ਼ਹਿਰ ਦੇ ਵਿਚ ਫੇਰ ਮੁੱਖ ਮੰਤਰੀ ਪੰਜਾਬ ਦੀ ਕੋਠੀ ਸਥਿਤ ਧਰਨਾ ਮਾਰ ਕੇ ਪਿਟ ਸਿਆਪਾ ਕੀਤਾ। ਉਥੇ ਪ੍ਰਸ਼ਾਸਨ ਨੂੰ ਵੀ ਲਾਲ ਝੰਡੇ ਤੇ ਵੱਡੀ ਗਿਣਤੀ ਦਾ ਇਕੱਠ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ‌ਪ੍ਰਸਿਸਾਨਿਕ ਡਿਊਟੀ ਮੈਜਿਸਟਰੇਟ ਵਲੋਂ ਜੰਗਲਾਤ ਵ ਵਰਕਰਜ ਯੂਨੀਅਨ ਪੰਜਾਬ ਨੂੰ ਗੱਲਬਾਤ ਲਈ ਕੱਚੇ ਕਾਮਿਆਂ ਦੇ ਮਸਲੇ ਵਿਚਾਰਨ ਲਈ ਸਰਕਾਰ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਦਾ ਸਮਾਂ ਲਿਖਤੀ ਮਿਤੀ 23ਨਵੰਬਰ ਨੂੰਜੱਥੇਬੰਦੀ ਨੂੰ ਦਿੱਤਾ ਗਿਆ ਤਾ ਕਿਤੇ ਜੰਗਲਾਤ ਦੇ ਕਾਮੇ ਸ਼ਾਂਤ ਹੋਏ।ਇਸ ਮੋਕੇ ਤੇ ਸੂਬੇ ਭਰ ਵਿੱਚੋ ਆਏਂ ਕੲੀ ਬੁਲਾਰਿਆਂ ਸਰਕਾਰ ਨੂੰ ਸਾਫ ਸ਼ਬਦਾਂ ਦੇ ਵਿਚ ਚਿਤਾਵਨੀ ਦਿੱਤੀ ਕਿ ਅਗਰ ਜੰਗਲਾਤ ਵਿਭਾਗ ਦੇ ਵਿੱਚ ਕੰਮ ਕਰਦੇ ਵਰਕਰਾਂ ਨੂੰ ਇਨਸਾਫ ਨਾ ਦਿਤਾ ਗਿਆ ਤਾਂ ਅਸੀਂ ਟਿੱਕੇ ਨਹੀਂ ਬੈਠਾਂਗੇ ਜਿਸ ਦੇ ਖਿਮਾਅਜੇ ਭੁਗਤਣ ਲਈ ਸਰਕਾਰ ਦੇ ਨੁਮਾਇੰਦੇ ਤਿਆਰ ਰਹਿਣ। ਜਾਰੀ ਕਰਤਾ ਬਲਵੀਰ ਸਿੰਘ ਮਡੌਲੀ

Leave a Reply

Your email address will not be published. Required fields are marked *