8ਵੇਂ ਤਾਇਕਵਡੋ ਕੱਪ ਪਟਿਆਲਾ ਦਾ ਆਯੋਜਨ
ਪਟਿਆਲਾ 8 ਦਸੰਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਤਾਇਕਵਾਂਡੋ ਇਸਟੀਊਟ ਦੇ ਡਾਇਰੈਕਟਰ ਸਤਵਿੰਦਰ ਸਿੰਘ ਵਲੋ ਸੇਟ ਜਵੀਅਰਸ ਈਟਰਨੇਸ਼ਨਲ ਸਕੂਲ ਦੇ ਚੇਅਰਪਰਸਨ ਗੁਰਪ੍ਰੀਤ ਕੋਰ ਧਾਲੀਵਾਲ ਅਤੇ ਖੇਡ ਇੰਚਾਰਜ ਨਿਰਭੈਵ ਸਿੰਘ ਦੇ ਸਹਿਯੋਗ ਨਾਲ 8ਵੇਂ ਤਾਇਕਵਾਂਡੋ ਕੱਪ 2021 ਪਟਿਆਲਾ ਦਾ ਆਯੋਜਨ ਸੇਟ ਜਵੀਅਰਸ ਈਟਰਨੇਸ਼ਨਲ ਸਕੂਲ ਵਿੱਚ ਕੀਤਾ ਗਿਆ ।
ਜਾਣਕਾਰੀ ਦਿੰਦੇ ਹੋਏ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 274 ਦੇ ਕਰੀਬ ਖਿਡਾਰੀਆਂ ਨੇ ਹਿਸਾ ਲਿਤਾ । ਇਸ ਮੌਕੇ ਰਾਜ ਕੁਮਾਰ ਵਰਮਾ ਪਟਿਆਲਾ, ਕੇਹਰ ਸਿੰਘ ਮੋਗਾ, ਗੋਰਵ, ਇੰਦਰ, ਬਾਲੀ, ਹੁਕਮ ਚੰਦ ਫਰੀਦਕੋਟ ਰਾਜਪ੍ਰੀਤ ਫਿਰੋਜਪੁਰ, ਵਿਸ਼ਾਲ ਹੁਸ਼ਿਆਰਪੁਰ, ਅਮਨ ਫਤਿਹਗੜ੍ਹ ਸਾਹਿਬ, ਨਰਿੰਦਰ ਰਿਂਕੁ ਸੰਗਰੂਰ, ਕੋਚ ਸੁਰਿੰਦਰਪਾਲ ਸਿੰਘ ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ ਗੁਰਦੀਪ ਸਿੰਘ ਨੇ ਖ਼ਾਸ ਸਹਿਯੋਗ ਦਿੱਤਾ। ਇਸ ਮੈਕਾਬਲੇ ਵਿੱਚ ਪਟਿਆਲਾ ਦੇ ਪਲੇਵੇ ਸਕੂਲ, ਬੈਸ਼ਿਕ ਸਿਕਸ਼ਾ ਸਕੂਲ, ਕਨੀਤਾ ਸਕੂਲ, ਅਵਰ ਲੇਡੀਫਟਿਮਾ ਸਕੂਲ, ਬੁਢਾਦਲ ਪਬਲਿਕ ਸਕੂਲ, ਨਰਾਇਣ ਸਕੂਲ, ਮਿਲੇਨੀਅਮ ਸਕੂਲ, ਜੇਮਸ ਸਕੂਲ, ਬੇਸਿਕ ਸਿੱਖਿਆ ਕੇਂਦਰ ਸਕੂਲ, ਕੇਂਦਰੀ ਵਿਦਿਆਲਿਆ ਸਕੂਲ, ਸਰਕਾਰੀ ਨਿਊ ਪਾਵਰ ਹਾਊਸ ਕਲੋਨੀ ਸਕੂਲ, ਸਰਕਾਰ ਗਾਂਧੀ ਨਗਰ ਸਕੂਲ, ਮਲਟੀ ਪਰਪਜ਼ ਸਕੂਲ, ਸਰਕਾਰੀ ਬਾਜਵਾ ਕਲੋਨੀ ਅਤੇ ਵਿਰਕ ਕਲੋਨੀ ਸਕੂਲ, ਰਿਆਨ ਸਕੂਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਵਿਕਟੋਰੀਆ ਸਕੂਲ ਪਾਤਰਾ, ਡੀ.ਏ.ਵੀ. ਸਮਾਣਾ, ਪੰਜਾਬ ਪਬਲਿਕ ਸਕੂਲ ਨਾਭਾ, ਮਾਊਂਟ ਲਿਟਰਾ ਜ਼ੀ ਸਕੂਲ ਦੇ ਖਿਡਾਰੀਆਂ ਨੇ ਹਿੱਸਾ ਲਿਆ । ਇਸ ਤੋਂ ਇਲਾਵਾ ਵੀ ਪੀ ਸੁਬਰਾਮਨੀਨ ਓਪੇਰਾ ਆਇਲਟਸ, ਸਸ਼ੀ ਮਾਨ, ਹਰੀਸ਼ ਰਾਵਤ, ਜਸਵਿੰਦਰ ਸਿੰਘ, ਡਾਂ ਸਚਿਨ, ਇੰਜ ਰੋਹਿਤ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

