ਪਟਿਆਲਾ

ਕੱਚੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧੇ ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕਲੱਬ ਨੇ ਚੰਨੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਨਾ ਮਿਲਣਾ ਬੇਇਨਸਾਫੀ—ਕਾਕਾ

ਪਟਿਆਲਾ (ਮਧੂਸਾਰ ਬਿਊਰੋ): ਵੱਖ—ਵੱਖ ਸਰਕਾਰੀ ਅਦਾਰਿਆਂ ਵਿੱਚ ਕੱਚੇ (ਕੰਟਰੈਕਟ) ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਆਰਥਿਕ ਸਮੱਸਿਆਵਾਂ ਤੇ ਇਨ੍ਹਾਂ ਦੀ ਤਨਖਾਹਾਂ ਵਿੱਚ ਵਾਧੇ ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਚੰਨੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੱਚੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਕੰਮ ਬਦਲੇ ਪ੍ਰਾਪਤ ਹੋ ਰਹੇ ਘੱਟ ਮਿਹਨਤਾਨੇ ਤੇ ਗਹਿਰੀ ਚਿੰਤਾ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਕੱਚੇ ਤੌਰ ਤੇ ਬਹੁਗਿਣਤੀ ਵਿੱਚ ਕਈ ਸਾਲਾਂ ਤੋਂ ਕਰਮਚਾਰੀ ਘੱਟ ਤਨਖਾਹ ਤੇ ਕੰਮ ਕਰਦੇ ਆ ਰਹੇ ਹਨ।

ਜਿਨ੍ਹਾਂ ਦੀ ਆਰਥਿਕ ਸਥਿਤੀ ਇੰਨੀ ਕਮਜੋਰ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਤੋਂ ਵੀ ਮੋਹਤਾਜ ਹੋਣਾ ਪੈ ਰਿਹਾ ਹੈ। ਜਿਹੜੇ ਕਿ ਆਪਣੀ ਘਰੇਲੂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰਥ ਹਨ। ਇਨਾਂ ਨੂੰ ਸਰਕਾਰ ਵੱਲੋਂ ਨਾ ਬੋਨਸ ਤੇ ਨਾ ਕਿਸੇ ਕਿਸਮ ਦਾ ਕਿਰਾਇਆ, ਮੈਡੀਕਲ ਭੱਤਾ ਤੇ ਨਾ ਹੀ ਸਰਕਾਰੀ ਮਕਾਨ ਦੀ ਸੁਵਿਧਾ ਕੁੱਲ ਮਿਲਾਕੇ ਹਰ ਇੱਕ ਸੁਵਿਧਾ ਤੋਂ ਵਾਂਝੇ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਇਨ੍ਹਾਂ ਕਰਮਚਾਰੀਆਂ ਦਾ ਪੁਰਜੋਰ ਸਮਰਥਨ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਸਰਕਾਰੀ ਵਿਭਾਗਾਂ ਵਿੱਚ ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀ ਇਸ ਆਸ ਤੇ ਹੀ ਘੱਟ ਤਨਖਾਹ ਤੇ ਕੰਮ ਕਰਦੇ ਹਨ ਕਿ ਉਨ੍ਹਾਂ ਨੂੰ ਕਦੇ ਪੱਕੇ ਮੁਲਾਜਮਾਂ ਬਰਾਬਰ ਤਨਖਾਹ ਪ੍ਰਾਪਤ ਹੋਵੇਗੀ ਪਰ 12—15 ਸਾਲ ਬੀਤ ਜਾਣ ਮਗਰੋਂ ਵੀ ਕੰਮ ਅਨੁਸਾਰ ਮਿਹਨਤਾਨੇ ਦਾ ਖੁਆਬ ਪੂਰਾ ਨਹੀਂ ਹੋ ਰਿਹਾ। ਇਹ ਕਰਮਚਾਰੀ ਆਰਥਿਕ ਤੰਗੀਆਂ ਨਾਲ ਸਾਲਾਂ ਜੂਝਦੇ ਰਹਿੰਦੇ ਹਨ ਜਦੋਂ ਕਿ ਕਈ ਸਾਲਾਂ ਤੋਂ ਘੱਟ ਮਿਹਨਤਾਨੇ ਤੇ ਕੰਮ ਕਰਦੇ ਆ ਰਹੇ ਕਰਮਚਾਰੀਆਂ ਨੂੰ ਕੀਤੇ ਜਾ ਰਹੇ ਆਪਣੇ ਕੰਮ ਪ੍ਰਤੀ ਚੰਗਾ ਤਜਰਬਾ ਹੁੰਦਾ ਹੈ। ਜਿਨ੍ਹਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਨਾ ਮਿਲਣਾ ਇਨ੍ਹਾਂ ਨਾਲ ਬੇ ਇਨਸਾਫੀ ਹੈ। ਇਨ੍ਹਾਂ ਕਰਮਚਾਰੀਆਂ ਨਾਲ ਚੰਨੀ ਸਰਕਾਰ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹ ਕਰਮਚਾਰੀ ਆਪਣੇ ਹੱਕ ਦੀ ਲੜਾਈ ਲਈ ਸੜਕਾਂ ਤੇ ਧਰਨੇ ਲਾਈ ਬੈਠੇ ਹਨ। ਇਨ੍ਹਾਂ ਦਾ ਚੰਨੀ ਸਰਕਾਰ ਖਿਲਾਫ ਰੋਸ ਵੱਧਦਾ ਹੀ ਜਾ ਰਿਹਾ ਹੈ।

