ਇਲੀਟ ਕਲੱਬ ਵੱਲੋਂ ਅੰਮੀਏ ਗਾਣਾ ਕੀਤਾ ਗਿਆ ਰਿਲੀਜ
ਪਟਿਆਲਾ (ਮਧੂਸਾਰ ਬਿਊਰੋ) 21ਵੀਂ ਸਦੀ ਵਿਚਲੇ ਹਰ ਵਿਅਕਤੀ ਦੇ ਸ਼ੋਸ਼ਲ ਐਪਸ ਨਾਲ ਜੁੜੇ ਹੋਏ ਕਾਰਨ ਆਪਸੀ ਭਾਈਚਾਰਾ ਅਤੇ ਪਰਿਵਾਰਕ ਪਿਆਰ ਕਿਸੇ ਭੁੱਲੇ ਸਮੇਂ ਦੀ ਗੰਲ ਵਾਂਗੂੰ ਬਣਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸਤਰੰਗ ਇੰਟਰਟੇਨਰਜ਼ ਅਤੇ ਕਸ਼ਮੀਰ ਸਿੰਘ ਸੋਹਲ ਦੀ ਪੇਸ਼ਕਸ਼ ਅਤੇ ਮਸ਼ਹੂਰ ਗਾਇਕਾ ਹਰਿੰਦਰ ਹੁੰਦਲ ਦੀ ਜਿੰਦਗੀ ਨਾਲ ਜੁੜੀਆਂ ਗੱਲਾਂ ਨਾਲ ਸਾਂਝ ਪਾਉਂਦਾ ਗੀਤ “ਅੰਮੀਏ” ਇਲੀਟ ਕਲੱਬ ਦੇ ਪ੍ਰਧਾਨ ਗੁਨਪ੍ਰੀਤ ਕੋਹਲੀ ਦੇ ਗ੍ਰਹਿ ਵਿਖੇ ਰਿਲੀਜ ਕੀਤਾ ਗਿਆ। ਇਸ ਮੌਕੇ “ਅੰਮੀਏ” ਗਾਣੇ ਦੀ ਸਾਰੀ ਟੀਮ ਨੇ ਹਾਜ਼ਰੀ ਲਗਵਾਈ। ਵਿਸ਼ੇਸ਼ ਤੌਰ ਤੇ ਬੋਲਦਿਆਂ ਹਰਿੰਦਰ ਹੁੰਦਲ ਨੇ ਇਸ ਗਾਣੇ ਵਿੱਚ ਰੋਲ ਅਦਾ ਕਰਨ ਵਾਲੀ ਸਾਰੀ ਟੀਮ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਫਿਲਮ ਅਦਾਕਾਰ ਸੁਨੀਤਾ ਧੀਰ ਜੀ ਨੇ ਪਹਿਲਾਂ ਸਮੇਂ ਨਾਲੋ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਆਪਸੀ ਪਿਆਰ ਘਟਣ ਦਾ ਕਾਰਨ ਹਰ ਵੇਲੇ ਸ਼ੋਸ਼ਲ ਮੀਡੀਆ ਨੂੰ ਦੱਸਿਆ। ਇਸ ਮੌਕੇ ਸਮੇਂ ਕਲਾਕਾਰ ਪ੍ਰਿਅਕਾ, ਜੋਰਾਵਜ ਸਿੰਘ ਕੋਹਲੀ, ਸਿਮੋਨ ਕੋਹਲੀ, ਸਾਵੀ, ਰੂਹੀ ਅਤੇ ਕਲੱਬ ਦੇ ਸਾਰੇ ਮੈਂਬਰ ਰਾਖੀ, ਪਰਮਜੀਤ, ਰੁਚੀ, ਟੀਨਾ, ਗੁਰਪ੍ਰੀਤ, ਆਈਰੀਨ, ਸੁਖਵਿੰਦਰ, ਸੁਖਨੀਤ, ਜਸਲੀਨ, ਕੋਮਲ, ਮਿਲੀ, ਡੋਲੀ, ਗੁਰਬਲ, ਰੇਣ, ਹਰਬੀਰ ਆਦਿ ਸ਼ਾਮਲ ਸਨ।

