ਪਟਿਆਲਾ

ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦਾ ਦਿੱਲੀ ਵਿਖੇ ਵਿਸ਼ੇਸ਼ ਸਨਮਾਨ

ਪਟਿਆਲਾ 30 ਨਵੰਬਰ (ਮਧੂਸਾਰ ਬਿਊਰੋ)ਤਾਇਕਵਾਂਡੋ ਕੋਚ ਜ਼ੋ ਕਿ ਜਿੱਥੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਕੈਰੀਅਰ ਉੱਜਵਲ ਕਰ ਰਹੇ ਹਨ। ਉੱਥੇ ਨਾਲ ਹੀ ਸਕੂਲ, ਕਾਲਜਾਂ, ਦੇਸ਼, ਵਿਦੇਸ਼ਾਂ ਵਿੱਚ ਜਾ ਕੇ ਸਕੂਲੀ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਵੈ ਰੱਖਿਆ ਦੀ ਟੇ੍ਰਨਿੰਗ ਵੀ ਦੇ ਰਹੇ ਹਨ। ਉਹਨਾਂ ਦੀ ਇਸ ਅਣਥੱਕ ਮਿਹਨਤ ਨੂੰ ਦੇਖਦਿਆਂ ਨੈਸ਼ਨਲ ਐਵਾਰਡ ਨਾਲ ਸਨਮਾਨਿਆ ਗਿਆ। ਉਹਨਾਂ ਨੂੰ ਦਿੱਲੀ ਦੇ ਸਾਹਿਤ ਸਦਨ ਭਾਈ ਵੀਰ ਸਿੰਘ ਮਾਰਗ, ਨਵੀ ਦਿੱਲੀ ਵਿਖੇ ਇਕਬਾਲ ਸਿੰਘ ਲਾਇਲਪੁਰਾ ਚੈਅਰਮੈਨ ਮਾਇਨਾਰਟੀ ਕਮਿਸ਼ਨ ਆਫ ਇੰਡਿਆ, ਡਾ ਜ਼ਸਪਾਲ ਸਿੰਘ ਮੈਂਬਰ ਨੈਸ਼ਨਲ ਕਮਿਸ਼ਨ ਫਾਰ ਐਜੂਕੇਸ਼ਨ ਇੰਸਟਚੀਟਿਊਸ਼ਨ, ਰੇਖਾ ਸ਼ਰਮਾ ਚੈਅਰਮੈਨ ਨੈਸ਼ਨਲ ਕਮਿਸ਼ਨ ਫਾਰ ਵੂਮੈਨ, ਪਦਮਾ ਭੂਸ਼ਨ, ਤਿਰਲੋਚਨ ਸਿੰਘ, ਡਾ ਰਜਿੰਦਰ ਸਿੰਘ ਚੱਡਾ ਪੈ੍ਰਸੀਡੈਂਟ ਇੰਟਰਨੈਸ਼ਨਲ ਪੰਜਾਬ ਫੋਰਮ, ਡਾ ਪ੍ਰਭਲੀਨ ਸਿੰਘ ਪ੍ਰਧਾਨ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

Leave a Reply

Your email address will not be published. Required fields are marked *