ਪੰਜਾਬ

ਆਲੂਆਂ ਦੇ ਖ਼ਰਾਬੇ ਦੀ ਗਿਦਾਵਰੀ ਮੁਲਾਜਮ ਦਫ਼ਤਰ ਬੈਠ ਕਾਗਜ਼ਾਂ ਵਿੱਚ ਹੀ ਕਰਨ ਲੱਗੇ,ਗਰਾਊਡ ਉੱਤੇ ਖੇਤਾਂ ਵਿੱਚ ਗੁਦਾਵਰੀ ਲਈ ਕੋਈ ਅਧਿਕਾਰੀ ਨਹੀ ਪੁੱਜਾ :— ਰਾਜੂ ਖੰਨਾ।

ਕਿਸਾਨਾਂ ਦੀ ਸਮੱਸਿਆ ਲੈਕੇ ਕਿ ਰਾਜੂ ਖੰਨਾ ਦੀ ਅਗਵਾਈ ਵਿੱਚ ਐਸ ਡੀ ਐਮ ਅਮਲੋਹ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ।

ਐਸ ਡੀ ਐਮ ਨੇ ਤੁਰੰਤ ਤਹਿਸੀਲਦਾਰ ਨੂੰ ਬੁੱਲਾ ਕਿ ਖੇਤਾ ਵਿੱਚ ਜਾ ਕਿ ਰਿਪੋਰਟ ਕਰਨ ਦੀਆ ਦਿੱਤੀਆਂ ਹਦਾਇਤਾਂ।

ਐਸ ਡੀ ਐਮ ਨੇ ਦਿੱਤਾ ਰਾਜੂ ਖੰਨਾ ਤੇ ਵਫਦ ਨੂੰ ਆਲੂਆਂ ਦੇ ਖ਼ਰਾਬੇ ਦੀ ਸਹੀ ਰਿਪੋਰਟ ਕਰਕੇ ਸਰਕਾਰ ਨੂੰ ਭੇਜਣ ਦਾ ਭਰੋਸਾ।

