ਪਟਿਆਲਾ

ਲਾਇਨਜ਼ ਇੰਟਰਨੈਸ਼ਨਲ ਨੇ ਹੜ੍ਹ ਪੀੜਤਾਂ ਲਈ ਲਗਾਇਆ ਮੇਗਾ ਮੈਡੀਕਲ ਚੈਕਅੱਪ ਕੈਂਪ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਲਾਇਨਜ਼ ਇੰਟਰਨੈਸ਼ਨਲ ਦੇ ਪਟਿਆਲਾ ਲਾਇਨਜ਼ ਕਲੱਬਾਂ ਵੱਲੋਂ ਅਗਰਵਾਲ ਸਮਾਜ ਸਭਾ ਪਟਿਆਲਾ ਦੇ ਸਹਿਯੋਗ ਨਾਲ ਐੋਸ ਐਮ ਇੰਟਰਨੈਸ਼ਨਲ ਪਬਲਿਕ ਸਕੂਲ ਗੋਵਿੰਦ ਬਾਗ ਪਟਿਆਲਾ ਵਿਖੇ ਹੜ੍ਹ ਪੀੜਤਾਂ ਦੀ ਮਦਦ ਲਈ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਅਕਸ਼ੈ ਗੋਪਾਲ ਨਵਯੁੱਗ ਅਤੇ ਮਹਿਮਾਨ ਸੌਰਭ ਜੈਨ ਜੀ ਨੇ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਵਿੱਚ ਬੱਚਿਆਂ ਦੇ ਡਾਕਟਰ ਕੇ.ਜੀ ਗੋਇਲ, ਚਮੜੀ ਰੋਗਾਂ ਦੇ ਡਾਕਟਰ ਰੰਜੂ ਵਿੱਜ, ਅੱਖਾਂ ਦੇ ਡਾਕਟਰ ਨਿਧੀ ਬਾਂਸਲ, ਦੰਦਾਂ ਦੇ ਡਾਕਟਰ ਈਸ਼ਾਨ ਅਤੇ ਪੂਜਨ ਸਿੰਗਲਾ ਨੇ 180 ਤੋਂ ਵੱਧ ਮਰੀਜ਼ਾਂ ਦਾ ਮੈਡੀਕਲ ਚੈਕਅੱਪ ਕੀਤਾ। ਲਾਇਨਜ਼ ਇੰਟਰਨੈਸ਼ਨਲ ਦੇ ਸੋਹਿੰਦਰ ਕਾਂਸਲ ਨੇ ਦੱਸਿਆ ਕਿ ਇਸ ਮੌਕੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਅਗਰਵਾਲ ਸਮਾਜ ਸਭਾ ਪਟਿਆਲਾ ਦੇ ਪ੍ਰਧਾਨ ਪਵਨ ਕੁਮਾਰ ਗੋਇਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਮੌਕੇ ਲਾਇਨ ਵਾਈ ਪੀ ਸੂਦ, ਕੇ ਕੇ ਬਾਂਸਲ, ਆਰ ਐਸ ਬੇਦੀ, ਐਸ ਕੇ ਕੋਚੜ, ਜ਼ੈਡ ਸੀ ਹਰਿੰਦਰ ਬੋਪਾਰਾਏ, ਜ਼ੈਡ ਸੀ ਅਮਿਤ ਸ਼ਰਮਾ, ਅਨਿਲ ਜੈਨ, ਇੰਜਨੀਅਰ ਨਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਲਾਇਨ ਵਾਈ ਪੀ ਸੂਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਐਲਰਜੀ, ਚਮੜੀ ਦੀ ਐਲਰਜੀ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਵੱਡੀ ਗਿਣਤੀ ਵਿੱਚ ਮਰੀਜ਼ ਆਏ। ਮਰੀਜਾਂ ਨੂੰ ਬਿਸਕੁਟ ਅਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਡਾ.ਕੇ.ਜੀ.ਗੋਇਲ ਨੇ ਅੱਖਾਂ ਦੀ ਐਲਰਜੀ ਬਾਰੇ, ਡਾ: ਰੰਜੂ ਵਿੱਜ ਨੇ ਚਮੜੀ ਦੀ ਐਲਰਜੀ ਬਾਰੇ ਅਤੇ ਡਾ: ਈਸ਼ਾਨ ਸਿੰਗਲਾ ਨੇ ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਦੰਦਾਂ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ । ਰਾਕੇਸ਼ ਠਾਕੁਰ ਰਾਸ਼ਟਰੀ ਜਯੋਤੀ ਕਲਾ ਮੰਚ, ਚਮਨ ਲਾਲ ਸਿੰਗਲਾ, ਮੋਤੀ ਲਾਲ ਮਿੱਤਲ, ਸੰਜੀਵ ਵਰਮਾ, ਹਰਮੇਸ਼ ਸਿੰਗਲਾ, ਸੁਰੇਸ਼ ਕੁਮਾਰ ਗਰਗ, ਜਗਦੀਸ਼ ਗੁਪਤਾ, ਵਾਈ.ਕੇ ਸਿੰਗਲਾ, ਸੁਭਾਸ਼ ਬਹਿਲ, ਰਾਜਕੁਮਾਰ ਤਾਇਲ, ਗਗਨ ਗੋਇਲ, ਧਰਿੰਦਰ ਮਿੱਤਲ, ਐਚ.ਐਸ.ਰੇਖੀ, ਮੁਕੇਸ਼ ਸਿੰਗਲਾ ਗੋਇਲ ਐਸ.ਕੇ., ਆਰ.ਕੇ.ਮਹਿਤਾ ਅਤੇ ਹੋਰ ਬਹੁਤ ਸਾਰੇ ਲਾਇਨ ਮੈਂਬਰਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਲਾਇਨ ਸੋਹਿੰਦਰ ਕਾਂਸਲ ਨੇ ਸਕੂਲ ਦੇ ਡਾਇਰੈਕਟਰ ਗੌਰਵ ਪ੍ਰਤਾਪ ਸਿੰਘ ਆਹਲੂਵਾਲੀਆ ਅਤੇ ਪ੍ਰਿੰਸੀਪਲ ਜਸਵਿੰਦਰ ਕੌਰ ਆਹਲੂਵਾਲੀਆ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰੋਜੈਕਟ ਇੰਚਾਰਜ ਲਾਇਨ ਆਰ.ਐਸ.ਬੇਦੀ ਅਤੇ ਐਸ.ਕੇ.ਕੋਛੜ ਨੇ ਦੱਸਿਆ ਕਿ ਕੈਂਪ ਵਿੱਚ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ, ਲਾਇਨਜ਼ ਕਲੱਬ ਪਟਿਆਲਾ ਫੋਰਟ, ਲਾਇਨਜ਼ ਕਲੱਬ ਪਟਿਆਲਾ ਵਿਸ਼ਾਲ ਅਤੇ ਲਾਇਨਜ਼ ਕਲੱਬ ਪਟਿਆਲਾ ਕਲਾਸਿਕ ਦੇ ਲਾਇਨ ਮੈਂਬਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ।

Leave a Reply

Your email address will not be published. Required fields are marked *