ਜੁਨੇਜਾ ਦੇ ਹੱਕ ’ਚ ਇਤਿਹਾਸਕ ਇਕੱਠ ਨੇ ਜਿੱਤ ਯਕੀਨੀ ਬਣਾਈ : ਹਰਬਖਸ਼ ਚਹਿਲ
ਅਗਾਮੀ ਚੋਣਾਂ ’ਚ ਅਕਾਲੀ ਦਲ ਕਰੇਗਾ ਜ਼ੋਰਦਾਰ ਸੱਤਾ ’ਚ ਵਾਪਸੀ
ਮਧੂਸਾਰ ਬਿਊਰੋ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ ਇਤਿਹਾਸਕ ਇਕੱਠ ਦੌਰਾਨ ਸ਼ਿਰਕਤ ਕਰਨ ਪੁੱਜੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਹਰਬਖਸ਼ ਸਿੰਘ ਚਹਿਲ ਨੇ ਕਿਹਾ ਕਿ ਅੱਜ ਦੇ ਲਾਮਿਸਾਲ ਇਕੱਠ ਨੇ ਜਿਥੇ ਹਰਪਾਲ ਜੁਨੇਜਾ ਦੀ ਜਿੱਤ ਦਾ ਰਾਹ ਖੋਲ੍ਹਿਆ ਹੈ, ਉਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 2022 ਦੀਆਂ ਚੋਣਾਂ ਦੌਰਾਨ ਪੰਜਾਬ ਦੀ ਸੱਤਾ ’ਤੇ ਸ਼ੋ੍ਰਮਣੀ ਅਕਾਲੀ ਦਲ ਦਾ ਪਰਚੰਮ ਲਹਿਰਾਏਗਾ। ਹਰਬਖਸ਼ ਚਹਿਲ ਨੇ ਕਿਹਾ ਕਿ ਰੈਲੀ ਦੌਰਾਨ ਵਰਕਰਾਂ ਵੱਲੋਂ ਉਤਸ਼ਾਹ ਅਤੇ ਜੋਸ਼ ਨਾਲ ਕੀਤੇ ਇਕੱਠ ਨੇ ਮਿਸਾਲ ਪੇਸ਼ ਕੀਤੀ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਇਸ ਵਾਰ ਸੱਤਾ ’ਚ ਮੁੜ ਵਾਪਸੀ ਕਰਨ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ’ਚ ਉਮੀਦਵਾਰਾਂ ਦੇ ਹੱਕ ਵਿਚ ਕੀਤਾ ਜਾ ਰਿਹਾ ਚੋਣ ਪ੍ਰਚਾਰ ਅਤੇ ਲਾਮਿਸਾਲ ਇਕੱਠ ਇਹ ਦਰਸਾਉਂਦੇ ਹਨ ਕਿ ਅਕਾਲੀ ਦਲ ਸੱਤਾ ਤੋਂ ਦੂਰ ਨਹੀਂ ਰਿਹਾ। ਹਰਬਖਸ਼ ਸਿੰਘ ਚਹਿਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚਾਰ ਸਾਲਾਂ ਵਿਚ ਕੇਵਲ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਅਤੇ ਹੁਣ ਜੁਮਲੇਬਾਜ਼ੀ ਨਾਲ ਲੋਕਾਂ ਨੂੰ ਮੁੜ ਵਾਅਦੇ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਹਰਬਖਸ਼ ਸਿੰਘ ਚਹਿਲ ਨੇ ਕਿਹਾ ਕਿ ਅਕਾਲੀ ਦਲ ਨੇ 10 ਸਾਲਾਂ ਵਿਚ ਰਾਜ ਨਹੀਂ ਸੇਵਾ ਕੀਤੀ ਅਤੇ ਪੰਜਾਬ ਨੂੰ ਇਤਿਹਾਸਕ ਅਤੇ ਵਿਰਾਸਤ ਪੱਖ ਤੋਂ ਜਿਥੇ ਸਭ ਤੋਂ ਮੋਹਰੀ ਬਣਾਇਆ, ਉਥੇ ਬਿਜਲੀ ਸਰਪਲੱਸ ਸੂਬਾ ਬਣਾਉਣ ਦੇ ਨਾਲ-ਨਾਲ ਚਹੁੰ ਮਾਰਗੀ ਸੜਕਾਂ ਦਾ ਜਾਲ ਵਿਛਾਇਆ ਅੱਜ ਪੰਜਾਬ ਦੇ ਲੋਕ ਮੁੜ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿਘ ਬਾਦਲ ਵੱਲੋਂ ਸਿਆਸਤ ’ਚ ਨਿਭਾਈ ਸਰਗਰਮ ਭੂਮਿਕਾ ਨੂੰ ਯਾਦ ਕਰਕੇ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਦਾ ਵੇਖਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਹਰਪਾਲ ਜੁਨੇਜਾ ਵੱਲੋਂ ਅੱਜ ਦਾ ਕੀਤਾ ਇਕੱਠ ਇਤਿਹਾਸ ਅਤੇ ਲਾਮਿਸਾਲ ਹੋ ਨਿਬੜਿਆ , ਜਿਸ ਨਾਲ ਵਿਰੋਧੀ ਅੱਜ ਇਹ ਸੋਚਣ ਲਈ ਜ਼ਰੂਰ ਮਜਬੂਰ ਹੋਣਗੇ ਕਿ ਸੱਤਾ ਵਿਚ ਰਹਿੰਦਿਆਂ ਕੈਪਟਨ ਅਤੇ ਸ਼ਾਹੀ ਪਰਿਵਾਰ ਪਟਿਆਲਵੀਆਂ ਅਤੇ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਹੀਂ ਕਰ ਸਕਿਆ ਅਤੇ ਅਗਾਮੀ ਚੋਣ ਵਿਚ ਆਪਣਾ ਕੀਮਤੀ ਕੇਵਲ ਸ਼ੋ੍ਰਮਣੀ ਅਕਾਲੀ ਦਲ ਅਤੇ ਹਰਪਾਲ ਜੁਨੇਜਾ ਦੇ ਪੱਖ ਵਿਚ ਪਾ ਕੇ ਜਿੱਤ ਸਿਰਜਣਗੇ।

