ਪਟਿਆਲਾ

ਬਾਰ ਅਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ ਅਤੇ ਸ਼ੇਰੇ ਪੰਜਾਬ ਮਾਰਕੀਟ ਐਸੋਸੀਏਸ਼ਨ ਨੇ ਪ੍ਰੋਗਰੇਸਿਵ ਗਰੁੱਪ ਨੂੰ ਦਿੱਤਾ ਸਮਰਥਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਬਾਰ ਅਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੇ.ਪੀ.ਐਸ ਘੁਮਣ, ਸਕੱਤਰ ਐਡਵੋਕੇਟ ਅਵਨੀਤ ਬÇਲੰਗ, ਕੈਮਿਸਟ ਐਸੋਸੀਏਸ਼ਨ ਅਤੇ ਸ਼ੇਰੇ ਪੰਜਾਬ ਮਾਰਕੀਟ ਐਸੋਸੀਏਸ਼ਨ ਨੇ ਪ੍ਰੋਗਰੇਸਿਵ ਗਰੁੱਪ ਨੂੰ ਅੱਜ ਸਮਰਥਨ ਦੇਣ ਦਾ ਐਲਾਨ ਕੀਤਾ। ਅੱਜ ਇਸ ਮੌਕੇ ਪ੍ਰੋਗਰੇਸਿਵ ਗਰੁੱਪ ਦੇ ਸਮੁਹ ਮੈਂਬਰਾ ਨੇ ਤਿੰਨੋਂ ਅਸੋਸੀਏਸ਼ਨਾਂ ਵਿਚ ਜਾ ਕੇ ਆਪਣੇ ਉਮੀਦਰਵਾਰਾ ਦੇ ਹੱਕ ਵਿਚ ਵੋਟਾਂ ਮੰਗੀਆਂ। ਇਸ ਮੌਕੇ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਘੁਮਣ ਨੇ ਕਿਹਾ ਕਿ ਵਕੀਲ ਭਾਈਚਾਰੇ ਵਲੋਂ ਪ੍ਰੋਗਰੇਸਿਵ ਗਰੁੱਪ ਨੂੰ ਪੁਰਾ ਸਮਰਥਨ ਦਿੱਤਾ ਜਾਵੇਗਾ ਤਾਂ ਜੋ ਇਸ ਗਰੁੱਪ ਦੇ ਸਾਰੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਤੇ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਪ੍ਰੋਗਰੇਸਿਵ ਗਰੁੱਪ ਨੇ ਤਿੰਨੋਂ ਅਸੋਸੀਏਸ਼ਨਾਂ ਦੇ ਪ੍ਰਧਾਨਾ ਅਤੇ ਸਮੁਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਉਚਕੋਟੀ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਅਤੇ ਅਗੋਂ ਵੀ ਹਮੇਸ਼ਾ ਦੀ ਤਰ੍ਹਾਂ ਮੈਂਬਰਾ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਉਹ ਨਿਰਤੰਰ ਯਤਨ ਕਰਦੇ ਰਹਿਣਗੇ ਤਾਂ ਜੋ ਇਸ ਕਲੱਬ ਦਾ ਮਾਣ ਅਤੇ ਸਨਮਾਨ ਵਿਸ਼ਵ ਪੱਧਰ ਤੇ ਬਣਿਆ ਰਹਿ ਸਕੇ। ਐਡ. ਬੀ.ਐਸ. ਭੁਲੱਰ, ਐਡ. ਐਚ.ਐਸ. ਸੱਗੂ, ਐਡ. ਮਨਵੀਰ ਟਿਵਾਣਾ, ਐਡ. ਸੁਮੇਸ਼ ਜੈਨ, ਐਡ. ਰਕੇਸ਼ ਬਧਵਾਰ, ਐਡ. ਸ਼ੇਰਵੀਰ ਸਿੰਘ ਥਿੰਦ, ਡਾ. ਮਨਮੋਹਨ ਸਿੰਘ, ਨੀਰਜ ਵਤਸ, ਵਿਪਨ ਸ਼ਰਮਾ, ਵਿਨੋਦ ਢੁੰਡੀਆ, ਡਾ. ਜੇ.ਪੀ.ਐਸ ਵਾਲੀਆ, ਐਮ. ਐਮ ਸਿਆਲ, ਡਾ. ਨੀਰਜ ਗੋਇਲ, ਹਰਪ੍ਰੀਤ ਸਿੰਘ ਸੰਧੂ, ਡਾ. ਸੰਜੈ ਬਾਂਸਲ, ਡਾ. ਅਜਾਤਾ ਸ਼ਤਰੂ ਕਪੂਰ, ਐਡ. ਮਯੰਕ ਮਲਹੋਤਰਾ, ਸੀ.ਏ ਰੋਹਿਤ ਗੁਪਤਾ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ, ਹਰਿੰਦਰ ਗੁਪਤਾ, ਹਰਮਿੰਦਰ ਸਿੰਘ ਲਵਲੀ ਆਦਿ ਹਾਜਰ ਬਾਰ ਅਸੋਸੀਏਸ਼ਨ ਦੇ ਮੈਂਬਰ ਪ੍ਰੋਗਰੇਸਿਵ ਗਰੁੱਪ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ।

Leave a Reply

Your email address will not be published. Required fields are marked *