ਪੰਜਾਬਪਟਿਆਲਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੂੰ ਗਹਿਰਾ ਸਦਮਾ, ਪਿਤਾ ਦਾ ਹੋਇਆ ਦੇਹਾਂਤ

ਪਟਿਆਲਾ 24 ਨਵੰਬਰ, (ਮਧੂਸਾਰ ਬਿਊਰੋ) ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਜੋਆਇੰਟ ਸੈਕਟਰੀ ਵਪਾਰ ਵਿੰਗ ਪੰਜਾਬ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਬਜ਼ੁਰਗ ਪਿਤਾ ਸ੍ਰੀ ਠਾਕੁਰ ਦਾਸ ਜੀ (86) ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ, ਅੱਜ ਸਵੇਰੇ ਪਰਮਾਤਮਾ ਵਲੋਂ ਦਿੱਤੇ ਸਾਹਾਂ ਦੀ ਪੂੰਜੀ ਸਮਾਪਤ ਕਰਕੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ।

ਉਨ੍ਹਾਂ ਦਾ ਅੰਤਿਮ ਸੰਸਕਾਰ ਗੋਗੀਆ ਪਰਿਵਾਰ ਵਲੋਂ ਅੱਜ ਬੀਰ ਜੀ ਸ਼ਮਸ਼ਾਨਘਾਟ ਰਾਜਪੁਰਾ ਰੋਡ, ਪਟਿਆਲਾ ਵਿਖੇ ਕੀਤਾ ਗਿਆ। ਕੁੰਦਨ ਗੋਗੀਆ ਅਤੇ ਉਹਨਾਂ ਦੇ ਛੋਟੇ ਭਰਾ ਅਨਿਲ ਗੋਗੀਆ ਨੇ ਮਿਲਕੇ ਆਪਣੇ ਪਿਤਾ ਜੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ।

ਕੁੰਦਨ ਗੋਗੀਆ ਦੇ ਪਿਤਾ ਜੀ ਦੇ ਸੰਸਕਾਰ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਅਤੇ ਸਮੂਹ ਪਾਰਟੀ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਦੀ ਸਮੂਹ ਲੀਡਰਸ਼ਿਪ, ਸਾਰੀਆਂ ਰਾਜਨੀਤੀਕ ਪਾਰਟੀਆਂ ਦੇ ਆਗੂਆਂ, ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਮੂਹ ਵਪਾਰ ਮੰਡਲਾਂ, ਸਮੂਹ ਬਜ਼ਾਰਾਂ ਦੀਆਂ ਐਸੋਸੀਏਸ਼ਨਾਂ, ਸਮੂਹ ਯੂਨੀਅਨਾਂ ਅਤੇ ਨੌਜਵਾਨ ਸੰਗਠਨਾਂ ਦੇ ਆਗੂਆਂ ਨੇ ਪਹੁੰਚ ਕੇ ਉਹਨਾਂ ਦੇ ਪਿਤਾ ਜੀ ਨੂੰ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਅੰਤਿਮ ਵਿਦਾਇਗੀ ਦਿੱਤੀ।

Leave a Reply

Your email address will not be published. Required fields are marked *