ਅਮਲੋਹ, 23 ਨਵੰਬਰ (ਮਧੂਸਾਰ ਬਿਊਰੋ) ਪਿਛਲੇ ਦਿਨੀ ਭਾਰੀ ਬਰਸਾਤ ਕਾਰਨ ਹਲਕਾ ਅਮਲੋਹ ਅੰਦਰ ਆਲੂਆਂ ਦੀ ਫ਼ਸਲ ਦੇ ਵੱਡੇ ਖ਼ਰਾਬੇ ਨੂੰ ਲੈਕੇ ਜਿਥੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਗਿਰਦਾਵਰੀ ਤੇ ਮੁਆਵਜ਼ੇ ਨੂੰ ਲੈਕੇ ਕਿ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਦਫ਼ਤਰ ਦਾ ਘਿਰਾਓ ਤੇ ਧਰਨਾ ਦਿੱਤਾ ਗਿਆ ਸੀ।ਜਿਸ ਉਪਰੰਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਮੈਡਮ ਪੂਨਮਦੀਪ ਕੌਰ ਵੱਲੋਂ ਗੁਦਾਵਰੀ ਦੇ ਸਪੈਸ਼ਲ ਹੁਕਮ ਜਾਰੀ ਕਰਨ ਉਪਰੰਤ ਖੇਤੀਬਾੜੀ ਮੰਤਰੀ ਦੇ ਦਫਤਰ ਅੱਗੋਂ ਧਰਨਾ ਚੁੱਕਿਆ ਗਿਆ ਗਿਆ।ਤੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਗਿਰਦਾਵਰੀ ਹੁਕਮਾਂ ਵਿੱਚ ਇਹ ਲਿਖਿਆ ਗਿਆ ਸੀ ਕਿ 23 ਨਵੰਬਰ ਤੱਕ ਹਲਕਾ ਅਮਲੋਹ ਦੇ ਸਬੰਧਿਤ ਅਧਿਕਾਰੀਆਂ ਗਿਰਦਾਵਰੀ ਕਰਕੇ ਤੁਰੰਤ ਰਿਪੋਰਟ ਭੇਜਣ ਤਾ ਜੋ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਜਾ ਸਕੇ। ਪਰ ਹਲਕਾ ਅਮਲੋਹ ਅੰਦਰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੀਆਂ ਹਦਾਇਤਾਂ ਦੀਆ ਧੱਜੀਆਂ ਉਡਾਉਂਦੇ ਹੋਏ ਸੰਬੰਧਿਤ ਅਧਿਕਾਰੀਆਂ ਵੱਲੋਂ ਦਫ਼ਤਰਾਂ ਵਿੱਚ ਬੈਠ ਕਿ ਫੋਨਾ ਰਾਹੀ ਹੀ ਜ਼ਾਬਤਾ ਰਿਪੋਰਟ ਤਿਆਰ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿਸਾਨਾਂ ਵੱਲੋਂ ਅੱਜ ਫਿਰ ਆਲੂਆਂ ਦੇ ਖ਼ਰਾਬੇ ਸਬੰਧੀ ਹੋ ਰਹੀ ਗਲਤ ਖ਼ਾਨਾਪੂਰਤੀ ਗਿਰਦਾਵਰੀ ਸਬੰਧੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਧਿਆਂਨ ਵਿੱਚ ਮਾਮਲਾ ਲਿਆਂਦਾ ਗਿਆ। ਤਾ ਉਹਨਾਂ ਤੁਰੰਤ ਇੱਕ ਵਫ਼ਦ ਦੇ ਰੂਪ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਨਾਲ ਲੈਕੇ ਕਿ ਐਸ ਡੀ ਐਮ ਅਮਲੋਹ ਮੈਡਮ ਜੀਵਨਜੋਤ ਕੌਰ ਨਾਲ ਮੁਲਾਕਾਤ ਕਰਕੇ ਗੁਦਾਵਰੀ ਗਰਾਊਡ ਪੱਧਰ ਤੇ ਖੇਤਾ ਵਿੱਚ ਜਾ ਕਿ ਕਰਨ ਦੀ ਮੰਗ ਰੱਖੀ ਤਾ ਜੋ ਬਿਨਾਂ ਪੱਖਪਾਤ ਤੋਂ ਆਲੂਆਂ ਦੇ ਹੋਏ ਵੱਡੇ ਖਰਾਬੇ ਦਾ ਮੁਆਵਜ਼ਾ ਹਰ ਕਿਸਾਨ ਨੂੰ ਮਿਲ ਸਕੇ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵੱਲੋਂ ਸਪੈਸ਼ਲ ਗੁਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਸਨ।ਪਰ ਮਾਲ ਵਿਭਾਗ ਦਾ ਕੋਈ ਵੀ ਅਧਿਕਾਰੀ ਖੇਤਾ ਵਿੱਚ ਗੁਦਾਵਰੀ ਕਰਨ ਲਈ ਨਹੀ ਪੁੱਜਾ। ਸਗੋਂ ਦਫ਼ਤਰਾਂ ਵਿੱਚ ਬੈਠ ਕੇ ਹੀ ਰਿਪੋਰਟਾ ਤਿਆਰ ਕਰ ਰਹੇ ਹਨ।ਜਿਸ ਤੋ ਕੲੀ ਕਿਸਮ ਦੇ ਸਾਕੇ ਪੈਦਾ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਬੰਧਤ ਅਧਿਕਾਰੀਆਂ ਵੱਲੋਂ ਆਲੂਆਂ ਦੀ ਸਹੀ ਖੇਤਾ ਵਿੱਚ ਜਾ ਕੇ ਗਿਦਾਵਰੀ ਨਾ ਕੀਤੀ ਗਈ ਤਾ ਉਹ ਜਿਥੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੁੜ ਘਿਰਾਓ ਕਰਨਗੇ ਤੇ ਕਿਸਾਨਾਂ ਦੇ ਹੱਕਾ ਤੇ ਡਾਕਾ ਨਹੀ ਪੈਣ ਦਿੱਤਾ ਜਾਵੇਗਾ। ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹਾ ਪਾਰਟੀ ਹੈ ਜੋ ਕਿਸਾਨ ਹਿਤੈਸ਼ੀ ਹੋਣ ਦੇ ਨਾਲ ਨਾਲ ਕਿਸਾਨੀ ਮਸਲਿਆਂ ਨੂੰ ਲੈਕੇ ਕਿ ਪਿਛਲੇ ਲੰਮੇ ਸਮੇਂ ਤੋ ਕਿਸਾਨ ਵਿਰੋਧੀ ਸਰਕਾਰਾਂ ਦਾ ਡੱਕ ਕਿ ਮੁਕਾਬਲਾ ਕਰਦੀ ਆ ਰਹੀ ਹੈ। ਰਾਜੂ ਖੰਨਾ ਦੀ ਅਗਵਾਈ ਵਿੱਚ ਮਿਲੇ ਵਫਦ ਨੂੰ ਭਰੋਸਾ ਦਿੰਦੇ ਹੋਏ ਐਸ ਡੀ ਐਮ ਅਮਲੋਹ ਜੀਵਨਜੋਤ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਆਲੂਆਂ ਦੇ ਹੋਏ ਖਰਾਬੇ ਦੀ ਗੁਦਾਵਰੀ ਗਰਾਊਡ ਪੱਧਰ ਤੇ ਖੇਤਾਂ ਵਿੱਚ ਜਾ ਕੇ ਕਰਵਾਈ ਜਾਵੇਗੀ। ਚਾਹੇ ਨੁਕਸ਼ਾਨ 5 ਪ੍ਰਤੀਸਤ ਹੋਵੇ,ਜਾ 100 ਪ੍ਰਤੀਸ਼ਤ ਹਰ ਕਿਸਾਨ ਦੀ ਸਪੈਸ਼ਲ ਗੁਦਾਵਰੀ ਖੇਤਾ ਵਿੱਚ ਕੀਤੀ ਜਾਵੇਗੀ ਤੇ ਗੁਦਾਵਰੀ ਉਪਰੰਤ ਰਿਪੋਰਟ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਭੇਜੀ ਜਾਵੇਗੀ ਤਾ ਜੋ ਪੰਜਾਬ ਸਰਕਾਰ ਜਲਦ ਕਿਸਾਨਾਂ ਨੂੰ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਦੇ ਸਕੇ। ਉਹਨਾਂ ਵਫਦ ਦੇ ਬੈਠੇ ਹੀ ਤੁਰੰਤ ਤਹਿਸੀਲਦਾਰ ਅੰਕਿਤਾ ਅਗਰਵਾਲ ਨੂੰ ਆਪਣੇ ਦਫ਼ਤਰ ਵਿੱਚ ਬੁੱਲਾ ਕਿ ਹੁਕਮ ਜਾਰੀ ਕੀਤੇ ਕਿ ਤੁਰੰਤ ਕਿਸਾਨਾਂ ਦੇ ਖੇਤਾ ਵਿੱਚ ਜਾ ਗੁਦਾਵਰੀ ਕਰਵਾ ਰਿਪੋਰਟ ਭੇਜੀ ਜਾਵੇ। ਮਿਲੇ ਇਸ ਵਫ਼ਦ ਵਿੱਚ ਪੀ ਏ ਸੀ ਕਮੇਟੀ ਮੈਂਬਰ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਪਰਮਜੀਤ ਸਿੰਘ ਖਨਿਆਣ,ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕਿਸਾਨ ਆਗੂ ਸ਼ਰਧਾ ਸਿੰਘ ਛੰਨਾ,ਜਥੇਦਾਰ ਹਰਬੰਸ ਸਿੰਘ ਬਡਾਲੀ,ਟਕੈਤ ਕਿਸਾਨ ਯੂਨੀਅਨ ਦੇ ਹਲਕਾ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ, ਪ੍ਰਧਾਨ ਹਰਭਜਨ ਸਿੰਘ ਅਮਲੋਹ ਮੌਜੂਦ ਸਨ।

Leave a Reply

Your email address will not be published. Required fields are marked *