ਚੰਨੀ ਸਰਕਾਰ ਵੱਲੋਂ ਇਨ੍ਹਾਂ ਨੂੰ ਪੱਕੇ ਕਰਨ ਦੀ ਵਜਾਏ ਸਿਰਫ ਖਾਨਾ ਪੂਰਤੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਠੇਕੇਦਾਰੀ ਸਿਸਟਮ ਨੂੰ ਪਹਿਲ ਦੇਣਾ ਨਿੰਦਣਯੋਗ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੰਮ ਮੁਤਾਬਿਕ ਪੈਸੇ ਠੇਕੇਦਾਰਾਂ ਵੱਲੋਂ ਕਾਮਿਆਂ ਨੂੰ ਨਹੀਂ ਦਿੱਤੇ ਜਾਦੇ ਜਦੋਂ ਕਿ ਘੱਟ ਪੈਸਿਆਂ ਵਿੱਚ ਠੇਕੇਦਾਰ ਅਧੀਨ ਕੰਮ ਕਰਨਾ ਲੋਕਾਂ ਦੀ ਮਜਬੁੂਰੀ ਹੁੰਦੀ ਹੈ ਜਿਸ ਦਾ ਲਾਭ ਠੇਕੇਦਾਰ ਉਠਾਉਂਦਾ ਹੈ ਇਸ ਮੌਕੇ ਪ੍ਰਭਜੀਤ ਸਿੰਘ, ਗੁਰਜੀਤ ਸਿੰਘ, ਲਸ਼ਮਨ ਦਾਸ, ਹੁਕਮ ਚੰਦ, ਸੰਦੀਪ ਸਿੰਘ, ਰਵੀ ਕੁਮਾਰ, ਜਗਤਾਰ ਸਿੰਘ, ਸੁਖਦੇਵ ਸਿੰਘ, ਮਹਿੰਦੀ ਹਸਨ, ਕਿਸ਼ਨ ਕੁਮਾਰ, ਭਜਨਾ, ਵਿਨੋਦ ਕੁਮਾਰ, ਵਿਜੇ ਕੁਮਾਰ, ਨਰਿੰਦਰ ਪਾਲ ਸਿੰਘ, ਰਾਜਨ ਕੁਮਾਰ, ਰਾਜਪਤ, ਸੂਰਜ ਕੁਮਾਰ, ਮਹਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *