ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ — ਖਾਲਸਾ
ਪਟਿਆਲਾ (ਮਧੂਸਾਰ ਬਿਊਰੋ) : ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਪੰਜਾਬ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਖਾਲਸਾ ਤੇ ਪਰਗਟ ਸਿੰਘ ਵਜੀਦਪੁਰ ਨੇ ਦੇਵ ਸਿੰਘ ਰੰਘਰੇਟਾ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਵਿੰਗ ਪਟਿਆਲਾ ਦੇ ਨਿਯੁਕਤ ਹੋਣ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਖਾਲਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਪੂਰੇ ਕਰਜੇ, ਘਰ ਘਰ ਨੌਕਰੀ, ਨਸ਼ਿਆਂ ਦਾ ਖਾਤਮਾ ਕਰਨ ਜਿਹੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ, ਉਨ੍ਹਾਂ ਵੱਲੋਂ ਇਸ ਨਿਯੁਕਤੀ ਤੇ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਸਾਬਕਾ ਕੈਬਨਿਟ ਮੰਤਰੀ, ਜਸਪਾਲ ਸਿੰਘ ਕਲਿਆਣ ਦਾ ਧੰਨਵਾਦ ਕੀਤਾ ਜਾਂਦਾ ਹੈ। ਦੇਵ ਸਿੰਘ ਰੰਘਰੇਟਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗਾ। ਇਸ ਮੌਕੇ ਪਰਗਟ ਸਿੰਘ ਵਜੀਦਪੁਰ, ਰਾਜਿੰਦਰ ਸਿੰਘ ਮੇਹਰਾ, ਮਾਸਟਰ ਲਖਵੀਰ ਸਿੰਘ, ਸਤਨਾਮ ਸਿੰਘ ਸੱਤੀ, ਮੰਗਤ ਰਾਮ, ਸੋਮ ਨਾਥ, ਮਨਿੰਦਰ ਸਿੰਘ ਖਾਲਸਾ, ਪ੍ਰਵੀਨ ਅਤੇ ਹੋਰ ਹਾਜਰ ਸਨ।

