ਸਿਹਤ ਕੇਂਦਰ ਕੌਲੀ ਤੋਂ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਜਾਗਰੂਕਤਾ ਵੈਨ ਨੂੰ ਪਿੰਡਾਂ `ਚ ਪ੍ਰਚਾਰ ਲਈ ਕੀਤਾ ਰਵਾਨਾ
ਪਟਿਆਲਾ, 3 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਸਰਜਨ ਪਟਿਆਲਾ ਡਾ: ਪ੍ਰਿੰਸ ਸੋਢੀ ਵੱਲੋਂ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਹੇਠ ਜਨ ਜਾਗਰੂਕਤਾ ਮੁਹਿੰਮ ਤਹਿਤ ਭੇਜੀ ਗਈ ਵੈਨ ਨੂੰ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ ਵਿੱਚ ਮੈਡੀਕਲ ਅਫਸਰ ਡਾ: ਮੁਹੰਮਦ ਸਾਜਿਦ, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਤੇ ਐਪਥਾਲਮਿਕ ਅਫਸਰ ਬਲਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਪਿੰਡਾਂ ਚ ਪ੍ਰਚਾਰ ਕਰਨ ਦੇ ਲਈ ਰਵਾਨਾ ਕੀਤਾ ਗਿਆ। ਐਸ.ਐਮ.ਓ ਡਾ: ਰੰਜ਼ਨਾ ਸ਼ਰਮਾ ਨੇ ਦੱਸਿਆ ਕਿ 50 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਅੱਖਾਂ ਦੀ ਸਕਰੀਨਿੰਗ ਕਰਵਾ ਕੇ ਚਿੱਟੇ ਮੋਤੀਅੇ ਤੋਂ ਪ੍ਰਭਾਵਤ ਵਿਅਕਤੀਆਂ ਦੇ ਮੋਤੀਆ ਬਿੰਦ ਦੇ ਆਪ੍ਰੇਸ਼ਨ ਮੁਫਤ ਕਰਵਾਉਣ ਲਈ ਪਿੰਡਾਂਚ ਪ੍ਰਚਾਰ ਕੀਤਾ ਜਾਣਾ ਹੈ।ਇਸ ਤਹਿਤ ਅੱਖਾਂ ਦੀ ਸਕਰੀਨਿੰਗ ਦੌਰਾਨ ਮੋਤੀਆ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਮੋਤੀਆ ਬਿੰਦ ਦੇ ਮੁਫਤ ਆਪ੍ਰੇਸ਼ਨ ਕਰਵਾਏ ਜਾਣਗੇ।

ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ 31 ਦਸੰਬਰ ਤੱਕ ਚੱਲਣ ਵਾਲੇ ਇਸ ਮੋਤੀਆ ਮੁਕਤ ਅਭਿਆਨ ਤਹਿਤ ਫਲੈਕਸ/ਬੈਨਰ ਅਤੇ ਆਡੀਓ ਵੀਜ਼ੂਅਲ ਏਡ ਨਾਲ ਲੈਸ ਵੈਨ ਨੂੰ ਪਿੰਡ ਕੌਲੀ, ਬਹਾਦਰਗੜ੍ਹ, ਅਲੀਪੁਰ ਅਰਾਈਆਂ, ਲੰਗ, ਲਚਕਾਣੀ ਸਮੇਤ ਅੱਧਾ ਦਰਜ਼ਨ ਤੋਂ ਵੱਧ ਪਿੰਡਾਂ `ਚ ਪ੍ਰਚਾਰ ਦੇ ਲਈ ਭੇਜਿਆ ਗਿਆ। ਉਨ੍ਹਾ ਦੱਸਿਆ ਕਿ ਜਿਹੜੇ ਵੀ ਮਰੀਜ਼ਾ ਦੀ ਪਹਿਚਾਣ ਹੋ ਜਾਵੇਗੀ ਦੇ ਜਿਲ੍ਹੇ ਦੇ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ ਅਤੇ ਰਾਜਪੁਰਾ ਤੋਂ ਇਲਾਵਾ ਪ੍ਰਮਾਣਿਤ ਨਿਜੀ ਹਸਪਤਾਲਾ ਵਿਖੇ ਮੋਤੀਆ ਬਿੰਦ ਦੇ ਮੁਫਤ ਅਪਰੇਸ਼ਨ ਕਰਵਾਏ ਜਾ ਰਹੇ ਹਨ।
ਐਪਥਾਲਮਿਕ ਅਫਸਰ ਬਲਜੀਤ ਕੌਰ ਨੇ ਦੱਸਿਆ ਕਿ ਕੋਈ ਵੀ 50 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਜਿਸ ਦੇ ਅੱਖਾਂ ਵਿੱਚ ਦਰਦ, ਨਿਗ੍ਹਾ ਦਾ ਘੱਟਣਾ, ਪ੍ਰਕਾਸ਼ ਦੇ ਆਲੇ ਦੁਆਲੇ ਧੁੰਦਲਾ ਦਿਖਣਾ ਆਦਿ ਲੱਛਣ ਹਨ ਤਾਂ ਉਹ ਆਪਣੀ ਅੱਖਾਂ ਦਾ ਚੈਕਅਪ ਯਕੀਨੀ ਬਣਾਉਣ ਤਾਂ ਜੋ ਚਿੱਟੇ ਮੋਤੀਏ ਦੀ ਸ਼ਿਕਾਇਤ ਹੋਣ ਤੇਂ ਉਹਨਾਂ ਦੇ ਮੁਫਤ ਅਪਰੇਸ਼ਨ ਕੀਤੇ ਜਾ ਸਕਣ। ਇਸ ਮੌਕੇ ਡਾ: ਜ਼ਸਪ੍ਰੀਤ ਕੌਰ, ਫਾਰਮੇਸੀ ਅਫਸਰ ਰਾਜ ਵਰਮਾ, ਐਲ.ਟੀ ਪਰਮਜੀਤ ਸਿੰਘ, ਐਲ.ਐਚ.ਵੀ ਪੂਨਮ ਵਾਲੀਆ, ਸਟਾਫ ਨਰਸ ਮਲਿਕਾ ਸੋਨੀ, ਗੁਰਤੇਜ਼ ਸਿੰਘ, ਦੀਪ ਸਿੰਘ ਸਮੇਤ ਸਿਹਤ ਸਟਾਫ ਹਾਜਰ ਸੀ।

