ਪੰਜਾਬ

ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਸ.ਹ.ਸ ਬਜੀਦਪੁਰ ਦੀ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ

ਸ੍ਰੀ ਚਮਕੌਰ ਸਾਹਿਬ, 24 ਨਵੰਬਰ: (ਮਧੂਸਾਰ ਬਿਊਰੋ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੇਲਾ ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਭਜੋਤ ਕੌਰ ,(ਸ.ਹ.ਸ ਬਜੀਦਪੁਰ), ਅਕਾਸ਼ਦੀਪ ਸਿੰਘ (ਸਸਸਸ ਲੁਠੇੜੀ), ਜਸਮੀਨ ਕੌਰ (ਸਸਸਸ ਬੇਲਾ) ਨੇ ਕ੍ਮਵਾਰ ਪਹਿਲਾ ਦੂਜਾ ਅਤੇ ਤੀਜਾ ਇਨਾਮ ਹਾਸਲ ਕੀਤਾ।

ਬਲਾਕ ਮੈਂਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਇਸ ਮੇਲੇ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਸਾਇੰਸ ਮੇਲੇ ਵਿੱਚ 12 ਐਕਟੀਵਿਟੀਆ ਪ੍ਰਦਰਸ਼ਿਤ ਹੋਈਆਂ। ਅਵਤਾਰ ਸਿੰਘ, ਬਲਵੰਤ ਸਿੰਘ, ਅਤੇ ਅਮਰਿੰਦਰ ਸਿੰਘ ਨੇ ਜੱਜਮੈਟ ਦੀ ਭੂਮਿਕਾ ਬਾਖੂਬੀ ਨਿਭਾਈ।

ਸਾਇੰਸ ਮਿਸਟ੍ਰੈਸ ਅਨੀਤਾ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਇਨਾਮ ਦਿੱਤੇ। ਇਸ ਸਮੇਂ ਹਰਜੀਤ ਕੌਰ, ਅਵਤਾਰ ਸਿੰਘ, ਅਨੀਤਾ ਸ਼ਰਮਾ, ਪ੍ਰਵੀਨ ਜੋਸੀ, ਕਰਮਜੀਤ ਸਿੰਘ ਸੰਧੂ, ਮਨਵਿੰਦਰ ਕੌਰ, ਬਲਵਿੰਦਰ ਕੌਰ, ਪਲਵਿੰਦਰ ਕੌਰ, ਕੁਸ਼ਮ ਵਰਮਾ, ਤਜਿੰਦਰ ਕੌਰ, ਨਰਿੰਦਰ ਕੌਰ ਸੈਣੀ,ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *