ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀ ਜੀ ਪੀ ਪੰਜਾਬ ਦੇ ਅਹੁਦੇ ਤੋਂ ਉਤਾਰਨ ਤੇ ਰੋਸ ਪ੍ਰਗਟਾਉਂਦਿਆਂ
ਪਟਿਆਲਾ 20 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਖਿਲ ਭਾਰਤੀ ਵਾਲਮੀਕਿਨ ਮਹਾਸਭਾ ਭਾਰਤ ਦੇ ਕੌਮੀ ਪ੍ਰਧਾਨ ਵੀਰ ਹੈਪੀ ਲੋਹਟ ਨੇ ਕਿਹਾ ਕਿ ਅਜਿਹਾ ਕਰਕੇ ਇੱਕ ਵਾਰ ਫਿਰ ਕਾਂਗਰਸ ਨੇ ਦਲਿਤ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ.ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਆਪਣੇ ਬਿਆਨਾਂ ਵਿੱਚ ਪੰਜਾਬ ਪ੍ਰਤੀ ਸਭ ਤੋਂ ਚਿੰਤਿਤ ਹੋਣ ਦਾ ਦਿਖਾਵਾ ਕਰਦਾ ਹੈ ਉਹ ਲਗਾਤਾਰ ਜਦੋਂ ਤੋਂ ਸਹੋਤਾ ਨੂੰ ਡੀ.ਜੀ.ਪੀ ਪੰਜਾਬ ਲਗਾਇਆ ਸੀ ਉਦੋਂ ਤੋਂ ਹੀ ਆਪਣੀ ਕਮਜ਼ੋਰ ਮਾਨਸਿਕਤਾ ਅਤੇ ਦਲਿਤ ਵਿਰੋਧੀ ਹੋਣ ਦਾ ਪ੍ਰਮਾਣ ਦਿੰਦੇ ਹੋਏ ਸਹੋਤਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸਦੇ ਦਲਿਤ ਵਿਰੋਧੀ ਮਨਸੂਬੇ ਸਿਧਾਰਥ ਚਟੋਪਾਧਿਆ ਨੂੰ ਡੀ.ਜੀ. ਪੀ ਨਿਯੁਕਤ ਕਰਕੇ ਸਫਲ ਗਏ
.ਉਨ੍ਹਾਂ ਮੁੱਖ ਮੰਤਰੀ ਚੰਨੀ ਤੇ ਤੰਜ ਕਸਦਿਆਂ ਕਿਹਾ ਕਿ ਲਾਹਨਤ ਹੈ ਅਜਿਹੇ ਮੁੱਖ ਮੰਤਰੀ ਤੇ ਜੋ ਆਪਣੇ ਸਮਾਜ ਦੇ ਮਾਣ ਸਨਮਾਨ ਨੂੰ ਬਰਕਰਾਰ ਨਾਂ ਰੱਖ ਸਕਿਆ.ਉਨ੍ਹਾਂ ਕਿਹਾ ਕਿ ਜਦੋਂ ਚੰਨੀ ਨੂੰ ਮੁੱਖ ਮੰਤਰੀ ਲਗਾਇਆ ਤਾਂ ਦਲਿਤ ਭਾਈਚਾਰੇ ਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸ਼ਾਇਦ ਹੁਣ ਦਲਿਤਾਂ ਦੇ ਹੱਕ ਦਲਿਤਾਂ ਨੀ ਮਿਲਣਗੇ ਪਰ ਨਾਂ ਤਾਂ ਅੱਜ ਤੱਕ 85ਵੀਂ ਸੋਧ ਲਾਗੂ ਹੋਈ ਨਾਂ,ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀ ਧਰਮਸੋਤ ਨੂੰ ਸਜਾ ਮਿਲੀ,ਨਾਂ ਸਕਾਰਸ਼ਿਪ ਮੁੜ ਬਹਾਲ ਕੀਤੀ,ਨਾਂ ਸਫਾਈ ਕਰਮਚਾਰੀ ਪੱਕੇ ਕੀਤੇ ਆਦਿ.ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਤਾਂ ਚੰਨੀ ਵੀ ਕੈਪਟਨ ਵਾਂਗ ਹੀ ਸਾਬਿਤ ਹੋਏ.ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਂਣਾ ਵਿੱਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਕੇ ਇਸਦਾ ਬਦਲਾ ਲਏਗਾ.ਇਸ ਮੌਕੇ ਅਕਾਸ਼ ਸ਼ਰਮਾ,ਪਵਨ ਭੂਮਕ,ਅਮਿਤ ਸ਼ਰਮਾ ਬਿੰਨੀ ਗਿੱਲ,ਸਿਮਰਨ ਪਟਿਆਲਵੀ, ਦੀਪ ਰਾਜਪੂਤ,ਬਿੰਦਰ ਸਿੰਘ ਨਿੱਕੂ, ਹਰਸ਼ ਚੌਧਰੀ ਆਦਿ ਹਾਜਰ ਰਹੇ.

