ਪੰਜਾਬਪਟਿਆਲਾ

ਯੂਥ ਅਕਾਲੀ ਦਲ 2022 ਵਿੱਚ ਗੱਠਜੋੜ ਦੀ ਸਰਕਾਰ ਬਨਾਉਣ ਵਿੱਚ ਅਹਿਮ ਰੋਲ ਅਦਾ ਕਰੇਗਾ – ਰਾਜੂ ਖੰਨਾ ,ਸਰਬਜੀਤ ਝਿੰਜਰ।

ਝਿੰਜਰ ਤੇ ਵਿੱਕੀ ਮਿੱਤਲ ਨੇ ਕੀਤਾ ਜਿਲਾ ਅਹੁਦੇਦਾਰਾਂ ਦਾ ਐਲਾਨ।

ਐਡਵੋਕੇਟ ਸਤਨਾਮ ਭਗੜਾਣਾ ਜਿਲਾ ਲੀਗਲ ਐਡਵਾਇਜ਼ਰ ਨਿਯੁਕਤ।

ਅਮਲੋਹ, 2 ਦਸੰਬਰ,(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜਿਲਾ ਜੱਥੇਬੰਦੀ ਵਿੱਚ ਵਾਧਾ ਕਰਦੇ ਹੋਏ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਝਿੰਜਰ ਤੇ ਜਿਲਾ ਯੂਥ ਪ੍ਰਧਾਨ ਸ਼ਹਿਰੀ ਵਿੱਕੀ ਮਿੱਤਲ ਵੱਲੋਂ ਪਾਰਟੀ ਨੂੰ ਸਮਰਪਿਤ ਨੋਜਵਾਨਾਂ ਨੂੰ ਮਾਣ ਸਤਕਾਰ ਦਿੰਦੇ ਹੋਏ ਜਿਲਾ ਜੱਥੇਬੰਦੀ ਵਿੱਚ ਬਣਦਾ ਮਾਣ ਸਤਕਾਰ ਦਿੱਤਾ ਗਿਆ ਹੈ।

ਜਿਸ ਵਿੱਚ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਨੂੰ ਯੂਥ ਅਕਾਲੀ ਦਲ ਜ਼ਿਲਾ ਫ਼ਤਿਹਗੜ ਸਾਹਿਬ ਦਾ ਲੀਗਲ ਐਡਵਾਈਜ਼ਰ ਜਿੱਥੇ ਨਿਯੁਕਤ ਕੀਤਾ ਗਿਆ ਹੈ ਉੱਥੇ ਐਡਵੋਕੇਟ ਕਮਲਪ੍ਰੀਤ ਸਿੰਘ ਕੋਟਲੀ ਨੂੰ ਜਿਲਾ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰਾ, ਹਰਪਾਲ ਸਿੰਘ ਵੜੈਚ ਮੰਡੀ ਗੋਬਿੰਦਗੜ ਤੇ ਹਰਪ੍ਰੀਤ ਸਿੰਘ ਕੋਟਲੀ ਨੂੰ ਜਿਲਾ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸੰਮੀ ਰੁੜਕੀ ਨੂੰ ਜਿਲਾ ਮੀਤ ਪ੍ਰਧਾਨ, ਗੁਰਕੀਰਤ ਸਿੰਘ ਮੱਗੋ ਤੇ ਗੁਰਜਿੰਦਰ ਸਿੰਘ ਕਾਲੀ ਰੁੜਕੀ ਦੋਵਾਂ ਨੂੰ ਜ਼ਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਤੇ ਐਲਾਨੇ ਗਏ ਅਹੁਦੇਦਾਰਾਂ ਨੂੰ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜਿਲਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਨਿਯੁਕਤੀ ਪੱਤਰ ਦੇਕੇ ਸਨਮਾਨਿਤ ਵੀ ਕੀਤਾ ਗਿਆ। ਰਾਜੂ ਖੰਨਾ ਤੇ ਝਿੰਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ 2022 ਵਿੱਚ ਸ਼੍ਰੌਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਵਿੱਚ ਅਹਿਮ ਰੋਲ ਅਦਾ ਕਰੇਗਾ ਜਿਸ ਲਈ ਹੁਣ ਤੋਂ ਹੀ ਯੂਥ ਨੌਜਵਾਨਾਂ ਵੱਲੋਂ ਸੰਗਠਿਤ ਰੂਪ ਵਿੱਚ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾਉਣ ਲਈ ਹਲਕਾ ਪੱਧਰ ਤੇ ਮੀਟਿੰਗਾ ਕਰਕੇ ਘਰ ਘਰ ਤੱਕ ਪਹੁੰਚ ਕਰਕੇ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਤੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਇਆ ਜਾ ਸਕੇ ਤੇ 2022 ਵਿੱਚ ਲੋਕ ਹਿਤੈਸ਼ੀ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਈ ਜਾ ਸਕੇ। ਅੱਜ ਨਿਯੁਕਤੀ ਪੱਤਰ ਦੇਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਕਮੇਟੀ ਦੇ ਮੈਂਬਰ ਕਰਮਜੀਤ ਸਿੰਘ ਭਗੜਾਣਾ, ਸੀਨੀ ਆਗੂ ਰਣਜੀਤ ਸਿੰਘ ਘੋਲਾ ਰੁੜਕੀ, ਸੀਨੀ ਆਗੂ ਰਜਿੰਦਰ ਸਿੰਘ ਰਾਜੀ ਬੀਲਿੰਗ, ਯੂਥ ਆਗੂ ਸਤਨਾਮ ਸਿੰਘ ਡਡਹੇੜੀ, ਸੀਨੀ ਆਗੂ ਹਰਪ੍ਰੀਤ ਸਿੰਘ ਰਿੱਚੀ, ਜੱਥੇ ਬਲਵਿੰਦਰ ਸਿੰਘ ਰੁੜਕੀ, ਮਲਕੀਤ ਸਿੰਘ ਸਾਬਕਾ ਸਰਪੰਚ, ਬਚਿੱਤਰ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Leave a Reply

Your email address will not be published. Required fields are marked *